ਨਾਕਾਬੰਦੀ ਦੌਰਾਨ ਹੈਰੋਇਨ ਸਮੇਤ ਇੱਕ ਗ੍ਰਿਫਤਾਰ

ਐਸ.ਏ.ਐਸ. ਨਗਰ/ਡੇਰਾਬੱਸੀ 10 ਮਾਰਚ 2023 – ਸੰਦੀਪ ਗਰਗ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਐਸ.ਏ ਐਸ ਨਗਰ, ਸ੍ਰੀ ਨਵਰੀਤ ਸਿੰਘ ਵਿਰਕ, ਪੀ.ਪੀ.ਐਸ. (ਐਸ.ਪੀ. ਦਿਹਾਤੀ)ਦੇ ਦਿਸ਼ਾ ਨਿਰਦੇਸ਼ਾਂ ਹੇਠ ਡਾ. ਦਰਪਣ ਆਲਹੂਵਾਲੀਆ, ਆਈ.ਪੀ.ਸੀ. ਸਹਾਇਕ ਕਪਤਾਨ ਪੁਲਿਸ, ਸਬ ਡਵੀਜ਼ਨ ਡੇਰਾਬੱਸੀ ਦੀ ਯੋਗ ਰਹਿਨੁਮਾਈ ਹੇਠ 9 ਮਾਰਚ ਨੂੰ ਐਸ.ਆਈ. ਜਸਕੰਵਲ ਸਿੰਘ ਸੇਖੋਂ ਮੁੱਖ ਅਫਸਰ ਥਾਣਾ ਡੇਰਾਬੱਸੀ ਸਮੇਤ ਪੁਲਿਸ ਪਾਰਟੀ ਦੇ ਬਾ ਸਵਾਰੀ ਪ੍ਰਾਇਵੇਟ ਵਹਿਕਲ ਬਾ ਸਿਲਸਿਲਾ ਗਸਤ ਵਾ ਤਲਾਸ਼ ਭੈੜੇ ਅਤੇ ਸ਼ੱਕੀ ਪੁਰਸ਼ਾ ਦੇ ਸਬੰਧ ਵਿੱਚ ਸ਼ਪੈਸ਼ਲ ਨਾਕਾਬੰਦੀ ਅੰਬਾਲਾ ਚੰਡੀਗੜ੍ਹ ਨੈਸ਼ਨਲ ਹਾਈਵੇ ਜਵਾਹਰਪੁਰ ਡੇਰਾਬੱਸੀ ਮੌਜੂਦ ਸੀ ਤਾਂ ਆਉਣ ਜਾਉਣ ਵਾਲੇ ਵਹਿਕਲਾ ਦੀ ਚੈਕਿੰਗ ਕਰ ਰਹੇ ਸੀ ਤਾਂ ਵਕਤ ਕਰੀਬ 12.30 ਪੀ.ਐਮ ਦੌਰਾਨ ਇੱਕ ਮੋਨਾ ਵਿਅਕਤੀ ਜਿਸ ਦੇ ਸੱਜੇ ਹੱਥ ਵਿੱਚ ਇੱਕ ਬੈਗ ਫੜਿਆ ਹੋਇਆ ਸੀ।

ਅੰਬਾਲਾ ਸਾਇਡ ਤੋਂ ਡੇਰਾਬੱਸੀ ਵੱਲ ਨੂੰ ਪੈਦਲ ਆਉਂਦਾ ਦਿਖਾਈ ਦਿੱਤਾ ਜੋ ਅੱਗੇ ਪੁਲਿਸ ਪਾਰਟੀ ਨੂੰ ਦੇਖ ਕੇ ਥੋੜਾ ਰੁੱਕ ਕਿ ਪਿੱਛੇ ਅੰਬਾਲਾ ਸਾਇਡ ਨੂੰ ਮੁੜ ਗਿਆ, ਜਿਸ ਨੂੰ ਐਸ.ਆਈ. ਜੱਸਕੰਵਲ ਸਿੰਘ ਸੇਖੋਂ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਰੋਕ ਕੇ ਉਸ ਦਾ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਸਤੀਸ਼ ਕੁਮਾਰ ਪੁੱਤਰ ਬੰਤ ਰਾਮ ਵਾਸੀ ਜੇ-45 ਬਲਾਕ-ਜੇ ਅਰੁਣਾ ਨਗਰ ਮਜਨੂ ਕਾ ਟਿਲਾ ਨੋਰਥ ਦਿੱਲੀ ਦੱਸਿਆ, ਜਿਸ ਦੀ ਤਲਾਸ਼ੀ ਕਰ ਉਸ ਦੇ ਬੈਗ ਵਿੱਚੋਂ ਇੱਕ ਕਿੱਲੋ ਹੈਰੋਇਨ ਬ੍ਰਾਮਦ ਹੋਈ।

ਜਿਸ ਤੇ ਐਸ. ਆਈ. ਜਸਕੰਵਲ ਸਿੰਘ ਸੇਖੋਂ ਵੱਲੋਂ ਮੁਕੱਦਮਾ ਨੰਬਰ 76 ਮਿਤੀ 09.03.2023 ਅ/ਧ 21/61/85 ਐਨ.ਡੀ.ਪੀ.ਐਸ ਐਕਟ ਥਾਣਾ ਡੇਰਾਬੱਸੀ ਦਰਜ ਰਜਿਸਟਰ ਕੀਤਾ ਗਿਆ। ਦੋਸ਼ੀ ਸਤੀਸ਼ ਕੁਮਾਰ ਕੁਮਾਰ ਉਕਤ ਨੂੰ ਮੁਕੱਦਮਾ ਹਜ਼ਾ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀ ਨੂੰ ਅੱਜ ਅਦਾਲਤ ਡੇਰਾਬੱਸੀ ਵਿਖੇ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਦੋਸ਼ੀ ਪਾਸੋਂ ਹੋਰ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ ਕਿ ਦੋਸ਼ੀ ਇਹ ਹੈਰੋਇਨ ਕਿਥੋਂ ਲੈ ਕੇ ਆਏ ਹਨ ਅਤੇ ਇਸ ਨਾਲ ਇਸ ਗਿਰੋਹ ਵਿੱਚ ਹੋਰ ਕਿਹੜੇ ਕਿਹੜੇ ਵਿਅਕਤੀ ਸ਼ਾਮਲ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਿੱਖਿਆ ਖੇਤਰ ਵਿੱਚ ਕ੍ਰਾਂਤੀਕਾਰੀ ਤਬਦੀਲੀ ਲਿਆਏਗਾ ਬਜਟਃ ਹਰਜੋਤ ਬੈਂਸ

ਇਤਿਹਾਸਕ ਬਜਟ ਪੰਜਾਬ ਦੇ ਅਰਥਚਾਰੇ ਨੂੰ ਮੁੜ ਸੁਰਜੀਤ ਕਰਨ ਲਈ ਤਿਆਰ – ਈ ਟੀ ਓ