ਹੁਣ ਨਵਾਬਾਂ ਦੇ ਸ਼ਹਿਰ ਲਖਨਊ ਤੋਂ ਗੁਰੂ ਕੀ ਨਗਰੀ ਅੰਮ੍ਰਿਤਸਰ ਲਈ ਰੋਜ਼ਾਨਾ ਉੱਡੇਗੀ ਸਿੱਧੀ ਉਡਾਣ

ਅੰਮ੍ਰਿਤਸਰ, 23 ਮਾਰਚ 2022- ਭਾਰਤ ਦੀ ਸਭ ਤੋਂ ਵੱਡੀ ਏਅਰਲਾਈਨ, ਇੰਡੀਗੋ 27 ਮਾਰਚ, 2022 ਤੋਂ ਸ਼੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ, ਅੰਮ੍ਰਿਤਸਰ ਤੋਂ ਲਖਨਊ ਦੇ ਚੌਧਰੀ ਚਰਨ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਰੋਜ਼ਾਨਾ ਸਿੱਧੀ ਉਡਾਣ ਸ਼ੁਰੂ ਕਰੇਗੀ। ਇਸ ਸੰਬੰਧੀ ਜਾਣਕਾਕੀ ਸਾਂਝੀ ਕਰਦੇ ਹੋਏ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਭਾਰਤ ਵਿੱਚ ਕਨਵੀਨਰ ਯੋਗੇਸ਼ ਕਾਮਰਾ ਨੇ ਦੱਸਿਆ ਕਿ ਇੰਡੀਗੋ ਦੀ ਵੈਬਸਾਈਟ ਤੇ ਉਪਲੱਬਧ ਜਾਣਕਾਰੀ ਅਨੁਸਾਰ ਇੰਡੀਗੋ ਦੀ ਉਡਾਣ 6ਈ-6075 ਰੋਜ਼ਾਨਾ 6:15 ਵਜੇ ਸਵੇਰੇ ਲਖਨਊ ਹਵਾਈ ਅੱਡੇ ਤੋਂ ਰਵਾਨਾ ਹੋਵੇਗੀ ਅਤੇ 1 ਘੰਟਾ 40 ਮਿੰਟ ਦੇ ਕੁੱਲ ਉਡਾਣ ਸਮੇਂ ਦੇ ਨਾਲ ਸਵੇਰੇ 7:55 ਵਜੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰੇਗੀ। ਲਖਨਉ ਜਾਣ ਵਾਲੀ ਵਾਪਸੀ ਦੀ ਉਡਾਣ ਰੋਜ਼ਾਨਾ ਦੁਪਹਿਰ 12:20 ਵਜੇ ਅੰਮ੍ਰਿਤਸਰ ਤੋਂ ਉਡਾਣ ਭਰੇਗੀ ਅਤੇ ਦੁਪਹਿਰ 2:05 ਵਜੇ ਲਖਨਊ ਹਵਾਈ ਅੱਡੇ ‘ਤੇ ਪਹੁੰਚੇਗੀ।

ਉਹਨਾਂ ਕਿਹਾ ਕਿ ਭਾਰਤ ਵਿੱਚ ਕੋਵਿਡ-19 ਦੇ ਘਟ ਜਾਣ ਨਾਲ, ਘਰੇਲੂ ਅਤੇ ਅੰਤਰਰਾਸ਼ਟਰੀ ਹਵਾਈ ਯਾਤਰਾ ਦੀ ਮੰਗ ਲਗਾਤਾਰ ਵੱਧ ਰਹੀ ਹੈ। ਪੰਜਾਬ ਤੋਂ ਲਖਨਊ ਲਈ ਸਿੱਧੀ ਉਡਾਣ ਦੀ ਲੰਬੇ ਸਮੇਂ ਤੋਂ ਮੰਗ ਨੂੰ ਦੇਖਦੇ ਹੋਏ ਇਨੀਸ਼ਈਏਟਿਵ ਵਲੋਂ ਇੰਡੀਗੋ ਸਮੇਤ ਹੋਰਨਾਂ ਏਅਰਲਾਈਨ ਨੂੰ ਸੰਪਰਕ ਵੀ ਕੀਤਾ ਗਿਆ ਸੀ। ਸਾਨੂੰ ਉਮੀਦ ਹੈ ਕਿ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਈ ਇਸ ਉਡਾਣ ਨੂੰ ਯਾਤਰੀਆਂ ਵੱਲੋਂ ਚੰਗਾ ਹੁੰਗਾਰਾ ਮਿਲੇਗਾ। ਇਸ ਦੇ ਸ਼ੁਰੂ ਹੋਣ ਨਾਲ ਇਹਨਾਂ ਦੋਵੇਂ ਸ਼ਹਿਰਾਂ ਵਿਚਕਾਰ ਸੈਰ-ਸਪਾਟਾ ਅਤੇ ਵਪਾਰ ਵੀ ਵਧੇਗਾ। ਉੱਤਰ ਪ੍ਰਦੇਸ਼ ਵਿੱਚ ਰਹਿਣ ਵਾਲੇ ਹਜ਼ਾਰਾਂ ਸੈਲਾਨੀਆਂ, ਪ੍ਰਵਾਸੀਆਂ ਅਤੇ ਪੰਜਾਬੀਆਂ ਨੂੰ ਸੀਮਤ ਰੇਲ ਗੱਡੀਆਂ ਰਾਹੀਂ ਅਤੇ ਪਹਿਲਾਂ ਦਿੱਲੀ ਰਾਹੀਂ ਉਡਾਣ ਬਦਲ ਕੇ ਪੰਜਾਬ ਦਾ ਬਹੁਤ ਲੰਬਾ ਸਫ਼ਰ ਤੈਅ ਕਰਨਾ ਪੈਂਦਾ ਸੀ।

ਇਸ ਉਡਾਣ ਦੇ ਸ਼ੁਰੂ ਹੋਣ ਨਾਲ ਅੰਮ੍ਰਿਤਸਰ ਪਹੁੰਚਨ ਤੋਂ ਬਾਅਦ ਯਾਤਰੀ ਇਸੇ ਜਹਾਜ਼ ਤੇ ਸ਼੍ਰੀਨਗਰ ਲਈ ਰਵਾਨਾ ਹੋ ਸਕਣਗੇ। ਇਸ ਨਾਲ ਇੰਡੀਗੋ ਦੀ ਸ਼੍ਰੀਨਗਰ ਲਈ ਇਹ ਦੂਜੀ ਰੋਜ਼ਾਨਾ ਹਵਾਈ ਸੇਵਾ ਵੀ ਸ਼ੁਰੂ ਹੋ ਜਾਵੇਗੀ। ਇੰਡੀਗੋ ਅੰਮ੍ਰਿਤਸਰ ਨੂੰ ਚੇਨਈ ਨਾਲ ਵੀ ਆਪਣੀ ਬੇਂਗਲੁਰੂ ਰਾਹੀਂ ਸਿੱਧੀ ਉਡਾਣ ਨਾਲ ਜੋੜਨ ਜਾ ਰਹੀ ਹੈ।

ਕਾਮਰਾ ਨੇ ਅੱਗੇ ਦੱਸਿਆ ਕਿ, ਸਪਾਈਸਜੈੱਟ ਸਮੇਤ ਹੋਰ ਭਾਰਤ ਦੀਆਂ ਏਅਰਲਾਈਨਾਂ 28 ਮਾਰਚ ਤੋਂ ਆਪਣੀ ਗਰਮੀਆਂ ਦੀ ਸਮਾਂਸੂਚੀ ਵਿੱਚ ਜੋ ਅੰਮ੍ਰਿਤਸਰ ਨੂੰ ਦਿੱਲੀ, ਜੈਪੁਰ, ਅਹਿਮਦਾਬਾਦ, ਪਟਨਾ, ਦੁਬਈ ਲਈ ਰੋਜ਼ਾਨਾ ਸਿੱਧੀਆਂ ਉਡਾਣਾਂ ਅਤੇ ਪਟਨਾ ਰਾਹੀਂ ਗੁਹਾਟੀ ਲਈ ਉਡਾਣਾਂ ਜਾਰੀ ਰੱਖੇਗੀ। ਗੋਫਸਟ ਏਅਰਲਾਈਨ ਦਿੱਲੀ, ਮੁੰਬਈ ਅਤੇ ਸ਼੍ਰੀਨਗਰ ਲਈ ਆਪਣੀਆਂ ਰੋਜ਼ਾਨਾ ਉਡਾਣਾਂ ਦਾ ਸੰਚਾਲਨ ਵੀ ਜਾਰੀ ਰੱਖੇਗੀ।

ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਮਨਮੋਹਨ ਸਿੰਘ ਬਰਾੜ ਨੇ ਦੱਸਿਆ ਕਿ ਪਵਿੱਤਰ ਸ਼ਹਿਰ ਅੰਮ੍ਰਿਤਸਰ ਤੋਂ ਇਹਨਾਂ ਨਵੀਆਂ ਅਤੇ ਪਹਿਲਾਂ ਤੋਂ ਚੱਲ ਰਹੀਆਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਦੀ ਗਿਣਤੀ ਵਧਾਉਣ ਲਈ ਮੰਚ ਵੱਲੋਂ ਏਅਰਲਾਈਨਾਂ ਨਾਲ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਹੈ। ਲਖਨਉ ਲਈ ਉਡਾਣ ਸ਼ੁਰੂ ਹੋਣ ਨਾਲ ਅੰਮ੍ਰਿਤਸਰ ਹਵਾਈ ਅੱਡਾ ਹੁਣ ਦਿੱਲੀ, ਮੁੰਬਈ, ਸ਼੍ਰੀਨਗਰ, ਜੈਪੁਰ, ਅਹਿਮਦਾਬਾਦ, ਪਟਨਾ, ਕੋਲਕਾਤਾ, ਬੰਗਲੁਰੂ, ਪੁਣੇ, ਗੋਆ ਅਤੇ ਲਖਨਊ ਲਈ ਸਿੱਧੀਆਂ ਉਡਾਣਾਂ ਨਾਲ ਭਾਰਤ ਦੇ 12 ਹਵਾਈ ਅੱਡਿਆਂ ਨਾਲ ਜੁੜ ਜਾਵੇਗਾ। ਉਨ੍ਹਾਂ ਦੱਸਿਆ ਕਿ ਭਾਰਤ ਵੱਲੋਂ 27 ਮਾਰਚ ਤੋਂ ਅੰਤਰਰਾਸ਼ਟਰੀ ਉਡਾਣਾਂ ਨੂੰ ਬਹਾਲ ਕਰਨ ਤੋਂ ਬਾਦ ਅੰਮ੍ਰਿਤਸਰ 6 ਅੰਤਰਰਾਸ਼ਟਰੀ ਹਵਾਈ ਅੱਡਿਆਂ ਲੰਡਨ ਹੀਥਰੋ, ਬਰਮਿੰਘਮ, ਦੁਬਈ, ਸ਼ਾਰਜਾਹ, ਦੋਹਾ ਅਤੇ ਸਿੰਗਾਪੁਰ ਲਈ ਵੀ ਸਿੱਧੀਆਂ ਉਡਾਣਾਂ ਰਾਹੀਂ ਜੁੜਿਆ ਹੋਇਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਜਾਰੀ ਕੀਤਾ ਐਂਟੀ ਕੁਰੱਪਸ਼ਨ ਹੈਲਪ ਲਾਈਨ ਨੰਬਰ

ਹੁਣ ਕੋਰੋਨਾ ਨੂੰ ਲੈ ਕੇ ਨਹੀਂ ਲੱਗਣਗੀਆਂ ਪਾਬੰਦੀਆਂ, ਕੇਂਦਰ ਸਰਕਾਰ ਨੇ ਲਿਆ ਵੱਡਾ ਫ਼ੈਸਲਾ