ਦਾ ਐਡੀਟਰ ਨਿਊਜ਼, ਚੰਡੀਗੜ੍ਹ, 8 ਅਗਸਤ 2025: ਪੰਜਾਬ ‘ਚ ਪਿਛਲੇ ਦੋ ਦਿਨਾਂ ਤੋਂ ਮੀਂਹ ਦੀ ਰਫ਼ਤਾਰ ਘੱਟ ਗਈ ਹੈ। ਸੂਬੇ ਦੇ ਕੁਝ ਹੀ ਜ਼ਿਲ੍ਹਿਆਂ ‘ਚ ਸ਼ਾਮ ਨੂੰ ਹਲਕੀ ਬੁੰਦਾਬਾਂਦੀ ਹੋ ਰਹੀ ਹੈ। ਮੌਸਮ ਵਿਭਾਗ ਵਲੋਂ 7 ਅਗਸਤ ਤੋਂ 11 ਅਗਸਤ ਤੱਕ ਜਾਰੀ ਕੀਤੀ ਗਈ ਨਵੀਂ ਭਵਿੱਖਬਾਣੀ ਅਨੁਸਾਰ ਕਈ ਜ਼ਿਲ੍ਹਿਆਂ ‘ਚ ਆਉਣ ਵਾਲੇ ਦਿਨਾਂ ਵਿੱਚ ਮੀਂਹ ਪੈ ਸਕਦਾ ਹੈ। ਕਿਤੇ-ਕਿਤੇ ਮੀਂਹ ਬਿਲਕੁਲ ਹਲਕਾ ਰਹੇਗਾ, ਤਾਂ ਕਈ ਥਾਵਾਂ ‘ਤੇ ਦਰਮਿਆਨੀ ਵਰਖਾ ਹੋਣ ਦੀ ਸੰਭਾਵਨਾ ਹੈ। ਆਓ ਵੇਖੀਏ ਪੰਜ ਦਿਨਾਂ ਦੀ ਇਹ ਮੌਸਮ ਰਿਪੋਰਟ, ਕਿਹੜੇ ਜ਼ਿਲ੍ਹਿਆਂ ‘ਚ ਪਵੇਗਾ ਮੀਂਹ ਤੇ ਕਿਹੜੇ ਜ਼ਿਲ੍ਹੇ ਰਹਿਣਗੇ ਸੁੱਕੇ।
ਪੰਜਾਬ ‘ਚ ਅੱਜ ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਐਸ.ਏ.ਐਸ. ਨਗਰ (ਮੋਹਾਲੀ), ਪਟਿਆਲਾ ਵਿਚ ਹਲਕਾ ਮੀਂਹ ਪੈ ਸਕਦਾ ਹੈ। ਉੱਥੇ ਹੀ 8 ਅਗਸਤ ਨੂੰ ਉੱਤਰ ਅਤੇ ਪੂਰਬੀ ਜ਼ਿਲ੍ਹਿਆਂ ‘ਚ ਮੀਂਹ ਦੀ ਸੰਭਾਵਨਾ ਹੈ ਜਦਕਿ ਬਾਕੀ ਜਗ੍ਹਾ ਮੌਸਮ ਸਾਫ਼ ਰਹਿ ਸਕਦਾ ਹੈ।
ਵਿਭਾਗ ਨੇ 9,10 ਤੇ11 ਅਗਸਤ ਨੂੰ ਫਿਰ ਮੌਸਮ ‘ਚ ਕਰਵਟ ਵੇਖਣ ਨੂੰ ਮਿਲੇਗੀ ਅਤੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਐਸ.ਏ.ਐਸ. ਨਗਰ, ਲੁਧਿਆਣਾ, ਸੰਗਰੂਰ, ਮਾਨਸਾ, ਪਟਿਆਲਾ ਵਿਚ ਭਾਰੀ ਮੀਂਹ ਦੀ ਸੰਭਾਵਨਾ ਹੈ।

