ਸੂਬੇ ਵਿੱਚ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਦਾ ਆਮ ਆਦਮੀ ਕਲੀਨਿਕਾਂ ਬਾਅਦ ਅਗਲਾ ਕਦਮ ਹੋਵੇਗਾ – ਸਿਹਤ ਮੰਤਰੀ

  • ਨਵਾਂਸ਼ਹਿਰ ਵਿੱਚ ਸੁੱਜੋਂ ’ਚ ਨਵੇਂ ਸਿਹਤ ਮਾਡਲ ਤਹਿਤ ਪੰਜਾਬ ਦਾ ਪਹਿਲਾ ਗਾਰਡਨ ਆਫ਼ ਵੈਲਨੈੱਸ ਬਣੇਗਾ
  • ਗਾਰਡਨ ਆਫ਼ ਵੈਲਨੈੱਸ ਦੀ ਸਥਾਪਤੀ ਅਤੇ ਆਮ ਆਦਮੀ ਕਲੀਨਿਕ ਦੀ ਪ੍ਰਗਤੀ ਦੀ ਜਾਂਚ ਕਰਨ ਲਈ ਸੁੱਜੋਂ ਪ੍ਰਾਇਮਰੀ ਹੈਲਥ ਸੈਂਟਰ ਦਾ ਦੌਰਾ

ਨਵਾਂਸ਼ਹਿਰ, 22 ਜਨਵਰੀ, 2023: ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ. ਬਲਬੀਰ ਸਿੰਘ ਨੇ ਕਿਹਾ ਕਿ ਆਮ ਆਦਮੀ ਕਲੀਨਿਕਾਂ ਨੂੰ ਸਫਲਤਾਪੂਰਵਕ ਸ਼ੁਰੂ ਕਰਨ ਤੋਂ ਬਾਅਦ, ਪੰਜਾਬ ਦਾ ਸਿਹਤ ਵਿਭਾਗ ਸਿਹਤ ਸਵੈ-ਸੰਭਾਲ ਲਈ ਹੋਰ ਕਾਰਗਰ ਕਦਮਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਕੇ ‘ਸੰਪੂਰਨ ਸਿਹਤ ਦੇਖਭਾਲ’ (ਹੋਲਿਸਟਿਕ ਹੈਲਥ ਕੇਅਰ) ਪ੍ਰਦਾਨ ਕਰਨ ਲਈ ਅਗਲਾ ਕਦਮ ਚੁੱਕੇਗਾ। ਉਨ੍ਹਾਂ ਦੱਸਿਆ ਕਿ ਇਸ ਮਾਡਲ ਤਹਿਤ ਸਰਕਾਰੀ ਸਿਹਤ ਕੇਂਦਰਾਂ ਦੇ ਅਹਾਤੇ ਵਿੱਚ ’ਗਾਰਡਨ ਆਫ਼ ਵੈਲਨੈੱਸ’ ਸਥਾਪਤ ਕੀਤਾ ਜਾਵੇਗਾ, ਜਿਸ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਸਜਾਵਟੀ ਫੁੱਲ, ਸੁਗੰਧਿਤ ਔਸ਼ਧੀ ਪੌਦੇ, ਟਹਿਲਕਦਮੀ ਲਈ ਟਰੈਕ, ਮੈਡੀਕੇਸ਼ਨ-ਕਮ-ਯੋਗਾ ਕੇਂਦਰ, ਓਪਨ ਏਅਰ ਜਿੰਮ ਅਤੇ ਫਿਜ਼ਿਓਥਰੈਪੀ ਯੂਨਿਟ ਹੋਣਗੇ ਜੋ ਕਿ ਤੰਦਰੁਸਤ ਜੀਵਨ ਸ਼ੈਲੀ ਦਾ ਅਧਾਰ ਬਣਨਗੇ।

ਅੱਜ ਸ਼ਾਮ ਨਵਾਂਸ਼ਹਿਰ ’ਚ ਆਪਣੇ ਜੱਦੀ ਪਿੰਡ ਭੌਰਾ ਦੇ ਨਾਲ ਲੱਗਦੇ ਸੁੱਜੋਂ ਪ੍ਰਾਇਮਰੀ ਹੈਲਥ ਸੈਂਟਰ ਦੇ ਦੌਰੇ ਦੌਰਾਨ ਸਿਹਤ ਮੰਤਰੀ ਨੇ ਕਿਹਾ ਕਿ ਇੱਥੇ ਆਮ ਆਦਮੀ ਕਲੀਨਿਕ ਸਥਾਪਤ ਕਰਨ ਦੇ ਨਾਲ-ਨਾਲ ਆਸ-ਪਾਸ ਦੇ ਇਲਾਕੇ ਦੇ ਵਸਨੀਕਾਂ ਨੂੰ ਵਧੀਆ ਤਰੀਕੇ ਨਾਲ ਇਲਾਜ ਲਈ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਸੁੱਜੋਂ ਪੀ ਐਚ ਸੀ ਨੂੰ ਪੰਜਾਬ ਦੇ ਪਹਿਲੇ ‘ਗਾਰਡਨ ਆਫ਼ ਵੈਲਨੈਸ’ ਵਜੋਂ ਵੀ ਵਿਕਸਤ ਕੀਤਾ ਜਾਵੇਗਾ ਤਾਂ ਜੋ ਇਸ ਨੂੰ ਹੋਰਨਾਂ ਲਈ ਆਦਰਸ਼ ਨਮੂਨੇ ਵਜੋਂ ਪੇਸ਼ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਉਹ ਪੇਂਡੂ ਪੰਜਾਬ ਦੇ ਸਿਹਤ ਢਾਂਚੇ ਬਾਰੇ ਚੰਗੀ ਤਰ੍ਹਾਂ ਜਾਣਦੇ ਹਨ ਕਿਉਂਕਿ ਉਨ੍ਹਾਂ ਨੇ ਉਨ੍ਹਾਂ ਸਮਿਆਂ ਦਾ ਸੰਤਾਪ ਝੱਲਿਆ ਹੈ ਜਦੋਂ ਉਨ੍ਹਾਂ ਦੇ ਪਿਤਾ ਨੂੰ ਆਪਣੇ ਬਿਮਾਰ ਪੁੱਤਰ ਨੂੰ ਡਾਕਟਰ ਕੋਲ ਇਲਾਜ ਲਈ ਲਿਜਾਣ ਲਈ ਕਾਫ਼ੀ ਮੁਸ਼ੱਕਤ ਕਰਨੀ ਪਈ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸੂਬੇ ਦੇ ਸਿਹਤ ਢਾਂਚੇ ਨੂੰ ਬਿਹਤਰ ਬਣਾਉਣ ਲਈ ਉਨ੍ਹਾਂ ’ਤੇ ਭਰੋਸਾ ਪ੍ਰਗਟਾਇਆ ਹੈ ਅਤੇ ਉਹ ਉਨ੍ਹਾਂ ਉਮੀਦਾਂ ’ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰਨਗੇ।

ਪਿੰਡ ਪਹੁੰਚਣ ’ਤੇ ਪਿੰਡ ਵਾਸੀਆਂ ਨੇ ਉਨ੍ਹਾਂ ਦਾ ਨਿੱਘਾ ਸੁਆਗਤ ਕੀਤਾ, ਜਿੱਥੇ ਉਨ੍ਹਾਂ ਦੇ ਮਾਤਾ ਜੀ ਨਿਵਾਸ ਕਰਦੇ ਹਨ।
ਇਸ ਮੌਕੇ ‘ਆਪ’ ਆਗੂ ਲਲਿਤ ਮੋਹਨ ਪਾਠਕ, ਸਤਨਾਮ ਸਿੰਘ ਜਲਵਾਹਾ ਚੇਅਰਮੈਨ ਇੰਪਰੂਵਮੈਂਟ ਟਰੱਸਟ, ਬਲਬੀਰ ਸਿੰਘ ਕਰਨਾਣਾ, ਸਿਵਲ ਸਰਜਨ ਡਾ: ਦਵਿੰਦਰ ਢਾਂਡਾ, ਸਹਾਇਕ ਸਿਵਲ ਸਰਜਨ ਡਾ. ਜਸਦੇਵ ਸਿੰਘ, ਐਸ ਪੀ (ਐੱਚ) ਗੁਰਮੀਤ ਕੌਰ, ਡੀ ਐਸ ਪੀ ਬੰਗਾ ਸਰਵਣ ਸਿੰਘ ਬੱਲ ਅਤੇ ਤਹਿਸੀਲਦਾਰ ਨਵਾਂਸ਼ਹਿਰ ਸਰਵੇਸ਼ ਰਾਜਨ ਆਦਿ ਹਾਜ਼ਰ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੈਲੀਫੋਰਨੀਆ ‘ਚ ਚੀਨੀ ਨਿਊ ਈਅਰ ਪਾਰਟੀ ਤੋਂ ਬਾਅਦ ਹੋਈ ਗੋਲੀਬਾਰੀ, 9 ਦੀ ਮੌ+ਤ

ਅਮਨ ਅਰੋੜਾ ਵੱਲੋਂ ਸੁਨਾਮ ਸ਼ਹਿਰ ਵਿੱਚ ਨਵੀਂ ਬਣ ਰਹੀ ਰੇਹੜੀ ਫੜ੍ਹੀ ਮਾਰਕੀਟ ਦੇ ਕੰਮ ਦਾ ਅਚਨਚੇਤ ਨਿਰੀਖਣ