PM ਮੋਦੀ ਦੇ ਪ੍ਰੋਗਰਾਮ ਵਿੱਚ ਕਾਲੇ ਕੱਪੜੇ ਦੀ ਇਜਾਜ਼ਤ ਨਹੀਂ: ਪੜ੍ਹੋ ਹੋਰ ਕਿਹੜੀਆਂ ਇਤਰਾਜ਼ਯੋਗ ਚੀਜ਼ਾਂ ‘ਤੇ ਅੰਦਰ ਲਿਜਾਣ ‘ਤੇ ਪਾਬੰਦੀ ?

ਮੋਹਾਲੀ, 24 ਅਗਸਤ 2022 – ਫਿਰੋਜ਼ਪੁਰ ‘ਚ ਸੁਰੱਖਿਆ ‘ਚ ਕੁਤਾਹੀ ਹੋਣ ਤੋਂ ਬਾਅਦ ਪੰਜਾਬ ਦੌਰੇ ‘ਤੇ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਲਈ ਪੰਜਾਬ ਪੁਲਸ ਨੂੰ ਕਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਐਂਟਰੀ ਗੇਟ ’ਤੇ ਤਾਇਨਾਤ ਪੁਲੀਸ ਮੁਲਾਜ਼ਮਾਂ ਨੂੰ ਕਿਹਾ ਗਿਆ ਕਿ ਕੋਈ ਵੀ ਕਾਲੇ ਕੱਪੜੇ ਪਾ ਕੇ ਅੰਦਰ ਨਾ ਜਾਵੇ। ਲੋਕਾਂ ਦੇ ਕੱਪੜਿਆਂ ‘ਤੇ ਵੀ ਨਜ਼ਰ ਰਾਖੀ ਜਾਵੇ। ਕਿਸੇ ਦੀ ਟੀ-ਸ਼ਰਟ ‘ਤੇ ਕੋਈ ਵੀ ਇਤਰਾਜ਼ਯੋਗ ਸ਼ਬਦ ਜਾਂ ਫੋਟੋ ਨਹੀਂ ਹੋਣੀ ਚਾਹੀਦੀ। ਕੱਪੜੇ ਧੋਣ ਵਾਲਾ ਸਾਬਣ ਅਤੇ ਰੱਸੀ ਵੀ ਅੰਦਰ ਨਹੀਂ ਜਾਣੀ ਚਾਹੀਦੀ।

ਇਨ੍ਹਾਂ ਗੱਲਾਂ ਦੀ ਆੜ ‘ਚ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ‘ਚ ਵਿਘਨ ਨਾ ਪਵੇ, ਇਸ ਲਈ ਇਸ ਦੀ ਪੂਰੀ ਸੂਚੀ ਬਣਾ ਕੇ ਡਿਊਟੀ ‘ਤੇ ਤਾਇਨਾਤ ਪੁਲਸ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ। ਇਸ ਪ੍ਰੋਗਰਾਮ ਵਿੱਚ ਪੀਐਮ ਮੋਦੀ ਦੇ ਨਾਲ ਪੰਜਾਬ ਦੇ ਰਾਜਪਾਲ ਬੀਐਲ ਪੁਰੋਹਿਤ ਅਤੇ ਸੀਐਮ ਭਗਵੰਤ ਮਾਨ ਵੀ ਸ਼ਿਰਕਤ ਕਰਨਗੇ।

ਇਹ 24 ਚੀਜ਼ਾਂ ਦੇ ਪੰਡਾਲ ਲੈਜਾਣ ‘ਤੇ ਪਾਬੰਦੀ ਲਾਈ ਗਈ ਹੈ, ਪੜ੍ਹੋ ਲਿਸਟ…..

ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ‘ਚ ਰੱਸੀ, ਖੇਡਾਂ ਦਾ ਸਮਾਨ, ਵਾਕੀ-ਟਾਕੀ, ਲਾਈਟਰ ਜਾਂ ਮਾਚਿਸ, ਚੇਨ-ਹਥੌੜਾ-ਡਰਿੱਲ, ਪਾਣੀ ਦੀ ਬੋਤਲ ਜਾਂ ਕੋਈ ਵੀ ਤਰਲ ਪਦਾਰਥ, ਪਾਣੀ ਦੀ ਬੋਤਲ-ਓਪਨਰ, ਕੈਂਚੀ, ਚਾਕੂ, ਲੋਹੇ ਦੀ ਕੋਈ ਵੀ ਤਿੱਖੀ ਚੀਜ਼, ਕਿਸੇ ਵੀ ਕਿਸਮ ਦਾ ਰਸਾਇਣ, ਕੋਈ ਵੀ ਜਲਣਸ਼ੀਲ ਪਦਾਰਥ, ਨੇਲ-ਕਟਰ, ਕੱਪੜੇ ਧੋਣ ਵਾਲਾ ਸਾਬਣ, ਕੋਈ ਵੀ ਰਿਮੋਟ, ਵਾਇਰਲੈੱਸ ਉਪਕਰਣ, ਕੋਈ ਵੀ ਤਿੱਖੀ ਚੀਜ਼, ਫੁੱਟਬਾਲ, ਗੇਂਦ, ਅਪਮਾਨਜਨਕ ਸ਼ਬਦਾਂ ਜਾਂ ਫੋਟੋਆਂ ਵਾਲੀ ਟੀ-ਸ਼ਰਟ, ਕੋਈ ਵੀ ਜੈੱਲ ਜਾਂ ਲੇਡੀ ਮੇਕਅਪ ਆਈਟਮ, ਕਿਸੇ ਵੀ ਕਿਸਮ ਦਾ ਕਾਲਾ ਕੱਪੜਾ ਜਾਂ ਰੁਮਾਲ, ਕਿਸੇ ਵੀ ਕਿਸਮ ਦੀ ਕਾਲੀ ਸਪਰੇਅ, ਕਾਲੀ ਸਿਆਹੀ ਜਾਂ ਪੇਂਟ, ਮੂੰਹ ਦੇਖਣ ਵਾਲਾ ਛੋਟਾ ਸ਼ੀਸ਼ਾ, ਕਿਸੇ ਵੀ ਕਿਸਮ ਦਾ ਬੈਨਰ ਜਾਂ ਪੇਪਰ ਪ੍ਰਿੰਟ ਆਉਟ ਕਾਪੀ, ਰਾਸ਼ਟਰੀ ਝੰਡੇ ਤੋਂ ਇਲਾਵਾ ਕੋਈ ਹੋਰ ਝੰਡਾ, ਕੋਈ ਪੈੱਨ, ਪੈਨਸਿਲ ਅੰਦਰ ਨਹੀਂ ਜਾਵੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੰਮ ‘ਚ ਲਾਪਰਵਾਹੀ ਵਰਤਣ ਵਾਲੇ 7 ਅਧਿਕਾਰੀ ਸੱਤ ਦਿਨਾਂ ‘ਚ ਮੁਅੱਤਲ, ਡੀਸੀ ਨੇ ਕਿਹਾ, ਹੁਣ ਸਿਰਫ਼ ਕਾਰਵਾਈ, ਚੇਤਾਵਨੀ ਨਹੀਂ

ਸਰਕਾਰ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਦੀ ਰਜਿਸਟ੍ਰੇਸ਼ਨ ਤਾਰੀਕ ਵਧਾਈ