ਚੰਡੀਗੜ੍ਹ ਤੋਂ ਮਨੀਸ਼ ਤਿਵਾੜੀ ਨੇ ਦਾਖ਼ਲ ਕੀਤੇ ਨਾਮਜ਼ਦਗੀ ਪੱਤਰ

ਚੰਡੀਗੜ੍ਹ, 14 ਮਈ 2024 : ਕਾਂਗਰਸ ਅਤੇ ਆਮ ਆਦਮੀ ਪਾਰਟੀ ਗਠਜੋੜ ਦੇ ਉਮੀਦਵਾਰ ਮਨੀਸ਼ ਤਿਵਾੜੀ ਅੱਜ ਚੰਡੀਗੜ੍ਹ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਇਸ ਮੌਕੇ ਆਮ ਆਦਮੀ ਪਾਰਟੀ ਅਤੇ ਕਾਂਗਰਸੀ ਵਰਕਰ ਵੀ ਮੌਜੂਦ ਸਨ।

ਚੰਡੀਗੜ੍ਹ ‘ਚ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਦਾਖਲ ਕਰਨ ਦੀ ਅੱਜ ਮੰਗਲਵਾਰ ਆਖਰੀ ਤਰੀਕ ਹੈ। ਕਾਂਗਰਸ ਨੇ ਆਪਣੇ ਆਗੂਆਂ ਤੇ ਵਰਕਰਾਂ ਨੂੰ ਸੈਕਟਰ 17 ਸਥਿਤ ਐਸਬੀਆਈ ਬੈਂਕ ਦੀ ਮੁੱਖ ਇਮਾਰਤ ਨੇੜੇ ਇਕੱਠੇ ਹੋਣ ਦੀ ਅਪੀਲ ਕੀਤੀ ਸੀ। ਇੱਥੋਂ ਇੱਕ ਪੈਦਲ ਯਾਤਰਾ ਰਾਹੀ ਸਾਰੇ ਡੀਸੀ ਦਫ਼ਤਰ ਪੁੱਜੇ ਅਤੇ ਨਾਮਜ਼ਦਗੀ ਦਾਖ਼ਲ ਕੀਤੀ ਗਈ।

ਚੰਡੀਗੜ੍ਹ ਵਿੱਚ ਬੀਤੀ 7 ਮਈ ਤੋਂ ਨਾਮਜ਼ਦਗੀਆਂ ਦੀ ਪ੍ਰਕਿਰਿਆ ਚੱਲ ਰਹੀ ਹੈ। ਪਰ ਹੁਣ ਤੱਕ ਸਿਰਫ 7 ਲੋਕਾਂ ਨੇ ਹੀ ਨਾਮਜ਼ਦਗੀ ਭਰੀ ਹੈ। ਇਸ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੰਜੇ ਟੰਡਨ, ਬਹੁਜਨ ਸਮਾਜ ਪਾਰਟੀ ਤੋਂ ਰਿਤੂ ਸਿੰਘ, ਪਿਆਰ ਚੰਦ, ਪੁਸ਼ਪੇਂਦਰ ਸਿੰਘ, ਸ਼ਕੀਲ ਮੁਹੰਮਦ, ਆਜ਼ਾਦ ਉਮੀਦਵਾਰ ਵਜੋਂ ਪ੍ਰਤਾਪ ਸਿੰਘ ਰਾਣਾ ਅਤੇ ਹਰਿਆਣਾ ਜਨਸੇਨਾ ਪਾਰਟੀ ਤੋਂ ਸੁਨੀਲ ਸ਼ਾਮਲ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਗਰੰਟੀਆਂ ਵਾਲੀ ਆਪ ਸਰਕਾਰ ਹਰ ਫਰੰਟ ਤੋਂ ਫੇਲ੍ਹ – ਪ੍ਰੋ. ਚੰਦੂਮਾਜਰਾ

6000 ਰੁਪਏ ਦੀ ਰਿਸ਼ਵਤ ਲੈਂਦਾ ਏ.ਐਸ.ਆਈ ਵਿਜੀਲੈਂਸ ਵੱਲੋਂ ਕਾਬੂ