ਹੁਣ ED ਕਰੇਗੀ ਕਾਂਗਰਸ ਦੇ ਸਾਬਕਾ ਮੰਤਰੀਆਂ ਦੇ ਘੁਟਾਲੇ ਦੀ ਜਾਂਚ: ਪੈਸੇ ਦੇ ਲੈਣ-ਦੇਣ ਦੀ ਹੋਵੇਗੀ ਜਾਂਚ

ਚੰਡੀਗੜ੍ਹ, 26 ਅਗਸਤ 2022 – ਪੰਜਾਬ ਦੇ ਸਾਬਕਾ ਕਾਂਗਰਸੀ ਮੰਤਰੀਆਂ ਦੇ ਜੰਗਲਾਤ ਮਹਿਕਮੇ ਘੁਟਾਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵੀ ਦੀ ਐਂਟਰੀ ਹੋ ਗਈ ਹੈ। ਈਡੀ ਨੇ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਸੰਗਤ ਸਿੰਘ ਗਿਲਜੀਆਂ ਖ਼ਿਲਾਫ਼ ਦਰਜ ਐਫਆਈਆਰ ਦੀ ਕਾਪੀ ਮੰਗੀ ਹੈ। ਉਹ ਇਸ ਮਾਮਲੇ ਵਿੱਚ ਪੈਸਿਆਂ ਦੇ ਲੈਣ-ਦੇਣ ਦੀ ਜਾਂਚ ਕਰੇਗਾ। ਜਿਸ ਤੋਂ ਬਾਅਦ ਦੋਵਾਂ ਸਾਬਕਾ ਮੰਤਰੀਆਂ ਧਰਮਸੋਤ ਅਤੇ ਗਿਲਜੀਆਂ ਦੀਆਂ ਮੁਸ਼ਕਲਾਂ ਵਧਣੀਆਂ ਯਕੀਨੀ ਹਨ।

ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ ਤਾਂ ਸਾਧੂ ਸਿੰਘ ਧਰਮਸੋਤ ਪੰਜਾਬ ਦੇ ਜੰਗਲਾਤ ਮੰਤਰੀ ਸਨ। ਵਿਜੀਲੈਂਸ ਬਿਊਰੋ ਨੇ ਇਕ ਠੇਕੇਦਾਰ ਅਤੇ ਡੀ.ਐਫ.ਓ. ਪੁੱਛਗਿੱਛ ਦੌਰਾਨ ਮੰਤਰੀ ਦੇ ਕਥਿਤ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਹੋਇਆ। ਧਰਮਸੋਤ ਨੂੰ ਕਰੀਬ 1.25 ਕਰੋੜ ਦੇ ਘਪਲੇ ਦੇ ਸਬੂਤ ਮਿਲਣ ‘ਤੇ ਅਮਲੋਹ ਸਥਿਤ ਉਨ੍ਹਾਂ ਦੇ ਘਰ ਤੋਂ ਤੜਕੇ 3 ਵਜੇ ਗਿ੍ਫ਼ਤਾਰ ਕੀਤਾ ਗਿਆ | ਉਦੋਂ ਤੋਂ ਹੀ ਧਰਮਸੋਤ ਨਾਭਾ ਜੇਲ੍ਹ ਵਿੱਚ ਬੰਦ ਹੈ। ਇਸ ਦੇ ਨਾਲ ਹੀ ਧਰਮਸੋਤ ਦੀ ਪਤਨੀ ਦੇ ਨਾਂ ‘ਤੇ ਮੋਹਾਲੀ ‘ਚ 500 ਗਜ਼ ਦਾ ਰਿਹਾਇਸ਼ੀ ਪਲਾਟ ਹੋਣ ਦਾ ਵੀ ਖੁਲਾਸਾ ਹੋਇਆ ਹੈ।

ਕੈਪਟਨ ਨੂੰ ਹਟਾ ਕੇ ਕਾਂਗਰਸ ਨੇ ਚਰਨਜੀਤ ਚੰਨੀ ਨੂੰ ਬਣਾਇਆ ਸੀ.ਐਮ. ਫਿਰ ਧਰਮਸੋਤ ਨੂੰ ਮੰਤਰੀ ਨਹੀਂ ਬਣਾਇਆ ਗਿਆ। ਧਰਮਸੋਤ ਦੀ ਥਾਂ ਸੰਗਤ ਸਿੰਘ ਗਿਲਜੀਆਂ ਜੰਗਲਾਤ ਮੰਤਰੀ ਬਣੇ। ਵਿਜੀਲੈਂਸ ਬਿਊਰੋ ਦਾ ਦੋਸ਼ ਹੈ ਕਿ ਗਿਲਜੀਆਂ ਦੇ ਸਮੇਂ ਵੀ ਭ੍ਰਿਸ਼ਟਾਚਾਰ ਹੋਇਆ ਸੀ। ਜਿਸ ਵਿੱਚ ਉਨ੍ਹਾਂ ਦਾ ਭਤੀਜਾ ਦਲਜੀਤ ਗਿਲਜੀਆਂ ਵੀ ਸ਼ਾਮਲ ਹੈ। ਕੇਸ ਦਰਜ ਹੋਣ ਤੋਂ ਬਾਅਦ ਗਿਲਜੀਆਂ ਰੂਪੋਸ਼ ਹੋ ਗਿਆ ਅਤੇ ਫਿਰ ਹਾਈਕੋਰਟ ਤੋਂ ਜ਼ਮਾਨਤ ਲੈ ਲਈ। ਉਸ ਦਾ ਭਤੀਜਾ ਦਲਜੀਤ ਜੇਲ੍ਹ ਵਿੱਚ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

1992 ਦੇ ਝੂਠੇ ਪੁਲਿਸ ਮੁਕਾਬਲੇ ‘ਚ ਮਾਮਲੇ ‘ਚ ਪੰਜਾਬ ਪੁਲਿਸ ਦੇ ਦੋ ਸਾਬਕਾ ਅਫ਼ਸਰਾਂ ਨੂੰ ਉਮਰ ਕੈਦ

ਹੁਣ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੀ ਵਿਜੀਲੈਂਸ ਦੇ ਰਾਡਾਰ ‘ਤੇ, ਪੜ੍ਹੋ ਕੀ ਹੈ ਮਾਮਲਾ