NIA ਵੱਲੋਂ ਲਾਰੈਂਸ-ਬੰਬੀਹਾ ਗੈਂਗ ਦੇ 12 ਗੈਂਗਸਟਰਾਂ ਖਿਲਾਫ ਸਪਲੀਮੈਂਟਰੀ ਚਾਰਜਸ਼ੀਟ ਦਾਖ਼ਲ

  • ਚਾਰਜਸ਼ੀਟ ‘ਚ ਤਿੰਨ ਲਾਰੈਂਸ ਬਿਸ਼ਨੋਈ ਗੈਂਗ ਅਤੇ ਨੌਂ ਬੰਬੀਹਾ ਗੈਂਗ ਗੈਂਗਸਟਰ ਸ਼ਾਮਿਲ,
  • ਲਿਸਟ ‘ਚ ਲਖਬੀਰ ਲੰਡਾ ਦਾ ਨਾਂ ਵੀ

ਨਵੀਂ ਦਿੱਲੀ, 10 ਅਗਸਤ 2023 – ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਲਾਰੈਂਸ ਬਿਸ਼ਨੋਈ ਅਤੇ ਬੰਬੀਹਾ ਗੈਂਗ ਦੇ ਗੈਂਗਸਟਰਾਂ ਖਿਲਾਫ ਦੋ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀਆਂ ਹਨ। ਜਿਸ ਵਿੱਚ ਤਿੰਨ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਅਤੇ ਨੌਂ ਗੈਂਗਸਟਰ ਬੰਬੀਹਾ ਗੈਂਗ ਦੇ ਦੱਸੇ ਜਾ ਰਹੇ ਹਨ। ਇਹ ਚਾਰਜਸ਼ੀਟ ਕੁੱਲ 12 ਗੈਂਗਸਟਰਾਂ ਖਿਲਾਫ ਦਾਇਰ ਕੀਤੀ ਗਈ ਹੈ। ਇਸ ਤੋਂ ਪਹਿਲਾਂ ਵੀ ਐਨਆਈਏ ਨੇ 21 ਅਤੇ 24 ਮਾਰਚ ਨੂੰ ਦੋਵਾਂ ਗੈਂਗਸਟਰਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਸੀ।

NIA ਹੁਣ ਤੱਕ 38 ਅੱਤਵਾਦੀਆਂ ਅਤੇ ਗੈਂਗਸਟਰਾਂ ਖਿਲਾਫ ਚਾਰਜਸ਼ੀਟ ਦਾਖਲ ਕਰ ਚੁੱਕੀ ਹੈ। ਜਿਸ ਵਿੱਚ ਖਾਲਿਸਤਾਨੀ ਅੱਤਵਾਦੀ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਲਾਰੈਂਸ ਗੈਂਗ ਦੇ 14 ਗੈਂਗਸਟਰ ਅਤੇ ਬੰਬੀਹਾ ਗੈਂਗ ਦੇ 12 ਗੈਂਗਸਟਰ ਸ਼ਾਮਲ ਹਨ। ਐਨਆਈਏ ਨੇ ਲਾਰੈਂਸ ਗੈਂਗ ਦੇ ਤਿੰਨ ਗੈਂਗਸਟਰਾਂ ਲਖਬੀਰ ਸਿੰਘ ਉਰਫ ਲੰਡਾ, ਦਲੀਪ ਕੁਮਾਰ ਬਿਸ਼ਨੋਈ ਉਰਫ ਭੋਲਾ ਅਤੇ ਸੁਰਿੰਦਰ ਸਿੰਘ ਉਰਫ ਚੀਕੂ ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ ਬੰਬੀਹਾ ਗੈਂਗ ਦੇ 9 ਗੈਂਗਸਟਰ ਸੁਖਦੁਲ ਸਿੰਘ ਉਰਫ ਸੁੱਖਾ ਦੁੱਨੇਕੇ, ਚੇਨੂੰ ਪਹਿਲਵਾਨ, ਦਲੇਰ ਕੋਟੀਆ, ਦਿਨੇਸ਼ ਗਾਂਧੀ, ਸੰਨੀ ਡਾਗਰ ਉਰਫ ਵਿਕਰਮ ਸ਼ਾਮਿਲ ਹਨ।

ਲਖਬੀਰ ਸਿੰਘ ਲੰਡਾ ਇੱਕ ਭਗੌੜਾ ਗੈਂਗਸਟਰ ਹੈ, ਜੋ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਦੇ ਨਾਲ ਪਾਕਿਸਤਾਨ ਵਿੱਚ ਲੁਕੇ ਖਾਲਿਸਤਾਨੀ ਅੱਤਵਾਦੀ ਹਰਵਿੰਦਰ ਸਿੰਘ ਉਰਫ਼ ਰਿੰਦਾ ਦਾ ਵੀ ਬਹੁਤ ਕਰੀਬੀ ਹੈ। ਲੰਡਾ ਕੈਨੇਡਾ ਵਿੱਚ ਲੁਕਿਆ ਹੋਇਆ ਹੈ ਅਤੇ ਉਥੋਂ ਉਹ ਬਿਸ਼ਨੋਈ ਗੈਂਗ ਲਈ ਦਹਿਸ਼ਤ ਫੈਲਾਉਣ ਅਤੇ ਗਲਤ ਕੰਮਾਂ ਨੂੰ ਸੰਭਾਲ ਰਿਹਾ ਹੈ। ਕੈਨੇਡਾ ਵਿੱਚ ਬੈਠ ਕੇ ਲੰਡਾ ਆਪਣੇ ਗਰੋਹ ਰਾਹੀਂ ਭਾਰਤ ਵਿੱਚ ਸਿਆਸਤ, ਖਿਡਾਰੀਆਂ ਅਤੇ ਪੰਜਾਬੀ ਸੰਗੀਤ ਨਾਲ ਜੁੜੇ ਲੋਕਾਂ ਨੂੰ ਧਮਕੀਆਂ ਦੇਣ ਅਤੇ ਜਾਨੋਂ ਮਾਰਨ ਵਿੱਚ ਸ਼ਾਮਲ ਹੈ।

ਲੰਡਾ ਨੇ ਪਾਕਿਸਤਾਨ ‘ਚ ਲੁਕੇ ਅੱਤਵਾਦੀ ਰਿੰਦਾ ਨਾਲ ਮਿਲ ਕੇ ਪੰਜਾਬ ਦੇ ਤਰਨਤਾਰਨ ਦੇ ਸਰਹਾਲੀ ਥਾਣੇ ‘ਤੇ ਆਰਪੀਜੀ ਹਮਲਾ ਵੀ ਕੀਤਾ ਸੀ। ਲੰਡਾ ਅਤੇ ਰਿੰਦਾ ਨੇ ਹਮਲੇ ਲਈ ਹਥਿਆਰਾਂ ਦਾ ਪ੍ਰਬੰਧ ਕੀਤਾ ਸੀ।

ਬਾਕੀ ਦੋ ਗੈਂਗਸਟਰ ਦਿਲੀਪ ਕੁਮਾਰ ਬਿਸ਼ਨੋਈ ਅਤੇ ਸੁਰਿੰਦਰ ਸਿੰਘ ਜੇਲ੍ਹ ਵਿੱਚ ਬੰਦ ਲਾਰੈਂਸ ਬਿਸ਼ਨੋਈ, ਅਨਮੋਲ ਬਿਸ਼ਨੋਈ, ਕਾਲਾ ਜਠੇੜੀ, ਅਨਿਲ ਛਿੱਪੀ ਅਤੇ ਨਰੇਸ਼ ਸੇਠੀ ਦੇ ਕਰੀਬੀ ਹਨ। ਇਹ ਦੋਵੇਂ ਗੈਂਗ ਹਥਿਆਰਾਂ ਦੀ ਤਸਕਰੀ, ਨਸ਼ਾ ਤਸਕਰੀ ਅਤੇ ਗੈਂਗ ਦੇ ਗੈਂਗਸਟਰਾਂ ਲਈ ਲੁਕਣ ਦੇ ਟਿਕਾਣਿਆਂ ਦਾ ਪ੍ਰਬੰਧ ਕਰਦੇ ਹਨ।

ਦਲੀਪ ਬਿਸ਼ਨੋਈ ਅਤੇ ਸੁਰਿੰਦਰ ਨੇ ਹਥਿਆਰਾਂ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਜਬਰੀ ਵਸੂਲੀ ਰਾਹੀਂ ਕਮਾਏ ਪੈਸੇ ਦੀ ਵਰਤੋਂ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਇਸ਼ਾਰੇ ‘ਤੇ ਬੇਨਾਮੀ ਜਾਇਦਾਦਾਂ ਬਣਾਉਣ ਲਈ ਕੀਤੀ ਤਾਂ ਜੋ ਲੋੜ ਪੈਣ ‘ਤੇ ਇਨ੍ਹਾਂ ਦੀ ਵਰਤੋਂ ਕੀਤੀ ਜਾ ਸਕੇ। ਇਸ ਗਰੋਹ ਨੇ ਪੰਜਾਬ ਅਤੇ ਹਰਿਆਣਾ ਵਿੱਚ ਹਥਿਆਰਾਂ ਅਤੇ ਗੈਂਗਸਟਰਾਂ ਦੇ ਭੰਡਾਰ ਤਿਆਰ ਕੀਤੇ ਸਨ, ਜਿਨ੍ਹਾਂ ਦਾ ਐਨਆਈਏ ਨੇ ਪਰਦਾਫਾਸ਼ ਕੀਤਾ ਹੈ।

ਏਜੰਸੀ ਨੇ ਤਿੰਨਾਂ ਗੈਂਗਸਟਰਾਂ ਖਿਲਾਫ ਕਤਲ, ਫਿਰੌਤੀ ਦੇ ਦੋਸ਼ਾਂ ਤਹਿਤ ਚਾਰਜਸ਼ੀਟ ਦਾਇਰ ਕੀਤੀ ਹੈ। ਇਹ ਤਿੰਨੇ ਕਾਰੋਬਾਰੀਆਂ, ਡਾਕਟਰਾਂ, ਸਿਆਸਤਦਾਨਾਂ, ਪੰਜਾਬੀ ਗਾਇਕਾਂ, ਪੰਜਾਬੀ ਖਿਡਾਰੀਆਂ ਨੂੰ ਡਰਾ ਧਮਕਾ ਕੇ ਪੈਸੇ ਵਸੂਲ ਰਹੇ ਸਨ ਅਤੇ ਨਾ ਮੰਨਣ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦੇ ਰਹੇ ਸਨ। ਇਸ ਗਿਰੋਹ ਦਾ ਨੈੱਟਵਰਕ ਪਾਕਿਸਤਾਨ ਤੋਂ ਇਲਾਵਾ ਨੇਪਾਲ, ਕੈਨੇਡਾ ਸਮੇਤ ਹੋਰ ਕਈ ਦੇਸ਼ਾਂ ਵਿੱਚ ਫੈਲਿਆ ਹੋਇਆ ਹੈ।

ਬੰਬੀਹਾ ਨੇ 9 ਗੈਂਗਸਟਰਾਂ ਖਿਲਾਫ ਚਾਰਜਸ਼ੀਟ ਵੀ ਦਾਇਰ ਕੀਤੀ ਹੈ। ਜਿਸ ਵਿੱਚ ਸੁਖਦੁਲ ਅਤੇ ਸੰਨੀ ਖਾਲਿਸਤਾਨੀ ਅੱਤਵਾਦੀ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਦੇ ਕਾਫੀ ਕਰੀਬੀ ਹਨ। ਅਰਸ਼ ਡੱਲਾ ਖਾਲਿਸਤਾਨ ਟਾਈਗਰ ਫੋਰਸ ਦਾ ਅੱਤਵਾਦੀ ਹੈ। ਜਿਸ ਨੂੰ ਭਾਰਤ ਸਰਕਾਰ ਨੇ UAPA ਤਹਿਤ ਅੱਤਵਾਦੀ ਐਲਾਨਿਆ ਹੋਇਆ ਹੈ। ਇਸ ਤੋਂ ਇਲਾਵਾ ਬੰਬੀਹਾ ਗੈਂਗ ਦੇ ਚਾਰ ਗੈਂਗਸਟਰਾਂ ਨੀਰਜ ਪੰਡਿਤ, ਦਿਨੇਸ਼ ਗਾਂਧੀ, ਸੁਖਦੁਲ ਸਿੰਘ ਅਤੇ ਦਲੇਰ ਕੋਟੀਆ ਨੂੰ ਪੀਓ ਦਿਖਾਇਆ ਗਿਆ ਹੈ ਅਤੇ ਅਦਾਲਤ ਨੂੰ ਇਨ੍ਹਾਂ ਚਾਰਾਂ ਨੂੰ ਭਗੌੜਾ ਐਲਾਨਣ ਲਈ ਵੀ ਕਿਹਾ ਹੈ।

ਐਨਆਈਏ ਨੇ ਆਪਣੀ ਚਾਰਜਸ਼ੀਟ ਵਿੱਚ ਦੋਵਾਂ ਗਰੋਹਾਂ ਦੇ ਗੈਂਗਸਟਰਾਂ ਬਾਰੇ ਦੱਸਿਆ ਕਿ ਉਨ੍ਹਾਂ ਨੇ ਵਿਦੇਸ਼ਾਂ ਵਿੱਚ ਆਪਣੇ “ਸੰਚਾਰ ਅਤੇ ਕੰਟਰੋਲ ਕੇਂਦਰ” ਖੋਲ੍ਹੇ ਹੋਏ ਹਨ। ਜਿਸ ਰਾਹੀਂ ਉਹ ਭਾਰਤ ਵਿੱਚ ਆਪਣੇ ਗੈਂਗ ਦੇ ਗੈਂਗਸਟਰਾਂ ਦੇ ਸੰਪਰਕ ਵਿੱਚ ਰਹਿੰਦੇ ਹਨ। ਇਹ ਗੈਂਗਸਟਰ ਅਮਰੀਕਾ, ਮੱਧ ਪੂਰਬ, ਥਾਈਲੈਂਡ, ਫਿਲੀਪੀਨਜ਼ ਅਤੇ ਕੈਨੇਡਾ ਵਿੱਚ ਲੁਕ ਕੇ ਆਪਣਾ ਨੈੱਟਵਰਕ ਚਲਾ ਰਹੇ ਹਨ। ਜਿਸ ਵਿੱਚ ਉਹ ਆਪਣੇ ਗਰੋਹ ਦੇ ਮੈਂਬਰਾਂ ਰਾਹੀਂ ਪੰਜਾਬੀ ਗਾਇਕਾਂ, ਪੰਜਾਬੀ ਖਿਡਾਰੀਆਂ, ਕਾਰੋਬਾਰੀਆਂ, ਡਾਕਟਰਾਂ, ਧਾਰਮਿਕ ਆਗੂਆਂ ਨੂੰ ਧਮਕੀਆਂ ਦੇ ਕੇ ਪੈਸੇ ਵਸੂਲਦੇ ਹਨ ਅਤੇ ਉਨ੍ਹਾਂ ਦਾ ਕਤਲ ਵੀ ਕਰ ਰਹੇ ਹਨ।

ਕਤਲ ਨੂੰ ਅੰਜਾਮ ਦੇਣ ਤੋਂ ਬਾਅਦ ਵਿਦੇਸ਼ ਬੈਠੇ ਲੋਕ ਹੀ ਉਨ੍ਹਾਂ ਨੂੰ ਛੁਪਾਉਣ ਦਾ ਪ੍ਰਬੰਧ ਕਰਦੇ ਹਨ ਤਾਂ ਜੋ ਉਨ੍ਹਾਂ ਨੂੰ ਪੁਲਿਸ ਤੋਂ ਬਚਾਇਆ ਜਾ ਸਕੇ। ਏਜੰਸੀ ਮੁਤਾਬਕ ਇਹ ਗੈਂਗਸਟਰ ਇਕੱਠੇ ਹੋਏ ਪੈਸਿਆਂ ਦੀ ਵਰਤੋਂ ਹਥਿਆਰਾਂ ਦੀ ਖਰੀਦਦਾਰੀ ਅਤੇ ਅੱਤਵਾਦੀ ਘਟਨਾਵਾਂ ਲਈ ਕਰਦੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਵਿਸ਼ਵ ਕੱਪ ਦਾ ਨਵਾਂ ਸ਼ਡਿਊਲ ਜਾਰੀ, ਭਾਰਤ-ਪਾਕਿ ਮੈਚ ਸਮੇਤ 9 ਮੈਚਾਂ ਦੀਆਂ ਤਰੀਕਾਂ ਬਦਲੀਆਂ

ਸਿਰਮੌਰ ‘ਚ ਫਟਿਆ ਬੱਦਲ: ਇਕ ਪਰਿਵਾਰ ਦੇ 5 ਜੀਅ ਲਾਪਤਾ, ਕਈ ਘਰਾਂ ਨੂੰ ਨੁਕਸਾਨ