ਫਿਰੋਜ਼ਪੁਰ, 13 ਜਨਵਰੀ 2023 – ਪੰਜਾਬ ਦੇ ਫਿਰੋਜ਼ਪੁਰ ਤੋਂ ਇਕ ਨਾਬਾਲਗ ਲੜਕੀ ਨਾਲ ਬਲਾਤਕਾਰ ਦੀ ਘਟਨਾ ਸਾਹਮਣੇ ਆਈ ਹੈ। ਦਰਅਸਲ, ਗੁਆਂਢੀ ਦੇ ਲੜਕੇ ‘ਤੇ ਦੋਸ਼ ਲੱਗ ਰਹੇ ਹਨ ਕਿ ਉਸ ਨੇ ਨਾਬਾਲਗ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸ ਨੂੰ ਬੈੱਡ ‘ਚ ਬੰਦ ਕਰ ਦਿੱਤਾ। ਜਦੋਂ ਪੀੜਤ ਲੜਕੀ ਦੀ ਮਾਂ ਪਹੁੰਚੀ ਤਾਂ ਉਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਬਾਹਰ ਕੱਢਿਆ ਗਿਆ। ਪੁਲਸ ਨੂੰ ਦਿੱਤੀ ਸ਼ਿਕਾਇਤ ‘ਚ ਪੀੜਤਾ ਦੀ ਮਾਂ ਨੇ ਦੱਸਿਆ ਕਿ ਉਹ ਆਪਣੇ ਗੁਆਂਢੀ ਨਾਲ ਕਿਸੇ ਕੰਮ ਲਈ ਗਈ ਹੋਈ ਸੀ। ਇਸ ਦੌਰਾਨ ਉਸ ਨੇ ਆਪਣੀ 12 ਸਾਲਾ ਬੇਟੀ ਨੂੰ ਗੁਆਂਢੀ ਦੇ ਘਰ ਭੇਜ ਦਿੱਤਾ। ਜਦੋਂ ਬੇਟੀ ਵਾਪਸ ਨਾ ਆਈ ਤਾਂ ਉਹ ਉਸ ਨੂੰ ਲੈਣ ਗੁਆਂਢੀ ਦੇ ਘਰ ਗਈ। ਉਸ ਨੇ ਦੇਖਿਆ ਕਿ ਕਮਰੇ ਦਾ ਦਰਵਾਜ਼ਾ ਬੰਦ ਸੀ।
ਕਮਰੇ ਅੰਦਰ ਲਾਈਟ ਜਗ ਰਹੀ ਸੀ। ਲਾਈਟ ਜਗਦੀ ਦੇਖ ਕੇ ਉਸ ਨੇ ਜ਼ੋਰ ਨਾਲ ਦਰਵਾਜ਼ਾ ਖੜਕਾਇਆ ਤਾਂ ਗੁਆਂਢੀ ਦੇ ਲੜਕੇ ਨੇ ਦਰਵਾਜ਼ਾ ਖੋਲ੍ਹਿਆ। ਜਦੋਂ ਉਸ ਦੀ ਲੜਕੀ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਇੱਥੇ ਨਹੀਂ ਆਈ। ਇਸ ਦੌਰਾਨ ਕਮਰੇ ਦੇ ਅੰਦਰੋਂ ਡਬਲ ਬੈੱਡ ਦੇ ਅੰਦਰੋਂ ਖੜਕਾਉਣ ਦੀ ਆਵਾਜ਼ ਆਈ। ਸ਼ੱਕ ਹੋਣ ‘ਤੇ ਉਸ ਨੇ ਬੈੱਡ ਖੋਲ੍ਹਿਆ ਤਾਂ ਉਸ ਦੀ ਬੇਟੀ ਬੈੱਡ ‘ਤੇ ਬੇਹੋਸ਼ ਪਈ ਸੀ। ਇਸ ਦੌਰਾਨ ਗੁਆਂਢੀ ਦਾ ਲੜਕਾ ਉਥੋਂ ਭੱਜ ਗਿਆ। ਹੋਸ਼ ਆਉਣ ‘ਤੇ ਉਸ ਦੀ ਲੜਕੀ ਨੇ ਦੱਸਿਆ ਕਿ ਦੋਸ਼ੀ ਨੇ ਉਸ ਨਾਲ ਬਲਾਤਕਾਰ ਕੀਤਾ ਹੈ। ਪੁਲੀਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

