ਨਰਾਇਣ ਸਿੰਘ ਚੌੜੇ ਨੇ ਸੁਖਬੀਰ ਬਾਦਲ ‘ਤੇ ਨਹੀਂ ਸਗੋਂ ਦਰਬਾਰ ਸਾਹਿਬ ‘ਤੇ ਕੀਤਾ ਹੈ ਹਮਲਾ – ਬਿਕਰਮ ਮਜੀਠੀਆ

  • ਨਰਾਇਣ ਸਿੰਘ ਚੌੜੇ ਭਰਾ ਦੇ ਹਨ ਕਾਂਗਰਸੀ ਨੇਤਾਵਾਂ ਦੇ ਨਾਲ ਲਿੰਕ – ਮਜੀਠੀਆ

ਅੰਮ੍ਰਿਤਸਰ, 4 ਦਸੰਬਰ 2024 – ਸ਼੍ਰੀ ਅਕਾਲ ਤਖਤ ਸਾਹਿਬ ਤੋਂ ਲੱਗੀ ਤਨਖਾਹ ਅਨੁਸਾਰ ਦੂਸਰੇ ਦਿਨ ਆਪਣੀ ਸਜ਼ਾ ਭੁਗਤਦੇ ਹੋਏ ਸੁਖਬੀਰ ਸਿੰਘ ਬਾਦਲ ਤੇ ਸਿੱਖ ਆਗੂ ਨਾਰਾਇਣ ਸਿੰਘ ਚੋੜੇ ਵੱਲੋਂ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਇਸ ਦੌਰਾਨ ਉਹ ਗੋਲੀ ਦਰਬਾਰ ਸਾਹਿਬ ਦੇ ਬਾਹਰ ਗੇਟ ਤੇ ਪੱਥਰ ਨੂੰ ਜਾ ਲੱਗੀ ਜਿਸ ਤੋਂ ਬਾਅਦ ਲਗਾਤਾਰ ਹੀ ਇਸ ਤੇ ਸਿਆਸਤ ਵੀ ਗਰਮਾਈ ਹੋਈ ਹੈ ਅਤੇ ਪੁਲਿਸ ਪ੍ਰਸ਼ਾਸਨ ਤੇ ਵੀ ਸਵਾਲ ਖੜੇ ਹੋ ਰਹੇ ਹਨ।

ਦੂਸਰੇ ਪਾਸੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਦਰਬਾਰ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿੱਥੇ ਪੁਲਿਸ ਪ੍ਰਸ਼ਾਸਨ ਤੇ ਸਵਾਲ ਖੜੇ ਕੀਤੇ ਉੱਥੇ ਹੀ ਨਰਾਇਣ ਸਿੰਘ ਚੋੜੇ ਦੇ ਭਰਾ ਦੇ ਲਿੰਕ ਕਾਂਗਰਸ ਨਾਲ ਹੋਣ ਦੇ ਸਬੂਤ ਵੀ ਜਾਹਿਰ ਕੀਤੇ। ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਹਮਲਾ ਸੁਖਬੀਰ ਸਿੰਘ ਬਾਦਲ ਤੇ ਨਹੀਂ ਇਹ ਹਮਲਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੇ ਹੋਇਆ ਹੈ ਅਤੇ ਨਰੈਣ ਸਿੰਘ ਚੋੜਾ ਖਾਲੀਸਤਾਨੀ ਸਮਰਥਕ ਨਹੀਂ, ਨਰਾਇਣ ਸਿੰਘ ਚੋੜਾ ਪਾਕਿਸਤਾਨ ਦਾ ਆਈਐਸਆਈ ਏਜੰਟ ਹੈ।

ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਨਾਰਾਇਣ ਸਿੰਘ ਚੌੜਾ ਦੇ ਭਰਾ ਦੇ ਲਿੰਕ ਕਾਂਗਰਸ ਨੇਤਾ ਸੁਖਜਿੰਦਰ ਰੰਧਾਵਾ ਨਾਲ ਹਨ ਅਤੇ ਉਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਦੇ ਉੱਪਰ ਪਈਆਂ ਹੋਈਆਂ ਹਨ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਹ ਪੁਲਿਸ ਦਾ ਸਭ ਤੋਂ ਵੱਡਾ ਫੇਲੀਅਰ ਹੈ ਕਿ ਪੁਲਿਸ ਦੀ ਹਾਜ਼ਰੀ ਦੇ ਵਿੱਚ ਅਜਿਹੀ ਘਟਨਾ ਵਾਪਰੇ ਉਹਨਾਂ ਕਿਹਾ ਕਿ ਨਰਾਇਣ ਸਿੰਘ ਚੌੜਾ ਤੇ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ ਅਤੇ ਏਜੰਸੀਆਂ ਦੀਆਂ ਨਿਗਾਹਾਂ ਨਾਰਾਇਣ ਸਿੰਘ ਚੌੜਾ ਦੇ ਉੱਪਰ ਹੁੰਦੀਆਂ ਹਨ, ਲੇਕਿਨ ਅੱਜ ਜਦੋਂ ਨਰਾਇਣ ਸਿੰਘ ਚੌੜਾ ਦਰਬਾਰ ਸਾਹਿਬ ਆਇਆ, ਉਦੋਂ ਪੁਲਿਸ ਦੀਆਂ ਸੁਰੱਖਿਆ ਏਜੰਸੀਆਂ ਕੀ ਕਰ ਰਹੀਆਂ ਸਨ ਇਹ ਸਵਾਲੀਆਂ ਨਿਸ਼ਾਨ ਖੜੇ ਹੁੰਦੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

CM ਮਾਨ ਨੇ ਸ਼ਹੀਦ-ਏ-ਆਜ਼ਮ ਦਾ ਬੁੱਤ ਕੀਤਾ ਲੋਕ ਅਰਪਣ

ਪੰਜਾਬ ਦੇ ਮੌਸਮ ਨੂੰ ਲੈ ਕੇ ਵਿਭਾਗ ਦੀ ਆਈ ਨਵੀਂ ਅਪਡੇਟ, ਪੜ੍ਹੋ ਡਿਟੇਲ