ਨਵੀਆਂ ਚੁਣੀਆਂ ਪੰਚਾਇਤਾਂ ਬਿਨਾ ਭੇਦਭਾਵ ਵਿਕਾਸ ਦੀ ਰਫਤਾਰ ਨੂੰ ਗਤੀ ਦੇਣ – ਹਰਜੋਤ ਬੈਂਸ

  • ਹਰਜੋਤ ਬੈਂਸ ਨੇ ਕਿਹਾ ਵਿਕਾਸ ਲਈ ਗ੍ਰਾਂਟਾਂ ਦੀ ਕੋਈ ਕਮੀ ਨਹੀ, ਯੋਜਨਾਬੱਧ ਤਰੀਕੇ ਨਾਲ ਹੋਵੇਗਾ ਪਿੰਡਾਂ ਦਾ ਵਿਕਾਸ

ਸ੍ਰੀ ਅਨੰਦਪੁਰ ਸਾਹਿਬ 19 ਅਕਤੂਬਰ,2024 – ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸੂਚਨਾ ਤੇ ਲੋਕ ਸੰਪਰਕ ਵਿਭਾਗ, ਸਕੂਲ ਸਿੱਖਿਆ, ਉਚੇਰੀ ਸਿੱਖਿਆ ਅਤੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਪੰਜਾਬ ਨੇ ਨਵੀਆਂ ਚੁਣੀਆਂ ਪੰਚਾਇਤਾਂ ਦੇ ਪੰਚਾਂ, ਸਰਪੰਚਾਂ ਨੂੰ ਕਿਹਾ ਕਿ ਉਹ ਬਿਨਾਂ ਭੇਦਭਾਵ ਪਿੰਡਾਂ ਦਾ ਸਰਵਪੱਖੀ ਵਿਕਾਸ ਕਰਵਾਉਣ ਅਤੇ ਵਿਕਾਸ ਦੀ ਰਫਤਾਰ ਨੂੰ ਹੋਰ ਗਤੀ ਦੇਣ ਲਈ ਯੋਜਨਾਂਬੱਧ ਢੰਗ ਨਾਲ ਪਲਾਨਿੰਗ ਕਰਨ।

ਅੱਜ ਕਿਸਾਨ ਹਵੇਲੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਲਾਕ ਸ੍ਰੀ ਅਨੰਦਪੁਰ ਸਾਹਿਬ ਦੀਆਂ ਨਵੀਆਂ ਚੁਣੀਆਂ ਪੰਚਾਇਤਾਂ ਦੇ ਪੰਚਾ, ਸਰਪੰਚਾਂ ਦਾ ਸਨਮਾਨ ਕਰਨ ਮੌਕੇ ਕੈਬਨਿਟ ਮੰਤਰੀ ਸ.ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਕੋਲ ਫੰਡਾਂ ਦੀ ਕੋਈ ਘਾਟ ਨਹੀ ਹੈ। ਬਲਾਕ ਸ੍ਰੀ ਅਨੰਦਪੁਰ ਸਾਹਿਬ ਵਿੱਚ 90% ਤੋ ਵੱਧ ਪੰਚਾਇਤਾਂ ਆਮ ਆਦਮੀ ਪਾਰਟੀ ਦੇ ਸਮਰਥਨ ਨਾਲ ਬਣੀਆਂ ਹਨ। ਜੇਤੂ ਰਹੇ ਉਮੀਦਵਾਰਾਂ ਦੇ ਹੱਕ ਵਿੱਚ ਆਪ ਵਰਕਰਾਂ ਨੇ ਬਹੁਤ ਮਿਹਨਤ ਨਾਲ ਕੰਮ ਕੀਤਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਨੂੰ ਜਮੀਨੀ ਪੱਧਰ ਤੇ ਘਰ ਘਰ ਤੱਕ ਪਹੁੰਚਾਇਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀ ਵਿਕਾਸ ਨੂੰ ਪ੍ਰਮੁੱਖਤਾ ਦਿੱਤੀ ਹੈ, ਨੇਕ ਨੀਅਤ ਇਮਾਨਦਾਰ ਸਰਕਾਰ ਨੇ ਲੋਕਾਂ ਦਾ ਦਿਲ ਜਿੱਤਿਆ ਹੈ।

ਹਰਜੋਤ ਬੈਂਸ ਨੇ ਕਿਹਾ ਕਿ ਪਹਿਲਾ ਪੰਚਾਇਤਾਂ ਦੀਆਂ ਚੋਣਾਂ 2024 ਦੀਆਂ ਚੋਣਾਂ ਦੀ ਤਰਾਂ ਨਿਰਪੱਖ ਨਹੀ ਹੁੰਦੀਆਂ ਸਨ, ਸਗੋਂ ਧੱਕੇਸ਼ਾਹੀ ਅਤੇ ਪਰਚਿਆਂ ਦੀ ਰਾਜਨੀਤੀ ਦਾ ਬੋਲਬਾਲਾ ਸੀ। ਸਾਡੇ ਆਮ ਘਰਾਂ ਦੇ ਉਮੀਦਵਾਰਾਂ ਨੇ ਵੱਡੇ ਵੱਡੇ ਧੱਕੇਸ਼ਾਹਾਂ ਨੂੰ ਪਲਟ ਕੇ ਰੱਖ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਪਿੰਡਾਂ ਵਿਚ ਚੋਣਾਂ ਤੋ ਬਾਅਦ ਸਕੂਨ ਵਾਲਾ ਮਾਹੋਲ ਹੈ, ਇਹ ਸਾਡੀ ਜਿੱਤ ਦੇ ਅਸਲ ਚਿੰਨ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਪੰਚਾਂ, ਸਰਪੰਚਾਂ ਤੇ ਪਿੰਡਾਂ ਦੇ ਵਿਕਾਸ ਦੀ ਜਿੰਮੇਵਾਰੀ ਆ ਗਈ ਹੈ, ਇਸ ਨੂੰ ਬਿਨਾ ਭੇਦਭਾਵ ਤੇ ਬਿਨਾ ਪੱਖਪਾਤ ਤੋ ਨਿਭਾਉਣਾ ਹੈ, ਸਾਝੀਆਂ ਸੱਥਾਂ ਵਿਚ ਬੈਠ ਕੇ ਯੋਜਨਾਬੱਧ ਢੰਗ ਨਾਲ ਵਿਕਾਸ ਕਰਨ ਲਈ ਰੂਪ ਰੇਖਾ ਤਿਆਰ ਕੀਤੀ ਜਾਵੇ ਅਤੇ ਜਦੋਂ ਅਸੀ ਧੰਨਵਾਦੀ ਦੌਰੇ ਤੇ ਹਰ ਪਿੰਡ ਵਿਚ ਆਵਾਂਗੇ ਤਾਂ ਉਸ ਸਮੇਂ ਇਸ ਬਾਰੇ ਪਿੰਡ ਦੇ ਸਰਬਸਾਝੇ ਹਿੱਤ ਵਿਚ ਫੈਸਲੇ ਲਏ ਜਾਣ।

ਉਨ੍ਹਾਂ ਨੇ ਕਿਹਾ ਕਿ ਧੜੇਬੰਦੀ ਤੋ ਉੱਪਰ ਉੱਠ ਕੇ ਵਿਕਾਸ ਕਰਨ ਦੀ ਜਰੂਰਤ ਹੈ। ਵੈਰ ਵਿਰੋਧ ਨੂੰ ਤਿਆਗ ਕੇ ਪਿੰਡਾਂ ਵਿਚ ਫਿਰਕੂ ਸਦਭਾਵਨਾਂ ਨੂੰ ਕਾਇਮ ਰੱਖਣਾ, ਖੇਡ ਮੈਦਾਨਾਂ ਵਿਚ ਰੋਣਕਾਂ, ਸਕੂਲਾਂ ਵਿਚ ਸਿੱਖਿਆ ਦਾ ਮਿਆਰ ਉੱਚਾ ਚੁੱਕਣਾ, ਸਿਹਤ ਸਹੂਲਤਾਂ ਲੋਕਾਂ ਦੇ ਘਰਾਂ ਨੇੜੇ ਉਪਲੱਬਧ ਕਰਵਾਉਣਾ ਸਾਡਾ ਮੁੱਖ ਏਜੰਡਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਵਿਕਾਸ ਕੰਮਾਂ ਨੂੰ ਕਰਵਾਉਣ ਲਈ ਫੰਡਾਂ ਦੀ ਕਮੀ ਨਹੀ ਆਵੇਗੀ ਸਗੋਂ ਪਿੰਡਾਂ ਵਿਚ ਪੀਣ ਵਾਲਾ ਪਾਣੀ, ਗੰਦੇ ਪਾਣੀ ਦੀ ਨਿਕਾਸੀ, ਸਫਾਈ, ਰੋਸ਼ਨੀ, ਛੱਪੜਾ ਦੀ ਸਫਾਈ, ਧਰਮਸ਼ਾਲਾ ਤੇ ਹੋਰ ਇਮਾਰਤਾਂ ਦੀ ਉਸਾਰੀ ਨੂੰ ਪ੍ਰਮੁੱਖਤਾਂ ਦਿੱਤੀ ਜਾਵੇਗੀ। ਉਨ੍ਹਾਂ ਨੇ ਨਵੀਆਂ ਚੁਣੀਆਂ ਪੰਚਾਇਤਾਂ ਦੋਲੋਵਾਲ, ਮੱਸੇਵਾਲ, ਗਾਜੀਪੁਰ, ਚੰਡੇਸਰ, ਸੂਰੇਵਾਲ, ਡੱਬਰੀ, ਜਿੰਦਵੜੀ, ਗਰਦਲੇ, ਗਰਾਂ , ਗਨਾਰੂ, ਮਥੁਰਾ, ਮੀਢਵਾ ਲੋਅਰ, ਦਬੂੜ ਅੱਪਰ, ਬਲੋਲੀ ਤੇ ਮਹਿਰੋਲੀ, ਤਿੜਕਰਮਾ ਤੇ ਹੋਰਨਾਂ ਮੋਜੂਦਾਂ ਤੇ ਸਾਬਕਾ ਸਰਪੰਚਾਂ, ਪੰਚਾਂ, ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਦਾ ਵਰਕਰਾਂ ਦਾ ਵਿਸੇਸ਼ ਸਨਮਾਨ ਕੀਤਾ।

ਇਸ ਮੌਕੇ ਡਾ.ਸੰਜੀਵ ਗੌਤਮ ਚੇਅਰਮੈਨ ਗੁਰੂ ਰਵਿਦਾਸ ਆਯੂਰਵੈਦ ਯੂਨੀਵਰਸਿਟੀ, ਹਰਜੀਤ ਸਿੰਘ ਜੀਤਾ ਪ੍ਰਧਾਨ ਨਗਰ ਕੋਂਸਲ, ਕਮਿੱਕਰ ਸਿੰਘ ਡਾਢੀ ਚੇਅਰਮੈਨ, ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਰੋਹਿਤ ਕਾਲੀਆ ਪ੍ਰਧਾਨ ਟਰੱਕ ਯੂਨੀਅਨ, ਇੰਦਰਜੀਤ ਸਿੰਘ ਅਰੌੜਾ ਪ੍ਰਧਾਨ ਵਪਾਰ ਮੰਡਲ, ਇੰਜ.ਜਸਪ੍ਰੀਤ ਸਿੰਘ ਜੇ.ਪੀ,ਤਰਲੋਚਨ ਸਿੰਘ ਪ੍ਰਧਾਨ ਟਰੱਕ ਯੂਨੀਅਨ,ਜਿੰਮੀ ਡਾਢੀ, ਨਿਤਿਨ ਬਾਸੋਵਾਲ, ਅੰਕੁਸ਼ ਪਾਠਕ, ਤੋਂ ਇਲਾਵਾ ਵੱਖ ਵੱਖ ਪਿੰਡਾਂ ਤੋਂ ਚੁਣੇ ਹੋਏ ਪੰਚ ਤੇ ਸਰਪੰਚ ਹਾਜ਼ਰ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਭਾਰਤ ‘ਚ ਹਰ ਸਾਲ ਬ੍ਰੇਨ ਸਟ੍ਰੋਕ ਦੇ 15 ਤੋਂ 20 ਲੱਖ ਮਾਮਲੇ ਆਉਂਦੇ ਨੇ ਸਾਹਮਣੇ

ਜਲੰਧਰ ਦੇ ਕੁੱਲੜ ਪੀਜ਼ਾ ਜੋੜੇ ਨੂੰ ਮਿਲੇਗੀ ਸੁਰੱਖਿਆ: ਹਾਈਕੋਰਟ ਨੇ ਦਿੱਤੇ ਹੁਕਮ