ਬਰਸੀਨ ਦੀ ਆੜ ਵਿੱਚ ਉਗਾਈ ਸੀ ਪੋਸਤ, 22 ਕਿਲੋ ਬੂਟਿਆਂ ਸਮੇਤ ਇੱਕ ਗ੍ਰਿਫ਼ਤਾਰ

ਗੁਰਦਾਸਪੁਰ 3 ਅਪ੍ਰੈਲ 2023 – ਇਕ ਵਿਅਕਤੀ ਵੱਲੋਂ ਆਪਣੇ ਘਰ ਦੇ ਨੇੜੇ ਖੇਤਾਂ ਵਿੱਚ ਬਰਸੀਨ ਦੀ ਆੜ ਵਿੱਚ ਪੋਸਤ ਦੇ ਬੂਟੇ ਲਗਾਏ ਗਏ ਸਨ। ਪੁਲੀਸ ਵੱਲੋਂ ਉਸ ਨੂੰ 22 ਕਿੱਲੋ ਪੋਸਤ ਦੇ ਬੂਟਿਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ ਥਾਣਾ ਘੁੰਮਣ ਕਲਾਂ ਵਿਚ ਤੈਨਾਤ ਏਐਸਆਈ ਗੁਰਮੁੱਖ ਸਿੰਘ ਸਮੇਤ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਪਿੰਡ ਬੁੱਚੇਨੰਗਲ ਫੋਕਲ ਪੁਆਇੰਟ ਪੁੱਜੇ ਤਾਂ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਬਲਵੀਰ ਸਿੰਘ ਪੁੱਤਰ ਕਰਮ ਸਿੰਘ ਵਾਸੀ ਅਟਾਰੀ ਥਾਣਾ ਘੁੰੰਮਣ ਕਲਾਂ ਨੇ ਆਪਣੇ ਰਿਹਾਇਸੀ ਮਕਾਨ ਦੇ ਨੇੜੇ ਖੇਤ ਬਰਸੀਨ ਦੀ ਨੁੱਕਰ ਵਿੱਚ ਪੋਸਤ ਦੇ ਬੂਟੇ ਉਗਾਏ ਹੋਏ ਹਨ।

ਇਸ ਬਾਰੇ ਇਤਲਾਹ ਮਿਲਣ ਤੇ ਤਫਤੀਸੀ ਅਫਸਰ ਸਮੇਤ ਪੁਲਿਸ ਪਾਰਟੀ ਮੌਕੇ ਤੇ ਪੁੱਜ਼ੇ ਜਿਥੇ ਉੱਕਤ ਦੋਸੀ ਖੇਤ ਬਰਸ਼ੀਨ ਦੀ ਨੁੱਕਰ ਵਿੱਚ ਉਗਾਏ ਹੋਏ ਪੋਸਤ ਦੇ ਬੂਟਿਆਂ ਨੂੰ ਪੁੱਟ ਰਿਹਾ ਸੀ ਜਿਸਨੂੰ ਪੁਲਿਸ ਪਾਰਟੀ ਵਲੋਂ ਕਾਬੂ ਕੀਤਾ ਗਿਆ ਅਤੇ ਮੋਕੇ ਤੋਂ 22 ਕਿਲੋ ਪੋਸਤ ਦੇ ਹਰੇ ਬੂਟੇ ਬਰਾਮਦ ਹੋਏ। ਦੋਸ਼ੀ ਦੇ ਖਿਲਾਫ ਥਾਣਾ ਘੁੰਮਣ ਕਲਾਂ ਵਿੱਚ ਨਸ਼ੀਲੇ ਪਦਾਰਥਾਂ ਵਿਰੋਧੀ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਸਰਕਾਰ ਨੂੰ ਸਿਰਫ ਮਾਰਚ ਮਹੀਨੇ ਵਿਚ ਹੀ ਜਾਇਦਾਦ ਦੀਆਂ ਰਜਿਸਟਰੀਆਂ ਤੋਂ ਰਿਕਾਰਡ ਆਮਦਨ: ਜਿੰਪਾ

ਪੰਜਾਬ ਸਰਕਾਰ ਵੱਲੋਂ ਸਹਿਕਾਰੀ ਖੰਡ ਮਿੱਲ ਦੇ ਕਰਮਚਾਰੀਆਂ ਦੀ ਬਕਾਇਆ ਤਨਖਾਹ ਦੇ 10.17 ਕਰੋੜ ਰੁਪਏ ਜਾਰੀ