85 ਸਾਲ ਤੋਂ ਵਧੇਰੇ ਉਮਰ ਦੇ ਅਤੇ ਦਿਵਿਆਂਗ ਵੋਟਰਾਂ ਨੇ ਭਾਰੀ ਉਤਸ਼ਾਹ ਨਾਲ ਪਾਈਆਂ ਵੋਟਾਂ

ਮਲੋਟ/ਸ੍ਰੀ ਮੁਕਤਸਰ ਸਾਹਿਬ, 28 ਮਈ 2024 – ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ, ਸ੍ਰੀ ਮੁਕਤਸਰ ਸਾਹਿਬ, ਸ੍ਰੀ ਹਰਪ੍ਰੀਤ ਸਿੰਘ ਸੂਦਨ ਦੀ ਯੋਗ ਅਗਵਾਈ ਵਿੱਚ ਸਹਾਇਕ ਰਿਟਰਨਿੰਗ ਅਫ਼ਸਰ ਵਿਧਾਨ ਸਭਾ ਹਲਕਾ ਮਲੋਟ ਡਾ. ਸ੍ਰੀ ਸੰਜੀਵ ਕੁਮਾਰ ਐਸ.ਡੀ.ਐਮ. ਮਲੋਟ ਦੁਆਰਾ ਚਲਾਈ ਵੋਟਰ ਜਾਗਰੂਕਤਾ ਮੁਹਿੰਮ ਨੂੰ ਉਸ ਵਕਤ ਬੂਰ ਪਿਆ ਜਦੋਂ ਮਲੋਟ ਹਲਕੇ ਦੇ 85 ਸਾਲ ਤੋਂ ਵੱਧ ਉਮਰ ਅਤੇ ਦਿਵਿਆਂਗ ਵੋਟਰਾਂ ਨੇ ਲੋਕ ਸਭਾ ਚੋਣ ਹਲਕਾ ਫਿਰੋਜ਼ਪੁਰ ਵਿੱਚ ਡੋਰ ਟੂ ਡੋਰ ਵੋਟਿੰਗ ਦੋਰਾਣ ਭਾਰੀ ਉਤਸ਼ਾਹ ਨਾਲ ਵੋਟਾਂ ਪਾਈਆਂ।

ਇਸ ਦੌਰਾਨ ਪੋਸਟਲ ਬੈਲਟ ਪੇਪਰ ਨੋਡਲ ਅਫ਼ਸਰ ਸ੍ਰੀ ਗੁਰਲਾਲ ਸਿੰਘ ਹਲਕਾ ਮਲੋਟ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਇਨ੍ਹਾਂ ਵੋਟਰਾਂ ਤੋਂ ਪਹਿਲਾਂ ਫਾਰਮ 12D ਭਰਾਏ ਗਏ ਅਤੇ ਕੁੱਲ 241 ਵੋਟਰਾਂ ਨੇ ਬੈਲਟ ਪੇਪਰ ਰਾਹੀਂ ਵੋਟ ਪਾਉਣ ਦੀ ਇੱਛਾ ਜਾਹਿਰ ਕੀਤੀ, ਵੋਟਾਂ ਪਵਾਉਣ ਲਈ ਸੈਕਟਰ ਅਫ਼ਸਰ ਦੀ ਅਗਵਾਈ ਵਿੱਚ ਟੀਮਾਂ ਬਣਾਈਆਂ ਗਈਆਂ।

ਇਸ ਮੌਕੇ ਬੂਥ ਲੈਵਲ ਅਫ਼ਸਰ ਵੱਲੋਂ ਇਕ-ਇਕ ਵੋਟਰ ਤੱਕ ਪਹੁੰਚ ਕੀਤੀ ਗਈ ਅਤੇ ਟੀਮਾਂ ਦੁਆਰਾ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਦੋ ਦਿਨ ਵਿੱਚ ਵੋਟਾਂ ਦਾ ਕੰਮ ਮੁਕੰਮਲ ਕੀਤਾ ਅਤੇ 222 ਵੋਟਰਾਂ ਨੇ ਰਿਕਾਰਡ ਤੋੜ ਵੋਟਿੰਗ ਕੀਤੀ ਅਤੇ ਇਸ ਤਰ੍ਹਾਂ ਵੋਟ ਪ੍ਰਤੀਸ਼ਤ 92.11% ਰਿਕਾਰਡ ਕੀਤੀ ਗਈ।

ਐਸ.ਡੀ.ਐਮ. ਮਲੋਟ, ਡਾ. ਸੰਜੀਵ ਕੁਮਾਰ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ 1 ਜੂਨ ਨੂੰ ਵੀ ਹੁੰਮ ਹੁਮਾ ਕੇ ਵੋਟ ਪਾਉਣ, ਉਨ੍ਹਾਂ ਇਸ ਸ਼ਾਨਦਾਰ ਕਾਮਯਾਬੀ ਲਈ ਪੋਸਟਲ ਬੈਲਟ ਪੇਪਰ ਟੀਮ 085 ਮਲੋਟ ਸੈਕਟਰ ਅਫਸਰ ਅਤੇ ਬੀ.ਐਲ.ਓਜ਼. ਨੂੰ ਵਧਾਈ ਦਿੱਤੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਕੂਲਾਂ ਵਿੱਚ ਛੁੱਟੀਆਂ ਦੇ ਬਾਵਜੂਦ ਵੀ ਅੰਮ੍ਰਿਤਸਰ ਵਿੱਚ ਖੁੱਲ੍ਹ ਰਿਹਾ ਸੀ ਪ੍ਰਾਈਵੇਟ ਸਕੂਲ, ਪੜ੍ਹੋ ਵੇਰਵਾ

ਲੁਧਿਆਣਾ ‘ਚ ਕੇਜਰੀਵਾਲ ਦੀ ਕਾਰੋਬਾਰੀਆਂ ਨਾਲ ਮੀਟਿੰਗ, ਕਿਹਾ- ਮੋਦੀ ਆਪਣੇ ਆਪ ਨੂੰ ਰੱਬ ਸਮਝ ਰਹੇ, ਆਰਐਸਐਸ ‘ਤੇ ਵੀ ਲਾਇਆ ਨਿਸ਼ਾਨਾ