ਲੁਧਿਆਣਾ, 2 ਫਰਵਰੀ 2023 – ਲੁਧਿਆਣਾ-ਜਲੰਧਰ ਮੁੱਖ ਮਾਰਗ ‘ਤੇ ਤੇਲ ਦੇ ਡੱਬਿਆਂ ਨਾਲ ਭਰਿਆ ਟਰਾਲਾ ਅਚਾਨਕ ਡਿਵਾਈਡਰ ਨਾਲ ਟਕਰਾ ਗਈ। ਇਸ ਤੋਂ ਬਾਅਦ ਟਰਾਲੇ ਵਿੱਚ ਪਏ ਤੇਲ ਦੇ ਡੱਬੇ ਲੀਕ ਹੋ ਗਏ। ਹਾਈਵੇਅ ‘ਤੇ ਕਰੀਬ ਡੇਢ ਕਿਲੋਮੀਟਰ ਤੱਕ ਤੇਲ ਫੈਲ ਗਿਆ।
ਹਾਈਵੇਅ ‘ਤੇ ਤੇਲ ਲੀਕ ਹੋਣ ਕਾਰਨ ਤਿਲਕਣ ਵਧ ਗਈ। ਇਸ ਤਿਲਕਣ ਕਾਰਨ ਕਈ ਕਾਰਾਂ ਅਤੇ ਵਾਹਨ ਹਾਦਸਾਗ੍ਰਸਤ ਹੋ ਗਏ। ਉਧਰ, ਸੂਚਨਾ ਮਿਲਦੇ ਹੀ ਪੁਲੀਸ ਨੇ ਹਾਈਵੇਅ ਨੂੰ ਬੰਦ ਕਰ ਦਿੱਤਾ ਅਤੇ ਸਾਈਡ ਲੇਨ ਤੋਂ ਟਰੈਫਿਕ ਨੂੰ ਖਾਲੀ ਕਰਵਾਉਣਾ ਸ਼ੁਰੂ ਕਰ ਦਿੱਤਾ।
ਮੌਕੇ ‘ਤੇ ਮੌਜੂਦ ਚਸ਼ਮਦੀਦਾਂ ਨੇ ਦੱਸਿਆ ਕਿ ਹਾਈਵੇਅ ‘ਤੇ ਉੱਥੋਂ ਲੰਘ ਰਹੇ ਵਾਹਨਾਂ ਦੇ ਟਾਇਰਾਂ ਨਾਲ ਡੇਢ ਕਿਲੋਮੀਟਰ ਤੱਕ ਤੇਲ ਫੈਲ ਗਿਆ। ਤੇਲ ਲੀਕ ਹੋਣ ਕਾਰਨ ਹਾਈਵੇਅ ‘ਤੇ ਤਿਲਕਣ ਵਧ ਗਈ। ਫਿਸਲਣ ਕਾਰਨ ਜਦੋਂ ਗੱਡੀਆਂ ਆਪਸ ਵਿੱਚ ਟਕਰਾਣ ਲੱਗੀਆਂ ਤਾਂ ਪੁਲੀਸ ਨੇ ਮੌਕੇ ’ਤੇ ਆ ਕੇ ਹਾਈਵੇਅ ਨੂੰ ਬੰਦ ਕਰਵਾ ਦਿੱਤਾ।
ਏਐਸਆਈ ਪਰਗਟ ਸਿੰਘ ਨੇ ਦੱਸਿਆ ਕਿ ਤੇਲ ਨਾਲ ਭਰੇ ਟਰਾਲੇ ਨੇ ਕੁਝ ਕਾਰਾਂ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਸੀ। ਉਸ ਨੇ ਦੱਸਿਆ ਕਿ ਟੱਕਰ ਮਾਰਨ ਤੋਂ ਬਾਅਦ ਟਰਾਲਾ ਅੱਗੇ ਆ ਕੇ ਹਾਈਵੇਅ ਦੇ ਵਿਚਕਾਰ ਬਣੇ ਡਿਵਾਈਡਰ ਨਾਲ ਜਾ ਟਕਰਾਇਆ ਅਤੇ ਇਸ ਤੋਂ ਬਾਅਦ ਉਸ ਵਿੱਚ ਲੱਦਿਆ ਤੇਲ ਲੀਕ ਹੋ ਗਿਆ।