ਬਟਾਲਾ, 12 ਨਵੰਬਰ 2024 – ਸ੍ਰੀ ਅਚਲੇਸ਼ਵਰ ਧਾਮ ਦੇ ਸਰੋਵਰ ‘ਚ ਇਕ ਨਿਹੰਗ ਸਿੰਘ ਵੱਲੋਂ ਆਪਣੇ ਘੋੜੇ ਨੂੰ ਨਵਾ ਕੇ ਬੇਅਦਬੀ ਕੀਤੀ ਗਈ ਹੈ। ਇਸ ਦੌਰਾਨ ਜਦੋਂ ਮੰਦਰ ਦੇ ਸੇਵਾਦਾਰਾਂ ਨੇ ਉਸ ਨੂੰ ਰੋਕਿਆ ਤਾਂ ਉਸ ਨੇ ਗੱਲ ਨਾਲ ਮੰਨੀ। ਮੰਦਰ ਕਮੇਟੀ ਦੇ ਟਰੱਸਟੀ ਪਵਨ ਕੁਮਾਰ ਦੀ ਗੱਲ ਨਾ ਮੰਨਦਿਆਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਮਾਮਲੇ ਦੀ ਸੂਚਨਾ ਮਿਲਣ ਦੇ ਬਾਵਜੂਦ ਐੱਸ. ਐੱਚ. ਓ. ਤੋਂ ਇਲਾਵਾ ਕੋਈ ਵੀ ਅਧਿਕਾਰੀ ਮੌਕੇ ’ਤੇ ਨਹੀਂ ਪੁੱਜਿਆ।
ਸਰੋਵਰ ਦੀ ਬੇਅਦਬੀ ਨੂੰ ਲੈ ਕੇ ਹਿੰਦੂ ਸੰਗਠਨਾਂ ‘ਚ ਭਾਰੀ ਗੁੱਸਾ ਹੈ। ਇਸ ਮਾਮਲੇ ਸਬੰਧੀ ਮੰਦਰ ਟਰੱਸਟ ਦੇ ਪਵਨ ਕੁਮਾਰ ਨੇ ਕਿਹਾ ਕਿ ਨਿਹੰਗ ਨੇ ਜੋ ਵੀ ਕੀਤਾ ਉਹ ਨਿੰਦਣਯੋਗ ਹੈ ਅਤੇ ਨਿਹੰਗ ਜਥੇਬੰਦੀ ਦੇ ਆਗੂ ਨੇ ਖੁਦ ਆ ਕੇ ਇਸ ਮਾਮਲੇ ਨੂੰ ਗਲਤ ਦੱਸਿਆ ਹੈ। ਹਾਲਾਂਕਿ ਪਵਨ ਕੁਮਾਰ ਨੇ ਗੱਲਬਾਤ ਕਰਕੇ ਮਾਮਲਾ ਸੁਲਝਾ ਲਿਆ ਸੀ ਉਨ੍ਹਾਂ ਕਿਹਾ ਕਿ ਕੁਝ ਲੋਕਾਂ ਨੇ ਮੇਲੇ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਜਿਸ ਦੀ ਜਾਂਚ ਹੋਣੀ ਚਾਹੀਦੀ ਹੈ।