ਇੱਕ ਦੇਸੀ ਪਿਸਤੌਲ ਅਤੇ 2 ਕਾਰਤੂਸਾਂ ਸਮੇਤ ਇੱਕ ਕਾਬੂ

ਮੋਗਾ, 12 ਜੁਲਾਈ 2024 – ਮੋਗਾ ਜ਼ਿਲ੍ਹੇ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ ਇੱਕ ਦੇਸੀ ਪਿਸਤੌਲ ਅਤੇ 2 ਕਾਰਤੂਸਾਂ ਸਮੇਤ ਕਾਬੂ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਗੁਪਤ ਸੂਚਨਾ ਦੇ ਆਧਾਰ ‘ਤੇ ਮੋਗਾ ਪੋਇਸ ਵੱਲੋਂ ਇਹ ਗ੍ਰਿਫਤਾਰੀ ਕੀਤੀ ਗਈ ਹੈ ਅਤੇ ਹੁਣ ਪੁਲਿਸ ਵੱਲੋਂ ਗ੍ਰਿਫਤਾਰ ਵਿਅਕਤੀ ਦਾ ਰਿਮਾਂਡ ਲਿਆ ਜਾਵੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਰੇਸ਼ਮ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ‘ਤੇ ਥਾਣਾ ਚੜਿੱਕ ਤੋਂ ਨਾਕਾਬੰਦੀ ਕਰਕੇ ਗੁਰਬੇਜ ਸਿੰਘ ਵਾਸੀ ਮੋਗਾ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ ਇਕ ਦੇਸੀ ਪਿਸਤੌਲ ਅਤੇ ਦੋ ਕਾਰਤੂਸ ਬਰਾਮਦ ਹੋਏ | ਉਨ੍ਹਾਂ ਪਾਸੋਂ ਗੁਪਤ ਸੂਚਨਾ ਮਿਲੀ ਸੀ ਕਿ ਗੁਰਬੇਜ ਸਿੰਘ ਕੋਲ ਕੋਈ ਹਥਿਆਰ ਹੈ ਅਤੇ ਉਹ ਕੋਈ ਵਾਰਦਾਤ ਕਰਨ ਜਾ ਰਿਹਾ ਹੈ, ਜਿਸ ਕਾਰਨ ਉਸ ਨੂੰ ਨਾਕਾ ਲਗਾ ਕੇ ਕਾਬੂ ਕਰ ਲਿਆ ਗਿਆ ਅਤੇ ਉਸ ਦਾ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੈਨੇਡਾ ‘ਚ ਪੰਜਾਬ ਦੇ ਇੱਕੋ ਹੀ ਪਰਿਵਾਰ ਦੇ ਤਿੰਨ ਜੀਆਂ ਸਮੇਤ ਚਾਰ ਜਾਣਿਆ ਦੀ ਸੜਕ ਹਾਦਸੇ ਮੌਤ

ਫਾਜ਼ਿਲਕਾ ‘ਚ ਪਾਕਿ ਸਰਹੱਦ ਤੋਂ ਬੀਐੱਸਐੱਫ ਨੇ ਫੜਿਆ ਯੂਪੀ ਦਾ ਰਹਿਣ ਵਾਲਾ ਸ਼ੱਕੀ ਵਿਅਕਤੀ, ਕੀਤਾ ਪੁਲਿਸ ਹਵਾਲੇ