NIA ਦੀ ਟੀਮ ਦਾ ਬਠਿੰਡਾ ‘ਚ ਗੈਂਗਸਟਰ ਹੈਰੀ ਮੌੜ ਦੇ ਘਰ ‘ਤੇ ਛਾਪਾ

  • ਜਾਂਚ ਤੋਂ ਬਾਅਦ ਘਰ ਕੀਤਾ ਸੀਲ
  • ਮੌੜ ‘ਤੇ ਦਰਜ ਨੇ ਕਈ ਅਪਰਾਧਿਕ ਮਾਮਲੇ

ਬਠਿੰਡਾ, 11 ਜਨਵਰੀ 2024 – NIA ਦੀ ਟੀਮ ਨੇ ਵੀਰਵਾਰ ਸਵੇਰੇ ਬਠਿੰਡਾ ‘ਚ ਗੈਂਗਸਟਰ ਹੈਰੀ ਮੌੜ ਦੇ ਘਰ ‘ਤੇ ਛਾਪਾ ਮਾਰਿਆ। ਟੀਮਾਂ ਸਵੇਰੇ ਕਰੀਬ 5 ਵਜੇ ਹੈਰੀ ਮੌੜ ਦੇ ਘਰ ਪਹੁੰਚੀਆਂ। ਪਹਿਲਾਂ ਹੈਰੀ ਮੌੜ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਗਈ ਅਤੇ ਕਾਫੀ ਦੇਰ ਤੱਕ ਘਰ ਦੀ ਤਲਾਸ਼ੀ ਵੀ ਲਈ ਗਈ। ਇਸ ਤੋਂ ਬਾਅਦ ਹੈਰੀ ਮੌੜ ਦੇ ਘਰ ਨੂੰ ਸੀਲ ਕਰ ਦਿੱਤਾ ਗਿਆ ਹੈ।

ਗੈਂਗਸਟਰ ਹੈਰੀ ਮੌੜ ਬਠਿੰਡਾ ਦੇ ਕਸਬਾ ਮੌੜ ਮੰਡੀ ਦਾ ਰਹਿਣ ਵਾਲਾ ਹੈ। ਕੁਝ ਸਮਾਂ ਪਹਿਲਾਂ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਵੱਲੋਂ ਗੈਂਗਸਟਰ ਹੈਰੀ ਮੌੜ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਗੈਂਗਸਟਰ ਹੈਰੀ ਮੌੜ ਇਸ ਸਮੇਂ ਜੇਲ੍ਹ ਵਿੱਚ ਹੈ। ਬਠਿੰਡਾ ਦੇ ਪਿੰਡ ਲਹਿਰਾਖਾਨਾ ਵਿਖੇ ਹੋਏ ਦੋ ਕਤਲਾਂ ਦੇ ਮਾਮਲਿਆਂ ਅਤੇ ਮੌੜ ਮੰਡੀ ਦੇ ਸੁਨਿਆਰਿਆਂ ਤੋਂ ਫਿਰੌਤੀ ਮੰਗਣ ਦੇ ਮਾਮਲੇ ਵਿਚ ਹੈਰੀ ਮੌੜ ‘ਤੇ ਦਰਜ ਮੁਕੱਦਮੇ ਹੋਏ ਹਨ।

ਤੁਹਾਨੂੰ ਦੱਸ ਦੇਈਏ ਕਿ ਹੈਰੀ ਮੌੜ ਦਾ ਨਾਂ ਕਈ ਹੋਰ ਗੰਭੀਰ ਅਪਰਾਧਿਕ ਮਾਮਲਿਆਂ ‘ਚ ਸ਼ਾਮਲ ਰਿਹਾ ਹੈ। ਸਵੇਰੇ ਹੀ ਬਠਿੰਡਾ ਪੁਲਿਸ ਹੈਰੀ ਮੌੜ ਦੇ ਘਰ ਪਹੁੰਚ ਗਈ ਅਤੇ ਘਰ ਨੂੰ ਘੇਰ ਲਿਆ। ਇਸ ਤੋਂ ਬਾਅਦ NIA ਦੀ ਟੀਮ ਪਹੁੰਚੀ ਅਤੇ ਸਿੱਧੇ ਘਰ ਦੇ ਅੰਦਰ ਗਈ। ਕਿਸੇ ਨੂੰ ਅੰਦਰ ਜਾਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਸੀ। ਜਦੋਂ NIA ਦੀ ਟੀਮ ਪਹੁੰਚੀ ਤਾਂ ਹੈਰੀ ਦਾ ਪਰਿਵਾਰ ਜਾਗਿਆ ਹੀ ਸੀ। ਟੀਮ ਨੇ ਘਰ ਦੀ ਤਲਾਸ਼ੀ ਲਈ, ਪਰਿਵਾਰਕ ਮੈਂਬਰਾਂ ਤੋਂ ਕਈ ਸਵਾਲ ਪੁੱਛੇ ਅਤੇ ਘਰ ਨੂੰ ਸੀਲ ਕਰ ਦਿੱਤਾ।

NIA ਨੇ ਘਰ ਦੇ ਬਾਹਰ ਸੀਲ ‘ਤੇ ਵੀ ਆਪਣੀ ਮੋਹਰ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਇੱਕ ਟੀਮ ਫ਼ਿਰੋਜ਼ਪੁਰ ਵੀ ਪਹੁੰਚ ਗਈ ਹੈ। ਇੱਥੇ ਦੋ ਘਰਾਂ ‘ਤੇ ਛਾਪੇਮਾਰੀ ਕੀਤੀ ਗਈ ਹੈ। ਇਸ ਵਿੱਚ ਸਰਕਾਰੀ ਸਕੂਲ ਵਿੱਚ ਪੜ੍ਹਾ ਰਹੇ ਅਧਿਆਪਕ ਦਾ ਘਰ ਦੱਸਿਆ ਜਾ ਰਿਹਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਹਰਿਆਣਾ ‘ਚ NIA ਦੀ ਰੇਡ, ਸਿੱਧੂ ਮੂਸੇਵਾਲਾ ਦੇ ਸ਼ੂਟਰਾਂ ਅੰਕਿਤ-ਫੌਜੀ ਦੇ ਘਰ ਪਹੁੰਚੀ ਟੀਮ

ਪੰਜਾਬ ਕਾਂਗਰਸ ਇੰਚਾਰਜ ਨੇ ਨਵਜੋਤ ਸਿੱਧੂ ਅਤੇ ਰਾਜਾ ਵੜਿੰਗ ਨੂੰ ਕੀਤਾ ਤਲਬ