ਜਲੰਧਰ, 7 ਜਨਵਰੀ 2023 – ਜਲੰਧਰ ਸ਼ਹਿਰ ‘ਚ ਸਿੱਖ ਨੌਜਵਾਨਾਂ ਵੱਲੋਂ ਨਿਹੰਗ ਸਿੰਘਾਂ ਦੇ ਬਾਣੇ (ਕੱਪੜੇ) ‘ਚ ਇੱਕ ਅਹਾਤੇ ‘ਚ ਸ਼ਰੇਆਮ ਸ਼ਰਾਬ ਪੀਂਦੇ 2 ਫੜ ਲਿਆ। ਇਸ ਦੀ ਖ਼ਬਰ ਸਿੱਖ ਜਥੇਬੰਦੀਆਂ ਕੋਲ ਵੀ ਪਹੁੰਚ ਗਈ ਹੈ। ਫੜੇ ਜਾਣ ਤੋਂ ਬਾਅਦ ਨਿਹੰਗ ਸਿੰਘਾਂ ਨੇ ਕਿਹਾ ਕਿ ਉਹ ਬੁੱਢਾ ਦਲ ਤੋਂ ਹਨ ਅਤੇ ਸ਼ਰਾਬ ਪੀ ਸਕਦੇ ਹਨ।
ਸਿੱਖ ਨੌਜਵਾਨਾਂ ਦਾ ਕਹਿਣਾ ਹੈ ਕਿ ਨਿਹੰਗ ਸਿੰਘਾਂ ਦਾ ਬਾਣਾ ਪਾ ਕੇ ਸ਼ਰਾਬ ਪੀਣਾ ਬਹੁਤ ਹੀ ਨਿੰਦਣਯੋਗ ਹੈ ਅਤੇ ਧਰਮ ਇਸ ਦੀ ਬਿਲਕੁਲ ਵੀ ਇਜਾਜ਼ਤ ਨਹੀਂ ਦਿੰਦਾ। ਇਸ ਦੌਰਾਨ ਕਾਫੀ ਦੇਰ ਤੱਕ ਅਹਾਤੇ ਵਿੱਚ ਹੰਗਾਮਾ ਹੁੰਦਾ ਰਿਹਾ। ਜਿਸ ਤੋਂ ਬਾਅਦ ਅਚਾਨਕ ਹੀ ਨਿਹੰਗ ਸਿੰਘਾਂ ਨੇ ਹਥਿਆਰਾਂ ਨਾਲ ਸਿੱਖ ਨੌਜਵਾਨਾਂ ‘ਤੇ ਹਮਲਾ ਕਰ ਦਿੱਤਾ। ਇਸ ਵਿੱਚ ਸਿੱਖ ਨੌਜਵਾਨ ਵਾਲ-ਵਾਲ ਬਚ ਗਏ।
ਜਦੋਂ ਨੌਜਵਾਨਾਂ ਨੇ ਨਿਹੰਗ ਸਿੰਘਾਂ ਨੂੰ ਸ਼ਰਾਬ ਪੀਂਦੇ ਫੜਿਆ ਤਾਂ ਇਸ ਤੋਂ ਬਾਅਦ ਉਹਨਾਂ ਨੇ ਧਰਮ ‘ਤੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਸਿੱਖ ਨੌਜਵਾਨਾਂ ਨੇ ਕਿਹਾ ਕਿ ਤੁਸੀਂ ਸਿੱਖੀ ਦਾ ਪ੍ਰਚਾਰ ਕਰੋ। ਗੁਰੂ ਦੇ ਬਚਨਾਂ ਨੂੰ ਲੋਕਾਂ ਤੱਕ ਪਹੁੰਚਾਓ, ਪਰ ਤੁਸੀਂ ਲੋਕ ਬਾਣੇ ਵਿੱਚ ਬੈਠੇ ਸ਼ਰਾਬ ਪੀ ਰਹੇ ਹੋ। ਇਸ ‘ਤੇ ਦੋਵੇਂ ਨਿਹੰਗ ਸਿੰਘ ਭੜਕ ਗਏ ਅਤੇ ਦੋਵਾਂ ਨੇ ਹਥਿਆਰਾਂ ਨਾਲ ਸਿੱਖ ਨੌਜਵਾਨਾਂ ‘ਤੇ ਹਮਲਾ ਕਰ ਦਿੱਤਾ।