ਪਠਾਨਕੋਟ ‘ਚ NRI ਦਾ NRI ਨੇ ਹੀ ਕੀਤਾ ਸੀ ਕ+ਤਲ, ਦੋਵਾਂ ਦਾ ਇੱਕ ਹੀ ਲੜਕੀ ਨਾਲ ਸੀ ਪ੍ਰੇਮ ਸਬੰਧ, ਦੋਸ਼ੀ ਫਰਾਰ

ਪਠਾਨਕੋਟ, 6 ਮਾਰਚ 2024 – ਪਠਾਨਕੋਟ ਦੇ ਪਿੰਡ ਪਰਮਾਨੰਦ ਨੇੜੇ ਹੋਏ ਐਨਆਰਆਈ ਦੇ ਕਤਲ ਦੀ ਗੁੱਥੀ ਪੁਲੀਸ ਨੇ 24 ਘੰਟਿਆਂ ਵਿੱਚ ਸੁਲਝਾ ਲਈ ਹੈ। ਮ੍ਰਿਤਕ ਐਨ.ਆਰ.ਆਈ ਦੀ ਇਕ ਐਨ.ਆਰ.ਆਈ ਨੇ ਹੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ, ਦੋਵਾਂ ਦੇ ਇੱਕ ਲੜਕੀ ਨਾਲ ਪ੍ਰੇਮ ਸਬੰਧ ਚੱਲ ਰਹੇ ਸਨ।

ਦੋਸ਼ੀ ਅਜੇ ਫਰਾਰ ਹੈ, ਫਿਲਹਾਲ ਪੁਲਸ ਦੋਸ਼ੀ ਦੀ ਭਾਲ ਕਰ ਰਹੀ ਹੈ। ਇਸ ਗੱਲ ਦਾ ਖੁਲਾਸਾ ਐਸ.ਐਸ.ਪੀ ਪਠਾਨਕੋਟ ਨੇ ਪ੍ਰੈਸ ਕਾਨਫਰੰਸ ਰਾਹੀਂ ਕੀਤਾ।

ਐਸਐਸਪੀ ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਦੋਵੇਂ ਐਨਆਰਆਈ ਇੱਕ ਹੀ ਲੜਕੀ ਨਾਲ ਪ੍ਰੇਮ ਸਬੰਧਾਂ ਵਿੱਚ ਸਨ ਅਤੇ ਕਤਲ ਵਾਲੀ ਰਾਤ ਦੋਵੇਂ ਲੜਕੀ ਨੂੰ ਮਿਲਣ ਆਏ ਸਨ। ਜਿਸ ਕਾਰਨ ਦੋਵਾਂ ਦਾ ਆਪਸ ਵਿੱਚ ਝਗੜਾ ਹੋ ਗਿਆ।

ਇਸੇ ਤਕਰਾਰ ਦੌਰਾਨ ਮ੍ਰਿਤਕ ਨੇ ਆਪਣੇ ਰਿਸ਼ਤੇਦਾਰ ਕੋਲੋਂ ਲਈ ਰਿਵਾਲਵਰ ਇਕ ਹੋਰ ਐਨਆਰਆਈ ’ਤੇ ਤਾਣ ਦਿੱਤੀ, ਜਦ ਕਿ ਦੂਜੇ ਐਨ.ਆਰ.ਆਈ ਨੇ ਉਸ ਦਾ ਰਿਵਾਲਵਰ ਖੋਹ ਕੇ ਉਸ ’ਤੇ ਗੋਲੀ ਚਲਾ ਦਿੱਤੀ ਅਤੇ ਮ੍ਰਿਤਕ ਦੇ ਪੇਟ ’ਚ ਗੋਲੀ ਲੱਗੀ ਸੀ। ਜਿਸ ਕਾਰਨ ਉਸ ਦੀ ਮੌਤ ਹੋ ਗਈ, ਦੋਵੇਂ ਨਸ਼ੇ ਦੀ ਹਾਲਤ ‘ਚ ਦੱਸੇ ਜਾ ਰਹੇ ਹਨ। ਫਿਲਹਾਲ ਦੋਸ਼ੀ ਫਰਾਰ ਹੈ ਅਤੇ ਪੁਲਸ ਦੋਸ਼ੀ ਦੀ ਭਾਲ ਕਰ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮੋਗਾ ਜ਼ਿਲ੍ਹੇ ‘ਚ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ, ਪੜ੍ਹੋ ਵੇਰਵਾ

ਮਾਸੂਮ ਨਬਾਲਿਗ ਲੜਕੀ ਦਾ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਵੱਲੋਂ ਰੋਕਿਆ ਗਿਆ ਬਾਲ ਵਿਆਹ