- ਕਬਜ਼ੇ ਮੌਕੇ ਤੇ ਹੋਇਆ ਹੰਗਾਮਾ
- ਪੁਲਿਸ ਅਤੇ ਆਮ ਲੋਕਾਂ ਉੱਪਰ ਕਿਰਪਾਨਾ ਅਤੇ ਗੰਡਾਸੇ ਨਾਲ ਹਮਲਾ
- ਸਾਰਿਆਂ ਨੇ ਭੱਜ ਕੇ ਬਚਾਈ ਜਾਨ
- ਪੁਲਿਸ ਨੇ ਪੰਜ ਨਿਹੰਗ ਸਿੰਘਾਂ ਨੂੰ ਕੀਤਾ ਕਾਬੂ, ਬਾਕੀਆਂ ਦੀ ਭਾਲ ਜਾਰੀ
ਲੁਧਿਆਣਾ, 10 ਸਤੰਬਰ 2024 – ਲੁਧਿਆਣਾ ਦੇ ਬੱਸ ਸਟੈਂਡ ਨੇੜੇ ਖਾਲੀ ਪਲਾਟ ਉੱਪਰ 35- 40 ਨਿਹੰਗ ਸਿੰਘਾਂ ਦੇ ਵੱਲੋਂ ਕਬਜ਼ਾ ਕਰਨ ਦੀ ਨੀਅਤ ਦੇ ਨਾਲ ਹੱਥਾਂ ਵਿੱਚ ਗੰਡਾਸੇ ਅਤੇ ਕਿਰਪਾਨਾਂ ਨਾਲ ਹਮਲਾ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਦੋਸ਼ ਹਨ ਕਿ ਨਿਹੰਗ ਸਿੰਘਾਂ ਵੱਲੋਂ ਪਹਿਲਾਂ ਤਾਂ ਲੋਹੇ ਦਾ ਮੇਨ ਗੇਟ ਤੋੜਿਆ ਗਿਆ, ਜਿਸ ਤੋਂ ਬਾਅਦ ਪਲਾਟ ਵਿੱਚ ਅੰਦਰ ਵੜ ਕੇ ਇੱਕ ਕਮਰੇ ਵਿੱਚ ਜਿਸ ‘ਚ ਪ੍ਰਵਾਸੀ ਪਰਿਵਾਰ ਰਹਿੰਦਾ ਸੀ। ਉਸ ਕਮਰੇ ਉੱਪਰ ਕਿਰਪਾਨਾ ਅਤੇ ਗੰਡਾਸੀਆ ਦੇ ਨਾਲ ਹਮਲਾ ਕੀਤਾ ਗਿਆ। ਅੰਦਰੋਂ ਦਰਵਾਜ਼ੇ ਨੂੰ ਕੁੰਡਾ ਲੱਗਾ ਹੋਣ ਦੇ ਕਾਰਨ ਉਸ ਪਰਿਵਾਰ ਦਾ ਬਚਾਅ ਹੋਇਆ ਅਤੇ ਪਲਾਟ ਵਿੱਚ ਲੱਗੇ ਸਾਰੇ ਕੈਮਰੇ ਤੋੜ ਦਿੱਤੇ ਗਏ। ਜਿਸ ਤੋਂ ਬਾਅਦ ਮੌਕੇ ਤੇ ਹੰਗਾਮਾ ਹੋਇਆ।
ਪੀੜਿਤ ਪਰਿਵਾਰ ਦੇ ਵੱਲੋਂ ਜਦੋਂ ਸੰਬੰਧਿਤ ਥਾਣੇ ਨੂੰ ਇਤਲਾਹ ਕੀਤੀ ਗਈ ਤਾਂ ਮੌਕੇ ਤੇ ਪੁਲਿਸ ਪਹੁੰਚੀ ਜਿਸ ਤੋਂ ਬਾਅਦ ਸਾਰੇ ਨਿਹੰਗ ਸਿੰਘ ਭੱਜ ਗਏ ਪਰ ਪੁਲਿਸ ਨੇ ਮੁਸਤੈਦੀ ਦੇ ਨਾਲ ਕੰਮ ਕਰਦੇ ਹੋਏ 4 ਤੋਂ 5 ਨਿਹੰਗ ਸਿੰਘਾਂ ਨੂੰ ਕਾਬੂ ਕੀਤਾ ਗਿਆ। ਪੁਲਿਸ ਦਾ ਕਹਿਣਾ ਸੀ ਕਿ ਇਹ ਸਾਬਕਾ ਆਰਮੀ ਅਫਸਰ ਮੇਜਰ ਸੁੰਦਰਪਾਲ ਸਿੰਘ ਦੇ ਪਲਾਟ ਵਿੱਚ ਪ੍ਰਵਾਸੀ ਪਰਿਵਾਰ ਵੀ ਰਹਿ ਰਿਹਾ ਪਰ ਇਹਨਾਂ ਨਿਹੰਗ ਸਿੰਘਾਂ ਦੇ ਵੱਲੋਂ ਕਬਜ਼ਾ ਕਰਨ ਦੀ ਨੀਅਤ ਦੇ ਨਾਲ, ਇਸ ਘਰ ਉੱਪਰ ਹਮਲਾ ਕੀਤਾ ਗਿਆ ਅਤੇ ਅੰਦਰ ਵੜ ਕੇ ਭੰਨ-ਤੋੜ ਕਰਨੀ ਸ਼ੁਰੂ ਕਰ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਇਸ ਘਟਨਾ ਦੇ ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ, ਇਹਨਾਂ ਦੇ ਬਾਕੀ ਸਾਥੀਆਂ ਦੀ ਭਾਲ ਜਾਰੀ ਹੈ ਬਣਦੀ ਕਾਰਵਾਈ ਕੀਤੀ ਜਾਵੇਗੀ।