ਖੰਨਾ ‘ਚ ਬਜ਼ੁਰਗ ਔਰਤ ਦਾ ਬੇਰਹਿਮੀ ਨਾਲ ਕਤਲ: ਨਕਾਬਪੋਸ਼ ਔਰਤ ਨੇ ਕੀਤੀ ਵਾਰਦਾਤ, ਲੁੱਟੇ ਸੋਨੇ ਦੇ ਗਹਿਣੇ

ਖੰਨਾ, 3 ਅਕਤੂਬਰ 2024 – ਖੰਨਾ ਦੇ ਉੱਚਾ ਵੇਹੜਾ ਇਲਾਕੇ ਵਿੱਚ ਰਾਣੀਵਾਲਾ ਛੱਪੜ ਨੇੜੇ ਇੱਕ ਬਜ਼ੁਰਗ ਔਰਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਘਟਨਾ ਬੁੱਧਵਾਰ ਰਾਤ ਦੀ ਦੱਸੀ ਜਾ ਰਹੀ ਹੈ। ਕਮਰੇ ਵਿੱਚ ਖੂਨ ਨਾਲ ਲੱਥਪੱਥ ਲਾਸ਼ ਪਈ ਸੀ। ਮ੍ਰਿਤਕ ਔਰਤ ਦੀ ਪਛਾਣ ਕਮਲੇਸ਼ ਰਾਣੀ (65) ਵਜੋਂ ਹੋਈ ਹੈ। ਪੁਲੀਸ ਨੇ ਕਤਲ ਕਰਨ ਵਾਲੀ ਔਰਤ ਦੀ ਪਛਾਣ ਕਰ ਲਈ ਹੈ। ਉਸ ਦੀ ਭਾਲ ਜਾਰੀ ਹੈ

ਘਟਨਾ ਦੇ ਸਮੇਂ ਦਾ ਇੱਕ ਸੀਸੀਟੀਵੀ ਸਾਹਮਣੇ ਆਇਆ ਹੈ। ਜਿਸ ‘ਚ ਦੇਖਿਆ ਜਾ ਰਿਹਾ ਹੈ ਕਿ ਬੁੱਧਵਾਰ ਦੇਰ ਸ਼ਾਮ 7.30 ਵਜੇ ਨਕਾਬਪੋਸ਼ ਔਰਤ ਕਮਲੇਸ਼ ਰਾਣੀ ਦੇ ਘਰ ਦਾਖਲ ਹੋਈ। ਉਹ ਕਰੀਬ 2 ਘੰਟੇ ਬਾਅਦ 9.30 ਵਜੇ ਬਾਹਰ ਨਿਕਲਦੀ ਹੈ। ਜਦੋਂ ਅੱਧੀ ਰਾਤ ਕਰੀਬ 12 ਵਜੇ ਕਮਲੇਸ਼ ਦਾ ਲੜਕੇ ਘਰ ਆਏ ਤਾਂ ਉਨ੍ਹਾਂ ਨੂੰ ਕਤਲ ਬਾਰੇ ਪਤਾ ਲੱਗਾ।

ਕਮਲੇਸ਼ ਰਾਣੀ ਵਾਸੀ ਮੰਡੀ ਅਹਿਮਦਗੜ੍ਹ ਦੇ ਜਵਾਈ ਵਿਸ਼ਾਲ ਨੇ ਦੱਸਿਆ ਕਿ ਉਸ ਦੇ ਦੋਵੇਂ ਸਾਲੇ ਫਾਸਟ ਫੂਡ ਦਾ ਕੰਮ ਕਰਦੇ ਹਨ। ਦੋਵੇਂ ਬੁੱਧਵਾਰ ਸ਼ਾਮ 7 ਵਜੇ ਦੁਕਾਨ ‘ਤੇ ਗਏ ਸਨ। ਰਾਤ 12 ਵਜੇ ਉਸ ਨੂੰ ਫੋਨ ਆਇਆ ਕਿ ਉਨ੍ਹਾਂ ਦੀ ਮਾਂ ਦਾ ਕਤਲ ਹੋ ਗਿਆ ਹੈ। ਉਹ ਤੁਰੰਤ ਖੰਨਾ ਆ ਗਿਆ।

ਵਾਰਦਾਤ ਨੂੰ ਅੰਜਾਮ ਦੇਣ ਵਾਲੀ ਔਰਤ ਸੋਨੇ ਦੇ ਗਹਿਣੇ ਲੈ ਗਈ। ਸੀਸੀਟੀਵੀ ਫੁਟੇਜ ਤੋਂ ਉਸ ਦੀ ਪਛਾਣ ਹੋਈ ਹੈ। ਸਿਟੀ ਥਾਣਾ 2 ਦੇ ਐੱਸਐੱਚਓ ਅਸ਼ੋਕ ਕੁਮਾਰ ਨੇ ਦੱਸਿਆ ਕਿ ਕਤਲ ਕਰਨ ਵਾਲੀ ਔਰਤ ਦੀ ਪਛਾਣ ਸ਼ਾਨ ਅੱਬਾਸ ਵਜੋਂ ਹੋਈ ਹੈ। ਉਸ ਦੀ ਭਾਲ ਜਾਰੀ ਹੈ ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਦੋ ਘੰਟੇ ਦੀ ਜੱਦੋਜਹਿਦ ਤੋਂ ਬਾਅਦ ਪੁਲਿਸ ਨੇ ਕਤਲ ਦੀ ਦੋਸ਼ੀ ਔਰਤ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਮੁਲਜ਼ਮ ਔਰਤ ਰਿਸ਼ਤਾ ਕਰਵਾਉਣ ਦੇ ਬਹਾਨੇ ਕਮਲੇਸ਼ ਰਾਣੀ ਦੇ ਘਰ ਆਉਂਦੀ ਰਹਿੰਦੀ ਸੀ। ਲਾਲਚ ਦੇ ਚੱਲਦਿਆਂ ਉਸ ਨੇ ਕਮਲੇਸ਼ ਦਾ ਕਤਲ ਕਰ ਦਿੱਤਾ ਅਤੇ ਸੋਨੇ ਦੇ ਗਹਿਣੇ ਅਤੇ ਨਕਦੀ ਲੁੱਟ ਲਈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮਣੀਪੁਰ ਹਿੰਸਾ: 6 ਦਿਨਾਂ ਤੱਕ ਬੰਧਕ ਬਣਾਏ 2 ਮੈਤਈ ਨੌਜਵਾਨ ਰਿਹਾਅ: ਮੁੱਖ ਮੰਤਰੀ ਨੇ ਦਿੱਤੀ ਜਾਣਕਾਰੀ; ਫੌਜ ਦੀ ਭਰਤੀ ਲਈ ਗਏ ਸੀ

ਪੰਜਾਬ-ਚੰਡੀਗੜ੍ਹ ‘ਚ ਅੱਜ ਸ਼ਾਮ ਤੋਂ ਬਦਲੇਗਾ ਮੌਸਮ: 6 ਜ਼ਿਲ੍ਹਿਆਂ ‘ਚ ਮੀਂਹ ਦੀ ਸੰਭਾਵਨਾ