ਪ੍ਰਸ਼ਾਸਨ ਨੇ NDRF ਦੀ ਮਦਦ ਨਾਲ ਕੁਰਾਲੀ ਨਦੀ ਦੀ ਮਾਰ ਹੇਠ ਆਏ 400 ਵਿਦਿਆਰਥੀਆਂ ਨੂੰ ਬਚਾਇਆ

ਹਰਜਿੰਦਰ ਸਿੰਘ ਭੱਟੀ

  • ਪ੍ਰਸ਼ਾਸਨ ਨੇ ਐਨ ਡੀ ਆਰ ਐਫ਼ ਦੀ ਮਦਦ ਨਾਲ ਕੁਰਾਲੀ ਨਦੀ ਦੀ ਮਾਰ ਹੇਠ ਆਏ ਜਵਾਹਰ ਨਵੋਦਿਆ ਵਿਦਿਆਲਿਆ ਦੇ 400 ਵਿਦਿਆਰਥੀਆਂ ਨੂੰ ਬਚਾਇਆ
  • ਪਟਿਆਲਾ ਕੀ ਰਾਓ ਨਦੀ ਦਾ ਸਮੇਂ ਸਿਰ ਰੁੱਖ ਬਦਲ ਕੇ 50 ਪਿੰਡ ਪਾਣੀ ਦੀ ਮਾਰ ਤੋਂ ਬਚਾਏ ਗਏ
  • ਦੋ ਪਰਿਵਾਰਾਂ ਦੇ 14 ਮੈਂਬਰਾਂ ਨੂੰ ਕਿਸ਼ਤੀਆਂ ਰਾਹੀਂ ਸੀਸਵਾਂ ਦੇ ਕਹਿਰ ਤੋਂ ਬਚਾਇਆ
  • ਸ਼ਹਿਰ ’ਚੋਂ ਪਾਣੀ ਦੀ ਨਿਕਾਸੀ ਲਈ ਇੰਜਣ ਲਾਏ ਗਏ

ਖਰੜ, 9 ਜੁਲਾਈ, 2023: ਸੈਰ ਸਪਾਟਾ ਤੇ ਸਭਿਆਚਾਰ ਮੰਤਰੀ ਅਨਮੋਲ ਗਗਨ ਮਾਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਪਹਿਲ ਕਦਮੀ ’ਤੇ ਅੱਜ ਪ੍ਰਸ਼ਾਸਨ ਵੱਲੋਂ ਖਰੜ ’ਚ ਐਨ ਡੀ ਆਰ ਐਫ਼ ਦੀ ਮੱਦਦ ਨਾਲ ਕੁਰਾਲੀ ਨਦੀ ਦੇ ਪਾਣੀ ਵਿੱਚ ਘਿਰੇ ਜਵਾਹਰ ਨਵੋਦਿਆ ਵਿਦਿਆਲਿਆ ਰਕੋਲੀ ਦੇ 400 ਵਿਦਿਆਰਥੀਆਂ ਨੂੰ ਸਮੇਂ ਸਿਰ ਕਾਰਵਾਈ ਕਰਕੇ ਬਚਾਅ ਲਿਆ ਗਿਆ, ਜਿਨ੍ਹਾਂ ਨੂੰ ਬਾਅਦ ਵਿੱਚ ਰਕੋਲੀ ਵਿਖੇ ਬਣਾਏ ਰਾਹਤ ਕੇਂਦਰ ਵਿਖੇ ਲਿਆਂਦਾ ਗਿਆ।

ਏ ਡੀ ਸੀ (ਜ) ਪਰਮਦੀਪ ਸਿੰਘ ਅਤੇ ਐਸ ਡੀ ਐਮ ਖਰੜ ਰਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਦੇ ਪਿ੍ਰੰਸੀਪਲ ਵੱਲੋਂ ਮੱਦਦ ਲਈ ਕੀਤੀ ਮੰਗ ਤੋਂ ਬਾਾਅਦ ਮਾਮਲਾ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੇ ਧਿਆਨ ਵਿੱਚ ਲਿਆਂਦਾ ਗਿਆ, ਜਿਨ੍ਹਾਂ ਤੁਰੰਤ ਐਨ ਡੀ ਆਰ ਐਫ਼ ਨੂੰ ਇਸ ਬਚਾਅ ਅਪ੍ਰੇਸ਼ਨ ’ਚ ਸ਼ਾਮਿਲ ਕਰਨ ਲਈ ਕਿਹਾ। ਉਪਰੰਤ ਐਨ ਡੀ ਆਰ ਐਫ਼, ਪਿੰਡ ਵਾਸੀਆਂ ਅਤੇ ਮਾਲ ਮਹਿਕਮੇ ਦੇ ਕਰਮਚਾਰੀਆਂ ਦੇ ਸਹਿਯੋਗ ਨਾਲ ਇਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਹੁਣ ਇਨ੍ਹਾਂ ਬੱਚਿਆਂ ਨੂੰ ਜੋ ਕਿ ਜ਼ਿਆਦਾਤਰ ਖਰੜ ਅਤੇ ਡੇਰਾਬੱਸੀ ਨਾਲ ਸਬੰਧਤ ਹਨ, ਨੂੰ ਉਨ੍ਹਾਂ ਦੇ ਘਰਾਂ ਵਿਖੇ ਮਾਪਿਆਂ ਕੋਲ ਪਹੁੰਚਾਇਆ ਜਾ ਰਿਹਾ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਇਸ ਦੇ ਨਾਲ ਹੀ ਅੱਜ ਇਲਾਕੇ ’ਚ ਪਟਿਆਲਾ ਕੀ ਰਾਓ ਨਦੀ ’ਚ ਪਾਣੀ ਦੇ ਚੜ੍ਹਨ ਨਾਲ ਆਲੇ-ਦੁਆਲੇ ਦੇ 50 ਪਿੰਡਾਂ ਨੂੰ ਪਾਣੀ ਦੀ ਮਾਰ ਤੋਂ ਬਚਾਉਣ ਲਈ ਤੁਰੰਤ ਫੈਸਲਾ ਲੈਂਦਿਆਂ ਮਲਕਪੁਰ ਪੁੱਲ ਤੋਂ ਇਸ ਦਾ ਵਹਾਅ ਮੋੜਿਆ ਗਿਆ। ਜੇਕਰ ਸਮੇਂ ਸਿਰ ਅਜਿਹਾ ਨਾ ਕੀਤਾ ਜਾਂਦਾ ਤਾਂ ਰਾਜਪੁਰਾ ਤੱਕ ਦੇ 50 ਪਿੰਡਾਂ ’ਚ ਇਸ ਨਦੀ ਦੇ ਪਾਣੀ ਨੇ ਵੱਡੇ ਪੱਧਰ ’ਤੇ ਤਬਾਹੀ ਮਚਾ ਦੇਣੀ ਸੀ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਵੱਲੋਂ ਇਸ ਥਾਂ ਦਾ ਦੌਰਾ ਕਰਕੇ, ਇਸ ਦੇ ਕਮਜ਼ੋਰ ਕੰਢਿਆਂ ਨੂੰ ਤੁਰੰਤ ਰੇਤ ਦੇ ਬੋਰਿਆਂ ਨਾਲ ਮਜ਼ਬੂਤ ਕਰਨ ਦੇ ਆਦੇਸ਼ ਦਿੱਤੇ ਗਏ।

ਇਸ ਤੋਂ ਇਲਾਵਾ ਸੀਸਵਾਂ ਦੇ ਪਾਣੀ ਦੀ ਮਾਰ ’ਚ ਆਏ ਕੁਰਾਲੀ ਦੇ ਦੋ ਪਰਿਵਾਰਾਂ ਦੇ 14 ਮੈਂਬਰਾਂ ਨੂੰ ਵੀ ਐਨ ਡੀ ਆਰ ਐਫ਼ ਦੀ ਮੱਦਦ ਨਾਲ ਪਾਣੀ ਤੋਂ ਬਾਹਰ ਕੱਢ ਕੇ ਸੁਰੱਖਿਅਤ ਥਾਂ ’ਤੇ ਪਹੁੰਚਾਇਆ ਗਿਆ।

ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਵਾਰਡ ਨੰ. 21 ਅਤੇ 3 ਵਿੱਚ ਦੋ ਮਕਾਨ ਤਾਂ ਡਿੱਗੇ ਪਰ ਇਨ੍ਹਾਂ ’ਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਏ ਜਾਣ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇਸ ਤੋਂ ਇਲਾਵਾ ਫਾਇਰ ਬਿ੍ਰਗੇਡ ਦੀ ਮੱਦਦ ਨਾਲ ਛੱਤਾਂ ’ਤੇ ਫ਼ਸੇ 82 ਵਿਅਕਤੀਆਂ ਨੂੰ ਵੀ ਸੁਰੱਖਿਅਤ ਬਾਹਰ ਲਿਆਂਦਾ ਗਿਆ ਜਦਕਿ ਸ਼ਹਿਰ ਦੇ ਮੈਰੀਨਾ ਹਾਈਟਸ, ਮਾਤਾ ਗੁਜਰੀ, ਪੈਸੀਫ਼ਿਕ ਇੰਨਕਲੇਵ ਆਦਿ ਇਲਾਕਿਆਂ ’ਚ ਵੀ ਪਾਣੀ ਦੇ ਵਧਣ ਕਾਰਨ ਆਈ ਸਮੱਸਿਆ ’ਤੇ ਕਾਬੂ ਪਾਇਆ ਗਿਆ।

ਸੈਰ ਸਪਾਟਾ ਮੰਤਰੀ ਅਤੇ ਖਰੜ ਦੇ ਵਿਧਾਇਕ ਅਨਮੋਲ ਗਗਨ ਮਾਨ ਨੇ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸੁਰੱਖਿਆ ਲਈ ਕੀਤੇ ਤੁਰੰਤ ਯਤਨਾਂ ਲਈ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਲੋਕਾਂ ’ਚ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਸਰਕਾਰ ਪ੍ਰਤੀ ਵਿਸ਼ਵਾਸ਼ ਹੋਰ ਵੀ ਪੱਕਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕੁਦਰਤ ਦੀ ਕਰੋਪੀ ਅੱਗੇ ਕਿਸੇ ਦਾ ਜ਼ੋਰ ਨਹੀਂ ਹੁੰਦਾ ਪਰ ਉਸ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਅ ਲਈ ਇਨਸਾਨੀ ਮੱਦਦ ਨਾਲ ਕੀਤੇ ਯਤਨ ਅੱਜ ਖਰੜ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਦਾ ਵੱਡਾ ਕਾਰਨ ਬਣੇ ਹਨ। ਉਨ੍ਹਾਂ ਰਕੋਲੀ ਰਾਹਤ ਕੈਂਪ ’ਚ ਬਚਾਅ ਕੇ ਲਿਆਂਦੇ ਬੱਚਿਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਹੌਂਸਲਾ ਵੀ ਦਿੱਤਾ ਅਤੇ ਘਰਾਂ ਤੱਕ ਸੁਰੱਖਿਅਤ ਪਹੁੰਚਾਉਣ ਦਾ ਭਰੋਸਾ ਵੀ ਦਿੱਤਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਵਿੱਤ ਖੇਤਰ ਦੇ 77 ਸਿਵਲ ਸਪੋਰਟ ਸਟਾਫ਼ ਦਾ ਇੱਕ ਹੋਰ ਬੈਚ ਸੋਮਵਾਰ ਨੂੰ ਪੰਜਾਬ ਪੁਲਿਸ ਵਿੱਚ ਹੋਵੇਗਾ ਸ਼ਾਮਲ

ਸੁਨੀਲ ਜਾਖੜ ਅੱਜ ਸੰਭਾਲਣਗੇ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਦਾ ਅਹੁਦਾ