ਦੇਸੀ ਪਿਸਤਲ, ਦੋ ਜਿੰਦਾ ਕਾਰਤੂਸ ਸਮੇਤ ਇੱਕ ਗ੍ਰਿਫਤਾਰ

ਕੋਟਕਪੂਰਾ, 20 ਅਗਸਤ 2024 – ਥਾਣਾ ਸਿਟੀ ਕੋਟਕਪੁਰਾ ਪੁਲਿਸ ਅਤੇ ਸੀਆਈਏ ਸਟਾਫ ਫਰੀਦਕੋਟ ਵੱਲੋਂ ਇੱਥੋਂ ਦੀ ਦਾਣਾ ਮੰਡੀ ਤੋਂ ਇੱਕ ਦੇਸੀ ਪਿਸਤਲ ਅਤੇ ਦੋ ਜਿੰਦਾ ਕਾਰਤੂਸ ਸਮੇਤ ਗ੍ਰਿਫਤਾਰ ਕੀਤੇ ਗਏ ਵਿਅਕਤੀ ਤੇ ਮੁਕਦਮਾ ਦਰਜ ਕੀਤਾ ਗਿਆ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੁਲਜ਼ਮ ਦੀ ਪਹਿਚਾਣ ਸੁਰਗਾਪੁਰੀ ਤੇ ਰਹਿਣ ਵਾਲੇ ਬੰਟੀ ਸਿੰਘ ਵਜੋਂ ਹੋਈ ਜਿਸ ਨੂੰ ਹੁਣ ਅਦਾਲਤ ਵਿੱਚ ਪੇਸ਼ ਕਰਕੇ ਪੁੱਛ ਗਿੱਛ ਲਈ ਰਿਮਾਂਡ ਤੇ ਲਿਆ ਜਾਵੇਗਾ।

ਇਸ ਮਾਮਲੇ ਨੂੰ ਲੈ ਕੇ ਡੀਐਸਪੀ ਸ਼ਮਸ਼ੇਰ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਸੀਆਈਏ ਸਟਾਫ ਦੇ ਈਐਸਆਈ ਵੀਰਮ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਗਸ਼ਤ ਅਤੇ ਚੈਕਿੰਗ ਦੇ ਦੌਰਾਨ ਇੱਥੋਂ ਤੇ ਮੋਗਾ ਰੋਡ ਤੇ ਨੈਸ਼ਨਲ ਹਾਈਵੇ ਦੇ ਪੁੱਲ ਦੇ ਨੇੜੇ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਇੱਕ ਵਿਅਕਤੀ ਕੋਲੇ ਨਜਾਇਜ਼ ਅਸਲਾ ਹੈ ਅਤੇ ਕਿਸੇ ਵਾਰਦਾਤ ਨੂੰ ਅੰਜਾਮ ਦੇ ਸਕਦਾ ਹੈ, ਇਸ ਵੇਲੇ ਵੀ ਇਹ ਵਿਅਕਤੀ ਦਾਣਾ ਮੰਡੀ ਵਿੱਚ ਬੈਠ ਕੇ ਆਪਣੇ ਕਿਸੇ ਸਾਥੀ ਦੀ ਉਡੀਕ ਕਰ ਰਿਹਾ ਹੈ, ਜਿਸ ਤੋਂ ਬਾਅਦ ਪੁਲਿਸ ਪਾਰਟੀ ਨੇ ਤੁਰੰਤ ਕਾਰਵਾਈ ਕਰਦੇ ਹੋਏ ਇਸ ਮੁਲਜ਼ਮ ਨੂੰ ਕਾਬੂ ਕੀਤਾ, ਜਿਸ ਪਾਸੋਂ ਇੱਕ ਦੇਸੀ ਪਿਸਟਲ ਅਤੇ ਦੋ ਜਿੰਦਾ ਕਾਰਤੂਸ ਬਰਾਮਦ ਹੋਏ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮੱਛਰ ਹੋਏ ਤਾਕਤਵਰ: ਬੇਅਸਰ ਹੋ ਰਹੀ ਦਵਾਈ: ਹਰ ਸਾਲ ਕਰੀਬ 10 ਲੱਖ ਲੋਕਾਂ ਦੀ ਮੱਛਰ ਦੇ ਕੱਟਣ ਨਾਲ ਮੌਤ

ਜੰਮੂ-ਕਸ਼ਮੀਰ ‘ਚ ਅੱਤਵਾਦੀ ਹਮਲਾ, CRPF ਇੰਸਪੈਕਟਰ ਦੀ ਮੌਤ: ਊਧਮਪੁਰ ‘ਚ ਪੈਟਰੋਲਿੰਗ ਪਾਰਟੀ ‘ਤੇ ਕੀਤੀ ਗੋਲੀਬਾਰੀ