ਪੰਜਾਬ ਦੇ ਗੈਂਗਸਟਰਾਂ ‘ਤੇ NIA ਦੀ ਵੱਡੀ ਕਾਰਵਾਈ: ਲਾਰੈਂਸ, ਜੱਗੂ ਅਤੇ ਗੋਲਡੀ ਦੇ 6 ਕਰੀਬੀ ਸਾਥੀ ਗ੍ਰਿਫਤਾਰ

  • 76 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ

ਚੰਡੀਗੜ੍ਹ, 23 ਫਰਵਰੀ 2023 – ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਪੰਜਾਬ ‘ਚ ਵੱਡੀ ਕਾਰਵਾਈ ਕੀਤੀ ਹੈ। ਇਹ ਕਾਰਵਾਈ ਵਿਦੇਸ਼ ‘ਚ ਬੈਠੇ ਪੰਜਾਬ ਦੇ ਤਿੰਨ ਵੱਡੇ ਗੈਂਗਸਟਰਾਂ ਲਾਰੈਂਸ, ਜੱਗੂ ਭਗਵਾਨਪੁਰੀਆ ਅਤੇ ਗੋਲਡੀ ਬਰਾੜ ਦੇ ਕਰੀਬੀ ਰਿਸ਼ਤੇਦਾਰਾਂ ਖਿਲਾਫ ਕੀਤੀ ਗਈ ਹੈ। ਐਨਆਈਏ ਨੇ ਇਨ੍ਹਾਂ ਗੈਂਗਸਟਰਾਂ ਦੇ 6 ਕਰੀਬੀ ਦੋਸਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

NIA ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਦੇ ਨਾਲ-ਨਾਲ 8 ਸੂਬਿਆਂ ਦਿੱਲੀ, ਯੂ.ਪੀ., ਰਾਜਸਥਾਨ, ਗੁਜਰਾਤ, ਹਰਿਆਣਾ ਅਤੇ ਮੱਧ ਪ੍ਰਦੇਸ਼ ‘ਚ 76 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ। ਪੰਜਾਬ ਵਿੱਚ ਇਹ ਛਾਪੇ ਅਬੋਹਰ, ਬਠਿੰਡਾ, ਮੁਕਤਸਰ ਸਾਹਿਬ, ਮੋਗਾ, ਫਾਜ਼ਿਲਕਾ, ਲੁਧਿਆਣਾ, ਤਰਨਤਾਰਨ, ਮੋਹਾਲੀ, ਫ਼ਿਰੋਜ਼ਪੁਰ, ਫਰੀਦਕੋਟ, ਸੰਗਰੂਰ ਅਤੇ ਜਲੰਧਰ ਵਿੱਚ ਮਾਰੇ ਗਏ ਹਨ।

ਗਿੱਦੜਬਾਹਾ ਦੇ ਲਖਵੀਰ ਸਿੰਘ, ਅਬੋਹਰ ਦੇ ਨਰੇਸ਼, ਹਰਿਆਣਾ ਦੇ ਸੁਰਿੰਦਰ ਚੀਕੂ, ਗੁਰੂਗ੍ਰਾਮ ਦੇ ਕੌਸ਼ਲ ਚੌਧਰੀ ਅਤੇ ਅਮਿਤ ਡਾਗਰ ਤੋਂ ਇਲਾਵਾ ਯੂਪੀ ਬਾਗਪਤ ਦੇ ਸੁਨੀਲ ਰਾਠੀ ਸਮੇਤ ਕੁਝ ਹਵਾਲਾ ਮੁਲਜ਼ਮਾਂ, ਹਥਿਆਰਾਂ ਦੀ ਸਪਲਾਈ ਕਰਨ ਵਾਲੇ ਅਤੇ ਕਬੱਡੀ ਖਿਡਾਰੀਆਂ ‘ਤੇ ਪੰਜਾਬ ਵਿੱਚ ਛਾਪੇਮਾਰੀ ਕੀਤੀ ਗਈ ਹੈ। ਜਿਸ ਤੋਂ ਬਾਅਦ ਹੁਣ NIA ਨੇ ਜੱਗੂ, ਲਾਰੈਂਸ ਅਤੇ ਗੋਲਡੀ ਬਰਾੜ ਦੇ 6 ਕਰੀਬੀ ਦੋਸਤਾਂ ਨੂੰ ਗ੍ਰਿਫਤਾਰ ਕੀਤਾ ਹੈ।

ਦੋ ਦਿਨ ਪਹਿਲਾਂ ਕਾਰਵਾਈ ਕਰਦੇ ਹੋਏ ਐਨਆਈਏ ਨੇ 76 ਥਾਵਾਂ ਤੋਂ 9 ਹਥਿਆਰ ਪਿਸਤੌਲ ਅਤੇ ਰਾਈਫਲਾਂ ਜ਼ਬਤ ਕੀਤੀਆਂ ਸਨ। ਇਸ ਤੋਂ ਇਲਾਵਾ 1.50 ਕਰੋੜ ਰੁਪਏ ਦੀ ਰਕਮ ਵੀ ਜ਼ਬਤ ਕੀਤੀ ਗਈ ਹੈ। ਐਨਆਈਏ ਨੇ ਕੁਝ ਦਸਤਾਵੇਜ਼ ਅਤੇ ਇਲੈਕਟ੍ਰਾਨਿਕ ਯੰਤਰ ਵੀ ਬਰਾਮਦ ਕੀਤੇ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਰਿਸ਼ਵਤਖ਼ੋਰੀ ਭਾਂਵੇ ਕਿਸੇ ਨੇ ਵੀ, ਕਿਸੇ ਵੀ ਤਰੀਕੇ ਨਾਲ ਕੀਤੀ ਹੋਵੇ, ਬਰਦਾਸ਼ਤ ਨਹੀਂ, MLA ਦੀ ਗ੍ਰਿਫਤਾਰੀ ਮਗਰੋਂ CM ਮਾਨ ਦਾ ਵੱਡਾ ਬਿਆਨ

ਗੁਰਦੁਆਰਾ ਸਾਹਿਬ ਦੀ ਪਾਰਕਿੰਗ ‘ਚੋਂ ਗੱਡੀਆਂ ਚੋਰੀ ਕਰਨ ਵਾਲੇ ਅੰਤਰਰਾਜੀ ਵਾਹਨ ਚੋਰ ਗਿਰੋਹ ਦਾ ਪਰਦਾਫਾਸ਼