ਨਵਜੋਤ ਸਿੱਧੂ ਦੇ ਬੇਟੇ ਕਰਨ ਦੀ ਹੋਈ ਮੰਗਣੀ, ਪਟਿਆਲੇ ਦੀ ਇਸ ਕੁੜੀ ਨਾਲ ਕਰਨਗੇ ਵਿਆਹ

  • ਫੌਜ ਵਿੱਚ ਨੌਕਰੀ ਕਰ ਚੁੱਕੇ ਮਨਿੰਦਰ ਰੰਧਾਵਾ ਦੀ ਧੀ ਹੈ ਇਨਾਇਤ
  • ਸਿੱਧੂ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ

ਪਟਿਆਲਾ, 27 ਜੂਨ 2023 – ਸਿੱਧੂ ਪਰਿਵਾਰ ‘ਚ ਜਲਦ ਹੀ ‘ਸ਼ਹਿਨਾਈ’ ਵੱਜਣ ਵਾਲੀ ਹੈ। ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਦੇ ਬੇਟੇ ਕਰਨ ਦੀ ਮੰਗਣੀ ਹੋ ਗਈ ਹੈ। ਕੁੜੀ ਪਟਿਆਲਾ ਦੀ ਰਹਿਣ ਵਾਲੀ ਹੈ। ਨਵਜੋਤ ਸਿੰਘ ਸਿੱਧੂ ਨੇ ਆਪਣੇ ਬੇਟੇ ਦੀ ਹੋਣ ਵਾਲੀ ‘ਵਾਈਫ’ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀਆਂ ਹਨ। ਤਸਵੀਰਾਂ ‘ਚ ਸਿੱਧੂ ਪਰਿਵਾਰ ਦੀ ਹੋਣ ਵਾਲੀ ਨਹੂੰ ‘ਇਨਾਇਤ ਰੰਧਾਵਾ’ ਨਜ਼ਰ ਆ ਰਹੀ ਹੈ। ਪੂਰੇ ਪ੍ਰਿਵਾਰਰ ਦੀਆਂ ਤਸਵੀਰਾਂ ਨਵਜੀਤ ਸਿੱਧੂ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਸ਼ੇਅਰ ਕੀਤੀਆਂ।

ਸਿੱਧੂ ਨੇ ਆਪਣੀ ਨੂੰਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ। ਸਿੱਧੂ ਨੇ ਆਪਣੇ ਪੁੱਤਰ ਦੀ ਮੰਗਣੀ ਗੰਗਾ ਦੇ ਕਿਨਾਰੇ ਕਰਵਾਈ ਹੈ। ਤਸਵੀਰਾਂ ਸ਼ੇਅਰ ਕਰਨ ਤੋਂ ਬਾਅਦ ਮੈਸੇਜ ਵੀ ਲਿਖਿਆ ਗਿਆ ਹੈ। ਜਿਸ ਵਿੱਚ ਉਸਨੇ ਕਿਹਾ- ਬੇਟਾ ਆਪਣੀ ਪਿਆਰੀ ਮਾਂ ਦੀ ਸਭ ਤੋਂ ਵੱਡੀ ਇੱਛਾ ਦਾ ਸਤਿਕਾਰ ਕਰਦਾ ਹੈ… ਮਾਂ ਗੰਗਾ ਦੀ ਗੋਦ ਵਿੱਚ ਇਸ ਸ਼ੁਭ ਦੁਰਗਾ-ਅਸ਼ਟਮੀ ਦੇ ਦਿਨ, ਇੱਕ ਨਵੀਂ ਸ਼ੁਰੂਆਤ, ਸਾਡੀ ਹੋਣ ਵਾਲੀ ਨੂੰਹ ਇਨਾਇਤ ਰੰਧਾਵਾ”

ਇਨਾਇਤ ਦੀ ਗੱਲ ਕਰੀਏ ਤਾਂ ਉਹ ਪਟਿਆਲਾ ਦਾ ਹੀ ਰਹਿਣ ਵਾਲੀ ਹੈ। ਇਨਾਇਤ ਰੰਧਾਵਾ ਦੇ ਪਿਤਾ ਪਟਿਆਲੇ ਦੇ ਜਾਣੇ-ਪਛਾਣੇ ਨਾਮ ਮਨਿੰਦਰ ਰੰਧਾਵਾ ਦੀ ਧੀ ਹੈ। ਮਨਿੰਦਰ ਰੰਧਾਵਾ ਫੌਜ ਵਿੱਚ ਸੇਵਾ ਨਿਭਾਅ ਚੁੱਕੇ ਹਨ। ਇਸ ਸਮੇਂ ਉਹ ਪੰਜਾਬ ਰੱਖਿਆ ਸੇਵਾਵਾਂ ਭਲਾਈ ਵਿਭਾਗ ਵਿੱਚ ਡਿਪਟੀ ਡਾਇਰੈਕਟਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

Toyota HILUX Off and On Road Expedition

ਪਾਕਿਸਤਾਨ ‘ਚ ਸਿੱਖ ਅਤੇ ਹਿੰਦੂ ਭਾਈਚਾਰੇ ਦੇ ਲੋਕਾਂ ‘ਤੇ ਹਮਲੇ ਵਧੇ: ਪਾਕਿ ਹਾਈ ਕਮਿਸ਼ਨ ਡਿਪਲੋਮੈਟ ਤਲਬ