- ਗੁਆਂਢਣ ਮੋਬਾਇਲ ‘ਤੇ ਕਰ ਰਹੀ ਸੀ ਗੱਲ
- ਬੱਚੀ ਦੇ ਰੋਣ ‘ਤੇ ਆਇਆ ਗੁੱਸਾ
ਕਪੂਰਥਲਾ, 26 ਨਵੰਬਰ 2023 – ਕਪੂਰਥਲਾ ‘ਚ ਗੁਆਂਢ ‘ਚ ਰਹਿੰਦੀ ਕੁੜੀ ਨੇ ਗੁੱਸੇ ‘ਚ ਆ ਕੇ ਮਾਂ ਅਤੇ ਉਸ ਦੀ 10 ਮਹੀਨੇ ਦੀ ਬੱਚੀ ‘ਤੇ ਉਬਲਦੀ ਦਾਲ ਸੁੱਟ ਦਿੱਤੀ। ਜਿਸ ਕਾਰਨ ਮਾਸੂਮ ਬੱਚੀ ਬੁਰੀ ਤਰ੍ਹਾਂ ਝੁਲਸ ਗਈ। ਉਸ ਦੇ ਸਾਰੇ ਸਰੀਰ ‘ਤੇ ਜ਼ਖ਼ਮ ਹੋ ਗਏ ਹਨ।
ਦੋਵਾਂ ਨੂੰ ਝੁਲਸੀ ਹਾਲਤ ‘ਚ ਪਹਿਲਾਂ ਸੁਲਤਾਨਪੁਰ ਲੋਧੀ ਅਤੇ ਫਿਰ ਕਪੂਰਥਲਾ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਬੱਚੀ 20 ਫੀਸਦੀ ਝੁਲਸ ਗਈ ਹੈ। ਮਾਮਲਾ ਸਾਹਮਣੇ ਆਉਂਦੇ ਹੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਿਵਲ ਹਸਪਤਾਲ ਵਿੱਚ ਦਾਖ਼ਲ ਚਾਂਦਨੀ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢ ‘ਚ ਰਹਿੰਦੀ ਲੜਕੀ ਉਸ ਦੇ ਘਰ ਆਈ ਹੋਈ ਸੀ। ਉਹ ਕਿਸੇ ਲੜਕੇ ਨਾਲ ਮੋਬਾਈਲ ‘ਤੇ ਗੱਲ ਕਰ ਰਹੀ ਸੀ। ਇਸ ਦੌਰਾਨ ਉਸ ਦਾ 3 ਸਾਲ ਦਾ ਬੱਚਾ ਆਪਣੀ 10 ਮਹੀਨੇ ਦੀ ਭੈਣ ਕਾਵਿਆ ਨਾਲ ਖੇਡ ਰਿਹਾ ਸੀ।
ਜਦੋਂ ਉਹ ਦੋਵੇਂ ਖੇਡ ਰਹੇ ਸਨ ਤਾਂ ਮੁਲਜ਼ਮ ਲੜਕੀ ਨੇ ਉਨ੍ਹਾਂ ਨੂੰ ਝਿੜਕਣਾ ਸ਼ੁਰੂ ਕਰ ਦਿੱਤਾ। ਉਸ ਨੇ ਦੋਵਾਂ ਨੂੰ ਚੁੱਪ ਰਹਿਣ ਲਈ ਕਿਹਾ। ਇਹ ਦੇਖ ਕੇ ਚਾਂਦਨੀ ਨੇ ਕਿਹਾ ਕਿ ਛੋਟੇ ਬੱਚੇ ਖੇਡ ਰਹੇ ਹਨ ਇਸ ਲਈ ਉਨ੍ਹਾਂ ਨੂੰ ਰੋਕਿਆ ਨਾ ਜਾਵੇ। ਇਹ ਸੁਣ ਕੇ ਉਸ ਨੇ ਉਸ ਦੇ ਲੜਕੇ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।
ਇਹ ਦੇਖ ਕੇ 10 ਮਹੀਨੇ ਦੀ ਬੇਟੀ ਕਾਵਿਆ ਰੋਣ ਲੱਗੀ। ਇਹ ਦੇਖ ਕੇ ਗੁਆਂਢ ‘ਚ ਰਹਿੰਦੀ ਲੜਕੀ ਨੇ ਗੁੱਸੇ ‘ਚ ਆ ਕੇ ਚੁੱਲ੍ਹੇ ‘ਤੇ ਪਕਾਉਣ ਲਈ ਰੱਖੀ ਦਾਲ ਕੱਢ ਕੇ ਉਸ ‘ਤੇ ਸੁੱਟ ਦਿੱਤੀ। ਜਿਸ ਕਾਰਨ ਲੜਕੀ ਬੁਰੀ ਤਰ੍ਹਾਂ ਨਾਲ ਝੁਲਸ ਗਈ। ਜਦੋਂ ਬੱਚੀ ਦਰਦ ਨਾਲ ਚੀਕਣ ਲੱਗੀ ਤਾਂ ਗੁਆਂਢ ‘ਚ ਰਹਿੰਦੀ ਲੜਕੀ ਉੱਥੋਂ ਚਲੀ ਗਈ। ਜਿਸ ਤੋਂ ਬਾਅਦ ਪੀੜਤ ਲੜਕੀ ਨੂੰ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਲਿਆਂਦਾ ਗਿਆ।
ਥਾਣਾ ਸੁਲਤਾਨਪੁਰ ਲੋਧੀ ਦੇ ਐਸਐਚਓ ਲਖਵਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਸਬੰਧੀ ਸ਼ਿਕਾਇਤ ਮਿਲੀ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਲਦੀ ਹੀ ਪੀੜਤ ਔਰਤ ਦੇ ਬਿਆਨ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ।