- ਮਾਸਾਹਾਰੀ ਜਾਨਵਰ ਬਾਹਰ ਨਿਕਣ ਦੀਆਂ ਖਬਰਾਂ ਨੂੰ ਅੱਗੇ ਫਾਰਵਡ ਨਾ ਕੀਤਾ ਜਾਵੇ: ਫੀਲਡ ਡਾਇਰੈਕਟਰ
ਐਸ.ਏ.ਐਸ ਨਗਰ 7 ਅਪ੍ਰੈਲ 2022 – ਸ਼ੋਸਲ ਮੀਡੀਆ ਉੱਤੇ ਇੱਕ ਜਾਅਲੀ ਖ਼ਬਰ ਵਾਇਰਲ ਹੋ ਰਹੀ ਹੈ ਕਿ ਚਿੜੀਆਘਰ ਛੱਤਬੀੜ ਦੇ ਮਾਂਸਾਹਾਰੀ ਜਾਨਵਰ ਬਾਹਰ ਨਿਕਲ ਗਏ ਹਨ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚਿੜੀਆਘਰ ਛੱਤਬੀੜ ਪ੍ਰਸ਼ਾਸ਼ਨ ਦੇ ਫੀਲਡ ਡਾਇਰੈਕਟਰ ਸ੍ਰੀਮਤੀ ਕਲਪਨਾ ਕੇ ਨੇ ਦੱਸਿਆ ਕਿ ਚਿੜੀਆਘਰ ਛੱਤਬੀੜ ਦੇ ਮਾਸਾਹਾਰੀ ਜਾਨਵਰ ਬਾਹਰ ਨਿਕਣ ਦੀ ਝੂਠੀ ਖਬਰ ਦੇ ਨਾਲ ਕੁੱਝ ਪੁਰਾਣੇ ਸਮੇਂ ਦੇ ਵੀਡਿਉ ਵੀ ਫਾਰਵਰਡ ਕੀਤੇ ਜਾ ਰਹੇ ਹਨ, ਜੋ ਕਿ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਦੇ ਹਨ ਤੇ ਕੁੱਝ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਪੁਰਾਣੇਂ ਵੀਡਿੳ ਹਨ।
ਉਨ੍ਹਾਂ ਕਿਹਾ ਚਿੜੀਆਘਰ ਛੱਤਬੀੜ ਦੇ ਜਾਨਵਰਾਂ ਨਾਲ ਇਨ੍ਹਾਂ ਵਾਇਰਲ ਕੀਤੇ ਜਾ ਰਹੇ ਜ਼ਾਅਲੀ ਅਤੇ ਝੂਠੇ ਵੀਡਿਉਜ਼ ਦਾ ਕੋਈ ਸਬੰਧ ਨਹੀਂ ਹੈ। ਇਹ ਇੱਕ ਜਾਅਲੀ ਅਤੇ ਝੂਠੀ ਖਬਰ ਹੈ ਜੋ ਆਮ ਜਨਤਾ ਵਿੱਚ ਡਰ ਅਤੇ ਸਹਿਮ ਫੈਲਾਉਣ ਲਈ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਫ਼ੈਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਚਿੜੀਆਘਰ ਛੱਤਬੀੜ ਪ੍ਰਸ਼ਾਸ਼ਨ ਇਹ ਦੱਸਣਾਂ ਚਾਹੁੰਦਾ ਹੈ ਕਿ ਚਿੜੀਆਘਰ ਛੱਤਬੀੜ ਦੇ ਸਾਰੇ ਜਾਨਵਰ ਬਹੁਤ ਧਿਆਨਪੂਰਵਕ ਅਤੇ ਸੈਨਟਰਲ ਜੂ ਅਥਾਰਟੀ, ਭਾਰਤ ਸਰਕਾਰ ਦੀਆਂ ਹਦਾਇਤਾਂ ਅਤੇ ਨਿਰਦੇਸ਼ਾਂ ਅਨੁਸਾਰ ਆਧੁਨਿਕ ਅਤੇ ਵਿਗਿਆਨਿਕ ਤਰੀਕੇ ਨਾਲ ਸੰਭਾਲੇ ਜਾਂਦੇ ਹਨ ਅਤੇ ਚਿੜੀਆਘਰ ਛੱਤਬੀੜ ਦੇ ਜਾਨਵਰਾਂ ਦੀ, ਸਟਾਫ ਦੀ ਅਤੇ ਦਰਸ਼ਕਾਂ ਦੀ ਸੁੱਰਖਿਆ ਹਰ ਸਮੇਂ ਯਕੀਨੀ ਬਣਾਈ ਜਾਂਦੀ ਹੈ । ਉਨ੍ਹਾਂ ਕਿਹਾ ਰੋਜ਼ਾਨਾਂ ਹੀ ਸੇਫਟੀ ਅਤੇ ਸਕਿਊਰਟੀ ਨੂੰ ਮੁੱਖ ਰੱਖਦੇ ਹੋਏ ਬਹੁਤ ਚੌਕਸੀ ਨਾਲ ਸਾਰੇ ਪ੍ਰਬੰਧਾਂ ਨੂੰ ਨਿਗਰਾਨੀ ਅਧੀਨ ਰੱਖਿਆ ਜਾਂਦਾ ਹੈ।
ਉਨ੍ਹਾਂ ਦੱਸਿਆ ਚਿੜੀਆਘਰ ਛੱਤਬੀੜ ਉੱਤਰੀ ਭਾਰਤ ਅਤੇ ਪੰਜਾਬ ਦਾ ਇੱਕ ਮਸ਼ਹੂਰ ਸੈਰ ਸਪਾਟੇ ਵਾਲਾ ਸਥਾਨ ਹੈ ਤੇ ਇਸਦੇ ਨਾਮ ਨੂੰ ਜਾਣ ਬੁੱਝ ਕੇ ਮੰਦਭਾਵਨਾ ਨਾਲ ਬਿਨਾਂ ਤੱਥਾਂ ਨੂੰ ਜਾਣਿਆਂ ਖਰਾਬ ਕਰਨ ਵਾਲੇ ਸ਼ਰਾਰਤੀ ਅਨਸਰਾਂ ਖਿਲਾਫ ਰੂਲਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਆਮ ਦਰਸ਼ਕਾਂ ਨੂੰ ਚਿੜੀਆਘਰ ਪ੍ਰਸ਼ਾਸ਼ਨ ਵੱਲੋਂ ਬੇਨਤੀ ਹੈ ਕਿ ਇਸ ਤਰ੍ਹਾਂ ਦੀਆਂ ਜ਼ਆਲੀ ਤੇ ਝੂਠੀਆਂ ਖਬਰਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾਵੇ ਅਤੇ ਇਨ੍ਹਾਂ ਜ਼ਆਲੀ ਤੇ ਝੂਠੀਆਂ ਖਬਰਾਂ ਨੂੰ ਅੱਗੇ ਫਾਰਵਡ ਨਾ ਕੀਤਾ ਜਾਵੇ ਤੇ ਕਿਸੇ ਵੀ ਸ਼ੰਕਾਂ ਨਵਿਰਤੀ ਲਈ ਚਿੜੀਆਘਰ ਛੱਤਬੀੜ ਦੇ ਹੈਲਪਲਾਈਨ ਨੰਬਰ 6239526008 ਤੋਂ ਸੰਪਰਕ ਕਰਨ ਦੀ ਖੇਚਲ ਕੀਤੀ ਜਾ ਸਕਦੀ ਹੈ ।