- ਥਾਣਾ ਸੁਧਾਰ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਖਤ ਕਾਰਵਾਈ ਕਰਦੇ ਹੋਏ 1 ਆਦਮੀ ਨੂੰ ਕਾਬੂ ਕਰਕੇ ਉਸ ਪਾਸੋ 1 ਕਿੱਲੋ 11 ਗ੍ਰਾਮ ਅਫੀਮ ਬਰਾਮਦ ਕੀਤੀ ਗਈ।
ਲੁਧਿਆਣਾ, 24 ਜੁਲਾਈ 2025 – ਅੰਕੁਰ ਗੁਪਤਾ, ਆਈ.ਪੀ.ਐੱਸ, ਸੀਨੀਅਰ ਕਪਤਾਨ ਪੁਲਿਸ ਲੁਧਿਆਣਾ(ਦਿਹਾਤੀ), ਸ਼੍ਰੀ ਵਰਿੰਦਰ ਸਿੰਘ ਖੋਸਾ ਪੀ.ਪੀ.ਐੱਸ., ਡੀ.ਐੱਸ.ਪੀ. ਸਬ ਡਵੀਜਨ ਦਾਖਾ ਜੀ ਦੀ ਨਿਗਰਾਨੀ ਹੇਠ ਐਸ.ਆਈ ਜਸਵਿੰਦਰ ਸਿੰਘ ਮੁੱਖ ਅਫਸਰ ਥਾਣਾ ਸੁਧਾਰ ਵੱਲੋ ਮਿਤੀ 23.7.25 ਨੂੰ ਸਮੇਤ ਪੁਲਿਸ ਪਾਰਟੀ ਦੇ ਬਰਾਏ ਗਸ਼ਤ ਬਾ-ਚੈਕਿੰਗ ਸ਼ੱਕੀ ਪੁਰਸਾਂ ਦੇ ਸਬੰਧ ਵਿੱਚ ਮੇਨ ਰੋਡ ਪੁਲ ਨਹਿਰ ਸੁਧਾਰ ਮੌਜੂਦ ਸੀ ਤਾਂ ਵਕਤ ਕ੍ਰੀਬ 4.05 PM ਦਾ ਹੋਵੇਗਾ ਕਿ ਮੇਰੇ ਪਾਸ ਮੁਖਬਰ ਖਾਸ ਨੇ ਅਲਿਹਦਗੀ ਵਿੱਚ ਇਤਲਾਹ ਦਿੱਤੀ ਕਿ ਪਤਰਸ ਔਡੀਆ ਪੁੱਤਰ ਸੱਲਨ ਔਡੀਆ ਵਾਸੀ ਬੁਰੂਮਾਂ ਥਾਣਾ ਮੁਰਹੂ ਜਿਲਾ ਖੂੰਟੀ (ਝਾਰਖੰਡ) ਜਿਸਦੀ ਸੱਜੀ ਲੱਤ ਨੂੰ ਪੋਲੀਓ ਹੋਇਆ ਹੈ,ਜਿਸ ਨਾਲ ਇੱਕ ਰਾਜਨ ਨਾਮ ਦਾ ਵਿਅਕਤੀ ਹੈ ਜੋ ਵੀ ਝਾਰਖੰਡ ਦਾ ਰਹਿਣ ਵਾਲਾ ਹੈ,ਜੋ ਵੱਡੇ ਪੱਧਰ ਤੇ ਅਫੀਮ ਵੇਚਣ ਦਾ ਧੰਦਾ ਕਰਦੇ ਹਨ।
ਜੋ ਅੱਜ ਵੀ ਅਫੀਮ ਦੀ ਸਪਲਾਈ ਦੇਣ ਲਈ ਦਾਣਾ ਮੰਡੀ ਸੁਧਾਰ ਵਿੱਚ ਖੜੇ ਗਾਹਕਾਂ ਦੀ ਉਡੀਕ ਕਰ ਰਹੇ ਹਨ।ਜੇਕਰ ਹੁਣੇ ਹੀ ਦਾਣਾ ਮੰਡੀ ਸੁਧਾਰ ਰੇਡ ਕੀਤਾ ਜਾਵੇ ਤਾਂ ਪਤਰਸ ਅਤੇ ਰਾਜਨ ਉਕਤਾਨ ਅਫੀਮ ਸਮੇਤ ਕਾਬੂ ਆ ਸਕਦੇ ਹਨ। ਜੋ ਇਤਲਾਹ ਸੱਚੀ ਤੇ ਭਰੋਸੇਯੋਗ ਹੋਣ ਤੇ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ ਦੌਰਾਨੇ ਪਤਰਸ ਔਡੀਆ ਪੁੱਤਰ ਸੱਲਨ ਔਡੀਆ ਵਾਸੀ ਬੁਰੂਮਾ ਥਾਣਾ ਮੁਰਹੂ ਜਿਲਾ ਖੂੰਟੀ ( ਝਾਰਖੰਡ) ਨੂੰ ਗ੍ਰਿਫ-23-7-25 ਕਰਕੇ 1 ਕਿੱਲੋ 11 ਗ੍ਰਾਮ ਅਫੀਮ ਸਮੇਤ ਲਿਫਾਫਾ ਅਤੇ ਜਾਮਾ ਤਲਾਸੀ ਮੋਬਾਇਲ ਫੋਨ ਤੇ 700 ਰੁਪਏ ਬ੍ਰਾਮਦ ਹੋਏ ਦੂਸਰਾ ਦੋਸ਼ੀ ਰਾਜਨ ਵਾਸੀ ਝਾਰਖੰਡ ਦੀ ਗ੍ਰਿਫਤਾਰੀ ਬਾਕੀ ਹੈ। ਪਤਰਸ ਅੋਡੀਆ ਉਕਤ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਡ ਹਾਸਿਲ ਕਰਕੇ ਡੁੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ।
ਦੋਸ਼ੀ ਵਿਅਕਤੀ ਦਾ ਨਾਮ ਅਤੇ ਪੂਰਾ ਪਤਾ:
1.ਪਤਰਸ ਅੋਡੀਆ ਪੁੱਤਰ ਸੱਲਨ ਅੋਡੀਆ ਵਾਸੀ ਬੁਰੂਮਾ ਥਾਣਾ ਮੁਰਹੂ ਜਿਲਾ ਖੂੰਟੀ ( ਝਾਰਖੰਡ) (ਗ੍ਰਿਫ-23-7-25)
2.ਰਾਜਨ ਵਾਸੀ ਝਾਰਖੰਡ (ਗ੍ਰਿਫਤਾਰੀ ਬਾਕੀ)![]()
ਗ੍ਰਿਫਤਾਰੀ ਦੀ ਮਿਤੀ:- ਪਤਰਸ ਅੋਡੀਆ ਗ੍ਰਿਫ (23-07-25)
ਬਰਾਮਦਗੀ ਦਾ ਵੇਰਵਾ:- ਦੋਸੀ ਪਤਰਸ ਅੋਡੀਆ ਪਾਸੋ 1 ਕਿੱਲੋ 11 ਗ੍ਰਾਮ ਅਫੀਮ ਅਤੇ ਜਾਮਾ ਤਲਾਸੀ ਮੋਬਾਇਲ ਫੋਨ ਤੇ 700 ਰੁਪਏ
