ਡੇਰਾ ਮੁਖੀ ਰਾਮ ਰਹੀਮ ਨੇ ਰਿਲੀਜ਼ ਕੀਤਾ ਨਵਾਂ ਗੀਤ

ਚੰਡੀਗੜ੍ਹ: 17 ਜੁਲਾਈ 2022 – ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੇ ਅੱਜ ਆਪਣਾ ਨਵਾਂ ਗੀਤ ਰਿਲੀਜ਼ ਕੀਤਾ ਹੈ। ਇਸ ਗੀਤ ਨੂੰ 9 ਘੰਟਿਆਂ ਵਿੱਚ ਹੀ 2 ਮਿਲੀਅਨ ਤੋਂ ਵੱਧ ਵਾਰ ਵੇਖਿਆ ਜਾ ਚੁੱਕਿਆ ਹੈ। ਇਸ ਗੀਤ ਨੂੰ ਡਾ: ਗੁਰਮੀਤ ਰਾਮ ਰਹੀਮ ਸਿੰਘ ਨੇ ਲਿਖਿਆ, ਕੰਪੋਜ਼, ਡਾਇਰੈਕਟ ਅਤੇ ਗਾਇਆ ਹੈ। ਇਸ ਗੀਤ “Paap Chhupake Punya Dikhake” ਨੂੰ YouTube ‘ਤੇ ਰਿਲੀਜ਼ ਕੀਤਾ ਗਿਆ ਹੈ।

ਦੱਸ ਦੇਈਏ ਕਿ ਗੁਰਮੀਤ ਰਾਮ ਰਹੀਮ ਸਿੰਘ ਨੂੰ ਬਲਾਤਕਾਰ ਮਾਮਲੇ ‘ਚ ਉਮਰਕੈਦ ਦੀ ਸਜ਼ਾ ਹੋਈ ਹੈ ਅਤੇ ਡੇਰਾ ਮੁਖੀ ਵੱਲੋਂ ਸਜ਼ਾ ਮਿਲਣ ਪਿੱਛੋਂ ਇਹ ਪਹਿਲਾ ਗੀਤ ਰਿਲੀਜ਼ ਕੀਤਾ ਗਿਆ ਹੈ।

ਡੇਰਾ ਮੁਖੀ ਨੂੰ ਪਿਛਲੇ ਮਹੀਨੇ ਜੂਨ 17 ਤੋਂ ਇੱਕ ਮਹੀਨੇ ਦੀ ਪੈਰੋਲ ਮਿਲੀ ਹੋਈ ਹੈ ਅਤੇ ਉਦੋਂ ਤੋਂ ਹੀ ਰਾਮ ਰਹੀਮ ਪੈਰੋਲ ਦੌਰਾਨ ਯੂਪੀ ਦੇ ਬਾਗਪਤ ਆਸ਼ਰਮ ਵਿੱਚ ਹੈ ਅਤੇ ਅੱਜ ਰਾਮ ਰਹੀਮ ਦੀ ਪੈਰੋਲ ਦੀ ਮਿਆਦ 17 ਜੁਲਾਈ ਸ਼ਾਮ ਨੂੰ ਖਤਮ ਹੋ ਰਹੀ ਹੈ। ਪਰ ਉਹ ਸ਼ਾਮ ਦੀ ਬਜਾਏ ਸੋਮਵਾਰ ਸਵੇਰੇ ਰੋਹਤਕ ਦੀ ਸੁਨਾਰੀਆ ਜੇਲ੍ਹ ਵਾਪਸ ਆ ਸਕਦਾ ਹੈ, ਕਿਉਂਕਿ ਜੇਲ੍ਹ ਨਿਯਮਾਂ ਅਨੁਸਾਰ ਵਾਧੂ ਯਾਤਰਾ ਦਾ ਸਮਾਂ ਦਿੱਤਾ ਜਾਂਦਾ ਹੈ। ਇਹ ਆਸ਼ਰਮ ਬਾਗਪਤ ਦੇ ਬਰਨਾਵਾ ਪਿੰਡ ਵਿੱਚ ਸਥਿਤ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਾਬਕਾ ਮੰਤਰੀ ਗਿਲਜੀਆਂ ਦਾ ਭਤੀਜਾ ਹੋਰ ਚਾਰ ਦਿਨ ਦੇ ਪੁਲਿਸ ਰਿਮਾਂਡ ‘ਤੇ

ਰਿਸ਼ੀ ਸੁਨਕ ਦੇ ਪੀ ਐਮ ਬਣਨ ਦੀ ਰਾਹ ‘ਚ ਬੋਰਿਸ ਜੌਨਸਨ ਬਣ ਰਹੇ ਨੇ ਰੋੜਾ, ਪੜ੍ਹੋ ਕਿਉਂ ?