ਫਿਰੋਜ਼ਪੁਰ, 5 ਫਰਵਰੀ 2023 – ਫਿਰੋਜ਼ਪੁਰ ਵਿੱਚ ਬੀਐਸਐਫ ਨੇ ਇੱਕ ਨੌਜਵਾਨ ਨੂੰ 17 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ ਹੈ। ਜਦਕਿ ਉਸਦਾ ਇੱਕ ਸਾਥੀ ਭੱਜਣ ਵਿੱਚ ਕਾਮਯਾਬ ਹੋ ਗਿਆ ਹੈ। ਇੰਨਾ ਹੀ ਨਹੀਂ, ਭੱਜਣ ਵਾਲਾ ਹੋਰ ਕੋਈ ਨਹੀਂ, ਫੌਜੀ ਹੈ। ਇਹ ਫੌਜੀ ਲੰਬੇ ਸਮੇਂ ਤੋਂ ਲੇਹ ਵਿੱਚ ਤਾਇਨਾਤ ਸੀ। ਪੁਲਿਸ ਫੌਜੀ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।
ਘਟਨਾ ਪੰਜਾਬ ਦੇ ਫ਼ਿਰੋਜ਼ਪੁਰ ਅਧੀਨ ਪੈਂਦੇ ਚੌਕੀ ਬੀਓਪੀ ਕੱਸੋਕੇ ਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਫੜਿਆ ਗਿਆ ਨੌਜਵਾਨ ਪਿੱਪਲ ਸਿੰਘ ਪਿੰਡ ਨਿਹਾਲ ਵਾਲਾ ਦਾ ਰਹਿਣ ਵਾਲਾ ਪ੍ਰਵਾਸੀ ਭਾਰਤੀ ਹੈ, ਜੋ ਕੁਝ ਦਿਨ ਪਹਿਲਾਂ ਹੀ ਦੁਬਈ ਤੋਂ ਵਾਪਸ ਆਇਆ ਸੀ। ਦੂਜੇ ਪਾਸੇ ਫਰਾਰ ਹੋਏ ਫੌਜੀ ਦੀ ਪਛਾਣ ਇਸੇ ਪਿੰਡ ਦੇ ਲਖਵੀਰ ਸਿੰਘ ਵਜੋਂ ਹੋਈ ਹੈ। ਦੋਵੇਂ ਰਾਤ ਵੇਲੇ ਐਚ.ਆਰ.03 ਐਸ 7409 ਨੰਬਰ ਦੀ ਕਾਰ ਵਿੱਚ ਬੀਓਪੀ ਕੱਸੋਕੇ ਨੇੜੇ ਘੁੰਮ ਰਹੇ ਸਨ। ਫਿਰ ਬੀਐਸਐਫ ਨੇ ਕਾਰ ਨੂੰ ਰੋਕਿਆ।
ਬੀਐਸਐਫ ਦੇ ਜਵਾਨਾਂ ਨੇ ਜਦੋਂ ਕਾਰ ਦੀ ਤਲਾਸ਼ੀ ਲਈ ਤਾਂ ਉਸ ਵਿੱਚ 17 ਲੱਖ ਰੁਪਏ ਰੱਖੇ ਹੋਏ ਸਨ। ਪਿੱਪਲ ਸਿੰਘ ਨੂੰ ਫੜ ਲਿਆ ਗਿਆ, ਪਰ ਫੌਜੀ ਭੱਜਣ ਵਿੱਚ ਕਾਮਯਾਬ ਹੋ ਗਿਆ। ਲਖਵੀਰ ਛੁੱਟੀ ‘ਤੇ ਘਰ ਆਇਆ ਹੋਇਆ ਸੀ। ਬੀਐਸਐਫ ਨੇ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਹੈ। ਪੁਲਿਸ ਫੌਜੀ ਲਖਵੀਰ ਸਿੰਘ ਦੇ ਘਰ ਅਤੇ ਹੋਰ ਟਿਕਾਣਿਆਂ ‘ਤੇ ਛਾਪੇਮਾਰੀ ਕਰ ਰਹੀ ਹੈ।
ਇਸ ਸਫਲਤਾ ਦੇ ਨਾਲ ਹੀ ਬੀ.ਐਸ.ਐਫ ਨੇ ਫਿਰੋਜ਼ਪੁਰ ਬਾਰਡਰ ‘ਤੇ ਹੈਰੋਇਨ ਦੇ 3 ਪੈਕਟ ਵੀ ਬਰਾਮਦ ਕੀਤੇ ਹਨ। ਦੇ ਜਵਾਨਾਂ ਨੂੰ ਗਸ਼ਤ ਦੌਰਾਨ ਇਹ ਪੈਕਟ ਮਿਲੇ ਹਨ। ਜਾਂਚ ਤੋਂ ਬਾਅਦ ਪੈਕਟ ਵਿੱਚੋਂ ਤਿੰਨ ਹੈਰੋਇਨ ਦੇ ਪੈਕਟ ਬਰਾਮਦ ਹੋਏ। ਜਿਸ ਵਿੱਚ 2.256 ਕਿਲੋ ਹੈਰੋਇਨ ਸੀ।