ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਨੇ ਗਿੱਦੜਬਾਹਾ ਵਿਖੇ ਨਵੇਂ ਕੋਰਟ ਕੰਪਲੈਕਸ ਦਾ ਆਨਲਾਈਨ ਕੀਤਾ ਉਦਘਾਟਨ

  • ਸ੍ਰੀ ਮੁਕਤਸਰ ਸਾਹਿਬ ਸੈਸ਼ਨ ਡਵੀਜਨ ਦੇ ਐਡਮਿਨਸਟ੍ਰੇਟਿਵ ਜੱਜ ਵਿਸੇ਼ਸ ਤੌਰ ਤੇ ਰਹੇ ਹਾਜਰ

ਚੰਡੀਗੜ੍ਹ/ਗਿੱਦੜਬਾਹਾ, 19 ਅਗਸਤ 2023 – ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਮਾਨਯੋਗ ਚੀਫ ਜਸਟਿਸ ਸ੍ਰੀ ਰਵੀ ਸ਼ੰਕਰ ਝਾਅ ਵੱਲੋਂ ਗਿੱਦੜਬਾਹਾ ਵਿਖੇ ਨਵੇਂ ਬਣੇ ਕੋਰਟ ਕੰਪਲੈਕਸ ਅਤੇ ਰਿਹਾਇਸੀ ਬਲਾਕ ਦਾ ਆਨਲਾਈਨ ਵਿਧੀ ਰਾਹੀਂ ਉਦਘਾਟਨ ਕੀਤਾ ਗਿਆ।

ਇਸ ਮੌਕੇ ਉਨ੍ਹਾਂ ਨਾਲ ਹਾਈਕੋਰਟ ਦੇ ਬਿਲਡਿੰਗ ਕਮੇਟੀ ਦੇ ਚੇਅਰਮੈਨ ਮਾਨਯੋਗ ਜ਼ਸਟਿਸ ਸ੍ਰੀ ਗੁਰਮੀਤ ਸਿੰਘ ਸੰਧਾਵਾਲੀਆਂ ਅਤੇ ਹੋਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਵੀ ਹਾਜ਼ਰ ਸਨ, ਜਦ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮਾਨਯੋਗ ਜ਼ਸਟਿਸ ਤ੍ਰਿਭੁਵਨ ਦਹੀਆ ਜੋ ਕਿ ਸ੍ਰੀ ਮੁਕਤਸਰ ਸਾਹਿਬ ਸੈਸ਼ਨ ਡਵੀਜਨ ਦੇ ਐਡਮਿਨਸਟ੍ਰੇਟਿਵ ਜੱਜ ਵੀ ਹਨ ਵਿਸੇਸ਼ ਤੌਰ ਤੇ ਇਸ ਸੁਭ ਮੌਕੇ ਤੇ ਗਿੱਦੜਬਾਹਾ ਪਹੁੰਚੇ।

ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮਾਨਯੋਗ ਜਸਟਿਸ ਤ੍ਰਿਭੁਵਨ ਦਹੀਆ ਨੇ ਇਸ ਨਵੇਂ ਕੰਪਲੈਕਸ਼ ਦੇ ਉਦਘਾਟਨ ਲਈ ਰੱਖੇ ਇਕ ਪ੍ਰਭਾਵਸ਼ਾਲੀ ਸਮਾਗਮ ਵਿਚ ਸਭ ਨੂੰ ਨਵੇਂ ਕੋਰਟ ਕੰਪਲੈਕਸ ਬਣਨ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਨਵਾਂ ਕੋਰਟ ਕੰਪਲੈਕਸ ਨਾ ਕੇਵਲ ਵਰਤਮਾਨ ਸਗੋਂ ਭਵਿੱਖ ਦੀਆਂ ਜਰੂਰਤਾਂ ਨੂੰ ਧਿਆਨ ਵਿਚ ਰੱਖ ਕੇ ਉਸਾਰਿਆ ਗਿਆ ਹੈ। ਉਨ੍ਹਾਂ ਇਸ ਕੰਪਲੈਕਸ ਨੂੰ ਹਰਾ ਭਰਾ ਅਤੇ ਸਾਫ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਨਾਲ ਸਭਨਾਂ ਲਈ ਨਿਆਂ ਪ੍ਰਤੀ ਸਾਡੀ ਵਚਨਬੱਧਤਾ ਨੂੰ ਪੂਰਾ ਕਰਨ ਵਿਚ ਸਾਡੀਆਂ ਸਮਰੱਥਾਵਾਂ ਵਿਚ ਹੋਰ ਵਾਧਾ ਹੋਵੇਗਾ। ਉਨ੍ਹਾਂ ਨੇ ਇੱਥੇ ਪੌਦਾ ਵੀ ਲਗਾਇਆ ਅਤੇ ਨਵੀਂ ਬਣੀ ਇਮਾਰਤ ਦਾ ਮੁਆਇਨਾ ਵੀ ਕੀਤਾ।

ਇਸ ਤੋਂ ਪਹਿਲਾਂ ਮਾਨਯੋਗ ਜਿ਼ਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਰਾਜ ਕੁਮਾਰ ਨੇ ਸਭਨਾਂ ਨੂੰ ਜੀ ਆਇਆਂ ਕਿਹਾ ਅਤੇ ਦੱਸਿਆ ਕਿ ਇਸ ਕੰਪਲੈਕਸ ਦੇ ਬਣਨ ਨਾਲ ਅਦਾਲਤਾਂ ਦੀ ਕਾਰਜ ਪ੍ਰਣਾਲੀ ਵਿਚ ਹੋਰ ਤੇਜੀ ਆਵੇਗੀ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਗੁਰਮੀਤ ਸਿੰਘ ਮਾਨ ਨੇ ਇਸ ਮੌਕੇ ਮਾਨਯੋਗ ਜਸਟਿਸ ਸਾਹਿਬਾਨ ਦਾ ਧੰਨਵਾਦ ਕੀਤਾ।
ਇਸ ਮੌਕੇ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਰੂਹੀ ਦੁੱਗ, ਐਸ ਐਸ ਪੀ ਹਰਮਨਬੀਰ ਸਿੰਘ ਗਿੱਲ, ਸ੍ਰੀ ਮੁਕਤਸਰ ਸਾਹਿਬ ਦੇ ਸਮੂਹ ਜੁਡੀਸੀਅਲ ਅਫ਼ਸਰ ਸਾਹਿਬਾਨ, ਬਾਰ ਐਸੋਸੀਏਸ਼ਨ ਦੇ ਅਹੁਦੇਦਾਰ ਅਤੇ ਮੈਂਬਰ, ਨਿਗਰਾਨ ਇੰਜਨੀਅਰ ਲੋਕ ਨਿਰਮਾਨ ਸ੍ਰੀ ਵਿਪਨ ਬਾਂਸਲ ਵੀ ਹਾਜਰ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਰਾਜ ਸਭਾ ਮੈਂਬਰ ਵਿਕਰਮਜੀਤ ਸਾਹਨੀ ਦੇ ਕਾਰਜਕਾਲ ਦਾ ਇੱਕ ਸਾਲ ਪੂਰਾ, ਪੇਸ਼ ਕੀਤਾ ਆਪਣਾ ਰਿਪੋਰਟ ਕਾਰਡ

ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਵਚਨਬੱਧ: ਬਲਕਾਰ ਸਿੰਘ