ਨਵਜੋਤ ਸਿੱਧੂ ਨਵਤੇਜ ਚੀਮਾ ਦੀਆਂ ਮੁੱਛਾਂ ਦੇ ਫ਼ੈਨ, ਕੇਜਰੀਵਾਲ ਨੂੰ ਦੱਸਿਆ ਇਸ਼ਤਿਹਾਰੀ CM

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇੱਕ ਇਸ਼ਤਿਹਾਰੀ ਮੁੱਖ ਮੰਤਰੀ ਹਨ ਅਤੇ ਬਿਨਾਂ ਕਿਸੇ ਰਿਸਰਚ ਦੇ ਝੂਠੇ ਦਾਅਵੇ, ਵਾਅਦੇ ਲੋਕਾਂ ਨਾਲ ਕਰਦੇ ਹਨ। ਨਵਜੋਤ ਸਿੰਘ ਸਿੱਧੂ ਸੁਲਤਾਨਪੁਰ ਲੋਧੀ ਵਿਖੇ ਪਹੁੰਚੇ ਅਤੇ ਆਪਣੇ ਵਿਰੋਧੀਆਂ ਉੱਤੇ ਤਿੱਖੇ ਨਿਸ਼ਾਨੇ ਸਾਧੇ ਅਤੇ ਮੌਜੂਦਾ ਵਿਧਾਇਕ ਨਵਤੇਜ ਚੀਮਾ ਦੇ ਹੱਕ ਵਿੱਚ ਕਸੀਦੇ ਪੜ੍ਹੇ। ਇਸੇ ਦੌਰਾਨ ਨਵਜੋਤ ਸਿੱਧੂ ਨੇ ਕਿਹਾ ਕਿ ਨਵਤੇਜ ਚੀਮਾ ਦੀਆਂ ਮੁੱਛਾਂ ‘ਤੇ ਭਾਵੇਂ ਨਿੰਬੂ ਰੱਖ ਦਈਏ ਤਾਂਵੀ ਇਹ ਡੋਲਦਾ ਨਹੀਂ। ਨਵਤੇਜ ਚੀਮਾ ਅਗਲੇ 5, 10 ਸਾਲ ਲਈ ਕੀਤੇ ਨਹੀਂ ਜਾਂਦਾ ਅਤੇ ਚੀਮਾ ਦੀ ਸੱਜੀ ਬਾਂਹ ਡਿੰਪਾ ਅਤੇ ਖੱਬੀ ਬਾਂਹ ਉਹ ਖੁਦ (ਨਵਜੋਤ ਸਿੱਧੂ) ਹਨ।

ਨਵਤੇਜ ਚੀਮਾ ਨੇ ਜਿੰਨਾ ਕੰਮ ਇਥੇ ਕੀਤਾ ਓਸੇ ਕਾਰਨ ਲੋਕਾਂ ਨੇ ਉਸਨੂੰ ਏਨਾ ਪਿਆਰ ਦਿੱਤਾ ਹੈ ਅਤੇ ਅਗਲੀ ਵਾਰ ਵੀ ਪੱਗ ਲੋਕਾਂ ਨੇ ਹੀ ਬੰਨਣੀ ਹੈ। ਇਸ ਤੋਂ ਇਹ ਇਸ਼ਾਰਾ ਤਾਂ ਮਿਲਿਆ ਕਿ ਨਵਤੇਜ ਚੀਮਾ ਨੂੰ ਸੁਲਤਾਨਪੁਰ ਲੋਧੀ ਤੋਂ ਟਿਕਟ ਮਿਲੇਗੀ ਕਾਂਗਰਸ ਵੱਲੋਂ ਪਰ ਜਦੋਂ ਤੱਕ ਅਧਿਕਾਰਤ ਪੱਤਰ ਨਹੀਂ ਆਉਂਦਾ ਓਨਾ ਚਿਰ ਫਿਰ ਵੀ ਚਰਚਾਵਾਂ ਚੱਲਦੀਆਂ ਰਹਿਣਗੀਆਂ। ਰਾਣਾ ਇੰਦਰਪ੍ਰਤਾਪ ਵੱਲੋਂ ਵੀ ਲਗਾਤਾਰ ਸੁਲਤਾਨਪੁਰ ਲੋਧੀ ਤੋਂ ਆਪਣਾ ਦਾਅਵਾ ਠੋਕਿਆ ਸੀ ਪਰ ਹੁਣ ਕੁਝ ਸਮੀਕਰਨ ਬਦਲਦੇ ਨਜ਼ਰ ਆ ਰਹੇ ਹਨ।

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਗੁਰਨਾਮ ਸਿੰਘ ਚੜੂਨੀ ਨੇ ਐਲਾਨੇ ਆਪਣੀ ਸਿਆਸੀ ਪਾਰੀ, ਸੰਯੁਕਤ ਸੰਘਰਸ਼ ਪਾਰਟੀ ਰੱਖਿਆ ਨਾਮ

ਮੁੱਖ ਮੰਤਰੀ ਚਰਨਜੀਤ ਚੰਨੀ ਦੇ ਇਸ ਕਦਮ ਨਾਲ ਪਵੇਗਾ 40 ਪਿੰਡਾਂ ਨੂੰ ਫਰਕ…