ਰਿਮੋਟ ਕੰਟਰੋਲ ਚੱਲਣ ਵਾਲੀਆਂ ਸਰਕਾਰਾਂ ਤੋਂ ਬਚਣ ਦੀ ਲੋੜ : ਗੜ੍ਹੀ

ਜਲੰਧਰ/ਫਗਵਾੜਾ, 17 ਫਰਵਰੀ, 2022 – ਪੰਜਾਬ ਦੀ ਸਰਕਾਰ ਨੂੰ ਦਿੱਲੀ ਵਿੱਚ ਬੈਠਾ ਪਰਿਵਾਰ, ਹੁਕਮਰਾਨਾਂ ਵੱਲੋਂ ਕੰਟਰੋਲ ਕੰਟਰੋਲ ਨਾਲ ਚਲਾਇਆ ਜਾਂਦਾ ਹੈ, ਜਦੋਂ ਚਾਹੁਣ ਮੁੱਖ ਮੰਤਰੀ ਬਦਲ ਦਿੱਤਾ ਜਾਂਦਾ ਹੈ ਅਤੇ ਜਦੋਂ ਚਾਹੁਣ ਕੋਈ ਵੀ ਤਾਨਾਸ਼ਾਹੀ ਹੁਕਮ ਸੁਣਾ ਦਿੱਤਾ ਜਾਂਦਾ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਸਵੀਰ ਸਿੰਘ ਗੜ੍ਹੀ ਨੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕੋਈ ਭੇਡ-ਬੱਕਰੀਆਂ ਨਹੀਂ ਹਨ ਕਿ ਜਿਨ੍ਹਾਂ ਨੂੰ ਰਿਮੋਟ ਨਾਲ ਚਲਾਇਆ ਜਾਵੇ।

ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੀ ਖੁਸ਼ਹਾਲੀ ਤੇ ਕਰਜ਼ੇ ਤੋਂ ਮੁਕਤੀ ਚਾਹੁੰਦੇ ਹਨ ਤਾਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਮੂਲ ਦੀ ਪਾਰਟੀ ਦੀ ਸਰਕਾਰ ਚੁਣਨੀ ਪਵੇਗੀ। ਇਸ ਵਾਰ ਬਸਪਾ—ਅਕਾਲੀ ਦਲ ਗਠਜੋੜ ਤੋਂ ਇਲਾਵਾ ਹੋਰ ਕੋਈ ਵੀ ਦਲ ਅਜਿਹਾ ਨਹੀਂ ਹੈ ਜਿਸ ਦੀਆਂ ਜੜ੍ਹਾਂ ਪੰਜਾਬ ਵਿੱਚ ਹੋਣ ਤੇ ਜਿਸਦੇ ਹੁਕਮਰਾਨ ਵੀ ਪੰਜਾਬ ਪੰਜਾਬ ਦੇ ਲੋਕਾਂ ਦਾ ਦੁੱਖ ਦਰਦ ਸਮਝਦੇ ਹੋਣ। ਗੜ੍ਹੀ ਨੇ ਕਿਹਾ ਕਿਹ ਹੁਣ ਪੰਜਾਬ ਦੇ ਸੁਨਿਹਰੇ ਭਵਿੱਖ ਦਾ ਬਟ ਦਬਾਉਣ ਵਿੱਚ ਕੁਝ ਘੰਟੇ ਹੀ ਬਾਕੀ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਸਪਾ-ਅਕਾਲੀ ਗਠਜੋੜ ਨੂੰ ਚੁਣਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਗੁਰੂ ਗੋਬਿੰਦ ਸਿੰਘ ਪਟਨਾ ਤੋਂ, ਸੰਤ ਰਵਿਦਾਸ ਬਨਾਰਸ ਤੋਂ, ਕੀ ਤੁਸੀਂ ਉਨ੍ਹਾਂ ਨੂੰ ਵੀ ਬਾਹਰ ਕੱਢੋਗੇ ? – ਮੋਦੀ

ਬਾਹਰਲਿਆਂ ਵੱਲੋਂ ਪੰਜਾਬ ਨੁੰ ਗੁਲਾਮ ਬਣਾਉਣ ਦਾ ਮੌਕਾ ਲੱਭਣ ਤੋਂ ਰੋਕਣ ਲਈ ਚੋਣਾਂ ਲੜ ਰਿਹਾ ਹਾਂ : ਪ੍ਰਕਾਸ਼ ਸਿੰਘ ਬਾਦਲ