ਆਨਲਾਈਨ ਕੈਬ ਬੁੱਕ ਕਰ ਲੁੱਟਣ ਵਾਲੇ 4 ਗ੍ਰਿਫਤਾਰ, ਇਕ ਕਾਰ, ਦੋ ਦੇਸੀ ਪਿਸਟਲ ਅਤੇ 6 ਜਿੰਦਾ ਕਾਰਤੂਸ ਬਰਾਮਦ

ਐਸ.ਏ.ਐਸ ਨਗਰ 4 ਦਸੰਬਰ 2022 – ਸੰਦੀਪ ਗਰਗ ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਐਸ.ਏ.ਐਸ ਨਗਰ, ਨਵਰੀਤ ਸਿੰਘ ਵਿਰਕ, ਪੀ.ਪੀ.ਐਸ, (ਐਸ.ਪੀ ਰੂਲਰ) ਮੋਹਾਲੀ ਦੇ ਦਿਸ਼ਾ ਨਿਰਦੇਸ਼ ਹੇਠ ਡਾਕਟਰ ਦਰਪਣ ਆਹਲੋਵਾਲੀਆ, ਆਈ.ਪੀ.ਸੀ ਸਹਾਇਕ ਕਪਤਾਨ ਪੁਲਿਸ, ਸਬ ਡਵੀਜਨ ਡੇਰਾਬੱਸੀ ਦੀ ਯੋਗ ਰਹਿਨੂਮਾਈ ਹੇਠ, ਐਸ.ਆਈ ਜਸਕੰਵਲ ਸਿੰਘ ਸੇਖੋ ਮੁੱਖ ਅਫਸਰ ਥਾਣਾ ਡੇਰਾਬੱਸੀ ਨਿਗਰਾਨੀ ਹੇਠ ਮਿਤੀ 02-12-2022 ਨੂੰ ਪਰ ਦਸਰਥ ਪੁੱਤਰ ਰਾਜ ਕੁਮਾਰ ਵਾਸੀ ਮਕਾਨ ਨੰਬਰ 1859 ਸੈਕਟਰ 15 ਪੰਚਕੂਲਾ ਹਰਿਆਣਾ ਪੱਕਾ ਪਤਾ ਮਕਾਨ ਨੰਬਰ 216 ਪਿੰਡ ਗਰਖਰੀ ਥਾਣਾ ਬਾਲਾਮੋ ਉਤਰ ਪ੍ਰਦੇਸ ਨੂੰ ਉਬਰ ਕੰਪਨੀ ਵਲੋਂ ਕੰਪਨੀ ਦੀ ਸਾਇਡ ਪਰ ਇੱਕ ਮੈਸਜ ਆਇਆ ਅਤੇ ਲੋਕੇਸ਼ਨ ਮਿਲੀ ਜਿਥੋ ਉਸ ਵੱਲੋ ਸਵਾਰੀ ਲੈਣੀ ਸੀ ਤਾ ਦਸਰਥ ਉਕਤ ਲੋਕੇਸਨ ਨੇੜੇ ਏ.ਟੀ.ਐਸ ਵੈਲੀ ਸਕੂਲ ਡੇਰਾਬੱਸੀ ਪੁੱਜਾ ਜਿਥੇ ਉਸ ਨੂੰ 04 ਨੋਜਵਾਨ ਲੜਕੇ ਮਿਲੇ ਜਿਨ੍ਹਾ ਪਾਸ ਜਾ ਕੇ ਦਸਰਥ ਵਲੋ ਆਪਣੀ ਕਾਰ ਦਾ ਸੀਸਾ ਥੱਲੇ ਕਰਕੇ ਗੱਲ ਕੀਤੀ ਅਤੇ ਦਸਰਥ ਵਲੋ ਉਨ੍ਹਾ ਪਾਸੋ ਓ.ਟੀ.ਪੀ ਮੰਗਿਆ ਜਿਨ੍ਹਾ ਨੇ ਓ.ਟੀ.ਪੀ ਦੇ ਦਿੱਤਾ ਜਿਸ ਤੇ ਪਤਾ ਲੱਗਾ ਕਿ ਉਕਤ ਨਾਮਲੂਮ ਲੜਕਿਆ ਵਲੋ ਹੀ ਕਾਰ ਬੁੱਕ ਕੀਤੀ ਹੈ।

ਜਿਸ ਤੇ 04 ਲੜਕਿਆ ਨੂੰ ਕਾਰ ਵਿੱਚ ਬਿਠਾ ਲਿਆ ਅਤੇ ਜਿਨ੍ਹਾ ਨੇ ਕਿਹਾ ਕਿ ਅਸੀ ਆਪਣੇ ਘਰ ਤੋ ਚਾਬੀ ਲੈ ਕੇ ਆਉਣੀ ਹੈ ਤੇ ਫਿਰ ਅਸੀ ਪੁਰਾਣੇ ਪੰਚਕੂਲਾ ਜਾਣਾ ਹੈ ਜੋ ਉਸ ਨੂੰ ਰਸਤਾ ਦੱਸਣ ਲੱਗ ਪਏ ਤਾ ਉਨ੍ਹਾ ਦੇ ਕਹਿਣ ਮੁਤਾਬਿਕ ਦਸਰਥ ਨੇ ਆਪਣੀ ਕਾਰ ਏ.ਟੀ.ਐਸ ਤੋ ਸੈਦਪੁਰਾ ਲਿੰਕ ਰੋਡ ਪਰ ਲੈ ਜਾ ਰਿਹਾ ਸੀ ਤਾ ਦਸਰਥ ਦੀ ਨਾਲ ਵਾਲੀ ਸੀਟ ਪਰ ਬੈਠੇ ਲੜਕੇ ਨੇ ਬੰਦੁਕ ਦਸਰਥ ਦੀ ਖੱਬੀ ਪੁੜਪੁੜੀ ਪਰ ਰੱਖ ਦਿੱਤੀ ਅਤੇ ਕਾਰ ਰੋਕਣ ਨੂੰ ਕਿਹਾ ਤਾਂ ਉਸੇ ਵਕਤ ਪਿਛੇ ਬੈਠੇ ਲੜਕੇ ਨੇ ਵੀ ਮੇਰੇ ਸਿਰ ਦੇ ਪਿਛਲੇ ਪਾਸੇ ਬੰਦੁਕ ਰੱਖ ਲਈ ਅਤੇ ਗੱਡੀ ਵਿੱਚੋ ਧੱਕਾ ਮਾਰ ਕੇ ਉਤਾਰ ਦਿੱਤਾ ਅਤੇ ਜਿਨ੍ਹਾ ਨੇ ਕਿਹਾ ਕਿ ਤੂੰ ਗੱਡੀ ਛੱਡ ਕੇ ਭੱਜ ਜਾ ਨਹੀ ਤਾਂ ਤੈਨੂੰ ਮਾਰ ਦੇਵਾਗੇ।

ਜਿਸ ਦੇ ਬਿਆਨ ਪਰ ਮੁਕੱਦਮਾ ਨੰਬਰ 376 ਮਿਤੀ 02-12-2022 ਅ/ਧ 379ਬੀ,506 ਹਿੰ.ਦੰ 25/27/54/59 ਅਸਲਾ ਐਕਟ ਥਾਣਾ ਡੇਰਾਬੱਸੀ ਬਰਖਿਲਾਫ 04 ਨਾਮਲੂਮ ਲੜਕੇ ਦਰਜ ਰਜਿਸਟਰ ਕੀਤਾ ਗਿਆ ਸੀ ਅਤੇ ਮੁਕੱਦਮਾ ਦੀ ਤਫਤੀਸ਼ ਅਮਲ ਵਿੱਚ ਲਿਆਦੀ ਗਈ ਜੋ ਦੋਰਾਨੇ ਤਫਤੀਸ਼ ਮੁਕੱਦਮਾ ਉਕਤ ਨੂੰ ਟਰੇਸ ਕਰਕੇ ਦੋਸੀਆਨ

   1) ਬਬਲੂ ਦਿਸਵਾ ਪੁੱਤਰ ਫਿਰਨ ਦਿਸਵਾ ਵਾਸੀ ਪਿੰਡ ਥੁਕਾ, ਥਾਣਾ ਨਰਕਟੀਆ ਗੰਜ, ਜਿਲ੍ਹਾ ਰਾਮਪੁਰ ਮਿਸਨ ਬਿਹਾਰ ਹਾਲ ਕਿਰਾਏਦਾਰ ਪਿੰਡ ਸੈਦਪੁਰਾ ਥਾਣਾ ਡੇਰਾਬੱਸੀ 
   2) ਬਿਰੇਦਰ ਮੁਖਿਆ ਪੁੱਤਰ ਰਾਮ ਸਰਨ ਮੁਖਿਆ ਵਾਸੀ ਪਿੰਡ ਕੁਪਹੀ , ਥਾਣਾ ਛਿਮਮਤਾ , ਜਿਲ੍ਹਾ ਮਪਤਾਰੀ ਨੇਪਾਲ ਹਾਲ ਵਾਸੀ ਕਿਰਾਏਦਾਰ ਪਿੰਡ ਸੈਦਪੁਰਾ ਥਾਣਾ ਡੇਰਾਬੱਸੀ 
   3) ਸਮੀਰ ਖਾਨ ਪੁੱਤਰ ਰਮੀਦ ਖਾਨ ਵਾਸੀ ਪਿੰਡ ਕਿਰਤਪੁਰ ਥਾਣਾ ਬਸੀ ਜਿਲ੍ਹਾ ਕਿਰਤਪੁਰ ਯੂ.ਪੀ ਹਾਲ ਵਾਸੀ ਕਿਰਾਏਦਾਰ ਪਿੰਡ ਸੈਦਪੁਰਾ ਥਾਣਾ ਡੇਰਾਬੱਸੀ ਅਤੇ ਆਮੀਨ 

ਪੁੱਤਰ ਬਾਬੂ ਖਾਨ ਵਾਸੀ ਸੈਣੀ ਮੁਹੱਲਾ ਬਰਵਾਲਾ ਰੋਡ ਡੇਰਾਬੱਸੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

   ਦੋਸੀਆਂ ਨੂੰ ਅਦਾਲਤ ਡੇਰਾਬੱਸੀ ਵਿਖੇ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।ਦੋਸੀਆਨ ਪਾਸੋ ਹੋਰ ਡੁੰਘਾਈ ਨਾਲ ਪੁੱਛ ਗਿਛ ਕੀਤੀ ਜਾ ਰਹੀ ਹੈ।ਪੁਛ ਗਿਛ ਦੋਰਾਨ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।  

ਬ੍ਰਾਮਦਗੀ – ਕਾਰ ਮਾਰੂਤੀ S- Presso, 2 ਦੇਸੀ ਪਿਸਟਲ 6 ਜਿੰਦਾ ਕਾਰਤੂਸ

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਪੰਜਾਬ ਦੌਰੇ ‘ਤੇ: ਕਿਹਾ- ਜੇ SYL ਦਾ ਹੱਲ ਨਾ ਹੋਇਆ ਤਾਂ ਜਾਵਾਂਗੇ SC

ਦਿੱਲੀ ਨਗਰ ਨਿਗਮ ਚੋਣਾਂ ਲਈ ਵੋਟਿੰਗ ਸ਼ੁਰੂ, 1349 ਉਮੀਦਵਾਰ ਮੈਦਾਨ ਵਿੱਚ