Social Media ‘ਤੇ ਹੋ ਰਹੀ ਹੈ ਹਥਿਆਰਾਂ ਦੀ Online ਡਿਲੀਵਰੀ: ਵਟਸਐਪ ਨੰਬਰ ਵੀ ਕੀਤਾ ਹੋਇਆ ਹੈ ਜਾਰੀ

  • ਲਾਰੈਂਸ ਗੈਂਗ ਦੇ ਗੁਰਗੇ ਕਰ ਰਹੇ ਕਾਰੋਬਾਰ, ਨੌਜਵਾਨ ਬਣਾ ਰਹੇ ਨੇ ਤਸਕਰ

ਚੰਡੀਗੜ੍ਹ, 25 ਅਕਤੂਬਰ 2022 – ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰ ਮਾਈਂਡ ਲਾਰੈਂਸ ਬਿਸ਼ਨੋਈ ਦੀ ਫੋਟੋ ਵਾਲਾ ਇੱਕ ਪੇਜ SOPU ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਹੈ। ਇਸ ਪੇਜ ਰਾਹੀਂ ਗੈਰ-ਕਾਨੂੰਨੀ ਹਥਿਆਰਾਂ ਦੀ ਆਨਲਾਈਨ ਤਸਕਰੀ ਕੀਤੀ ਜਾ ਰਹੀ ਹੈ। ਗੈਰ-ਕਾਨੂੰਨੀ ਹਥਿਆਰਾਂ ਦੇ ਤਸਕਰ ਇਸ ਪੇਜ ‘ਤੇ ਸ਼ਰੇਆਮ ਲਿਖ ਰਹੇ ਹਨ ਕਿ ਜਿਸ ਕਿਸੇ ਨੂੰ ਵੀ ਹਥਿਆਰ ਚਾਹੀਦੇ ਹਨ ਉਹ ਇਨਬਾਕਸ ‘ਚ ਮੈਸੇਜ ਭੇਜੇ। ਇਸ ਦੇ ਨਾਲ ਹੀ ਇਹ ਵੀ ਲਿਖਿਆ ਜਾ ਰਿਹਾ ਹੈ ਕਿ ਜਿਹੜੇ ਨੌਜਵਾਨ ਹਥਿਆਰਾਂ ਦੀ ਤਸਕਰੀ ਦਾ ਕੰਮ ਕਰਨਾ ਚਾਹੁੰਦੇ ਹਨ, ਉਹ ਵੀ ਇਨਬਾਕਸ ‘ਚ ਮੈਸੇਜ ਕਰਨ।

ਤੁਹਾਨੂੰ ਦੱਸ ਦੇਈਏ ਕਿ ਲਾਰੈਂਸ ਗੈਂਗ ਦਾ ਸਰਗਨਾ ਸੋਨੂੰ ਕਾਨਪੁਰ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਵਿੱਚ ਸਰਗਰਮ ਹੈ। ਬਦਮਾਸ਼ ਸੋਸ਼ਲ ਮੀਡੀਆ ਦੇ ਪੇਜ ‘ਤੇ ਲਗਾਤਾਰ ਪੋਸਟਾਂ ਪਾ ਰਿਹਾ ਹੈ ਕਿ ਕੋਈ ਵੀ ਵਿਅਕਤੀ ਹਥਿਆਰਾਂ ਦੀ ਡਲਿਵਰੀ ਲੈਣ ਲਈ ਉਸ ਨਾਲ ਸੰਪਰਕ ਕਰੇ। ਇਸ ਦੇ ਨਾਲ ਹੀ ਬਦਮਾਸ਼ ਨੇ ਵਟਸਐਪ ਨੰਬਰ 8426984881 ਵੀ ਜਾਰੀ ਕੀਤਾ ਹੈ। ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲਾ ਸਾਈਬਰ ਆਈਟੀ ਸੈੱਲ ਵੀ ਇਸ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ। ਇਸ ਤਰ੍ਹਾਂ ਖੁੱਲ੍ਹੇਆਮ ਹਥਿਆਰਾਂ ਦੀ ਤਸਕਰੀ ਕਿਤੇ ਨਾ ਕਿਤੇ ਸੁਰੱਖਿਆ ਏਜੰਸੀਆਂ ਲਈ ਵੱਡੀ ਚੁਣੌਤੀ ਹੈ।

ਤੁਹਾਨੂੰ ਦੱਸ ਦੇਈਏ ਕਿ ਸਮੱਗਲਰ ਸੋਨੂੰ ਕਾਨਪੁਰ ਸੋਸ਼ਲ ਮੀਡੀਆ ‘ਤੇ ਲਿਖ ਰਿਹਾ ਹੈ ਕਿ ਜੋ ਲੋਕ ਮੈਨੂੰ ਜਾਣਦੇ ਹਨ ਅਤੇ ਜੋ ਮੈਨੂੰ ਨਹੀਂ ਜਾਣਦੇ ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਕਈ ਦਿਨਾਂ ਤੋਂ ਮੈਨੂੰ ਫੋਨ ਆ ਰਹੇ ਹਨ ਕਿ ਤੁਸੀਂ ਲੋਕਾਂ ਨਾਲ ਧੋਖਾਧੜੀ ਕਰ ਰਹੇ ਹੋ। ਮੇਰੇ ਕੋਲ ਸਿਰਫ਼ ਇੱਕ ਨੰਬਰ ਹੈ ਜੋ ਸਿਰਫ਼ WhatsApp ‘ਤੇ ਕੰਮ ਕਰਦਾ ਹੈ।

ਗਿਲਜੀਤ ਸਿੰਘ ਜੱਟ ਨਾਂ ਦਾ ਇੱਕ ਹੋਰ ਹਥਿਆਰਾਂ ਦਾ ਤਸਕਰ ਹੈ। ਮੁਲਜ਼ਮ ਨੇ ਪੋਸਟ ਵਿੱਚ ਲਿਖਿਆ ਕਿ ਜਿਸ ਕਿਸੇ ਨੇ ਵੀ ਡਲਿਵਰੀ ਦਾ ਕੰਮ ਕਰਨਾ ਹੈ, ਉਹ ਇਨਬਾਕਸ ਵਿੱਚ ਸੁਨੇਹਾ ਭੇਜੇ। ਜਦੋਂ ਤੱਕ ਤੁਸੀਂ ਸਾਮਾਨ ਨਹੀਂ ਚੁੱਕ ਲੈਂਦੇ ਮੈਂ ਤੁਹਾਡੇ ਖਾਤੇ ਵਿੱਚ 1 ਰੁਪਿਆ ਵੀ ਨਹੀਂ ਪਾਵਾਂਗਾ। ਜਦੋਂ ਤੁਸੀਂ ਪਹੁੰਚ ਕੇ ਸਾਮਾਨ ਚੁੱਕੋਗੇ, ਤਾਂ ਤੁਹਾਨੂੰ ਖਰਚੇ ਦੇ ਪੈਸੇ ਮਿਲ ਜਾਣਗੇ ਅਤੇ ਤੁਹਾਨੂੰ ਅੱਧੀ ਅਦਾਇਗੀ ਵੀ ਪਹਿਲਾਂ ਹੀ ਮਿਲੇਗੀ।

ਮਾਲ ਦੀ ਸੁਰੱਖਿਆ ਆਪ ਹੀ ਕਰਨੀ ਹੈ। ਜੇਕਰ ਕਿਸੇ ਨੇ ਵੀ ਕੰਮ ਕਰਨਾ ਹੈ ਤਾਂ ਕਮੈਂਟ ਵਿੱਚ ਨੰਬਰ ਨਾ ਦਿਓ ਸਗੋਂ ਇਨਬਾਕਸ ਵਿੱਚ ਮੈਸੇਜ ਕਰੋ। ਮੁਲਜ਼ਮ ਲਿਖਦਾ ਹੈ ਕਿ ਮੈਂ ਇਨਬਾਕਸ ਵਿੱਚ ਹੀ ਜਵਾਬ ਦੇਵਾਂਗਾ, ਸਿਰਫ਼ ਉਹੀ ਵਿਅਕਤੀ ਗੱਲ ਕਰੇ ਜੋ ਜ਼ਿੰਮੇਵਾਰੀ ਨਾਲ ਕੰਮ ਕਰ ਸਕੇ। ਸਾਨੂੰ ਸਮੇਂ ‘ਤੇ ਧੋਖਾ ਨਹੀਂ ਚਾਹੀਦਾ। ਇਸ ਦੇ ਨਾਲ ਹੀ ਇਕ ਬਦਮਾਸ਼ ਰਾਹੁਲ ਠਾਕੁਰ ਨੇ ਪਿਸਤੌਲ ਦੀ ਤਸਵੀਰ ਲਗਾ ਕੇ ਲਿਖਿਆ ਕਿ ਤੁਸੀਂ ਕੰਮ ਬੋਲੋ ਅਤੇ ਮੈਂ ਇਸ ਦੀ ਰਕਮ ਲਈ ਬੋਲਾਂਗਾ।

ਇਸ ਤੋਂ ਪਹਿਲਾਂ ਨੌਜਵਾਨਾਂ ਨੂੰ ਆਪਣੇ ਨਾਲ ਜੋੜਨ ਲਈ ਬੰਬੀਹਾ ਗੈਂਗ ਦੇ ਨਾਂ ‘ਤੇ ਫੇਸਬੁੱਕ ‘ਤੇ ਪੋਸਟ ਵੀ ਪਾਈ ਗਈ ਅਤੇ ਇਕ ਵਟਸਐਪ ਨੰਬਰ ਵੀ ਜਾਰੀ ਕੀਤਾ ਗਿਆ। ਸੁਲਤਾਨ ਦਵਿੰਦਰ ਬੰਬੀਹਾ ਗਰੁੱਪ ਦੇ ਅਕਾਊਂਟ ਤੋਂ ਇੱਕ ਪੋਸਟ ਪਾਈ ਗਈ ਸੀ, ਜਿਸ ਵਿੱਚ ਲਿਖਿਆ ਸੀ ਕਿ ਜਿਹੜੇ ਲੋਕ ਇਸ ਗਰੋਹ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ, ਉਹ ਵਟਸਐਪ ਕਰਨ। 77400-13056 ਇਹ ਨੰਬਰ ਗੈਂਗਸਟਰਾਂ ਵੱਲੋਂ ਫੇਸਬੁੱਕ ‘ਤੇ ਜਾਰੀ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਮਾਨਸਾ ਪੁਲੀਸ ਸਰਗਰਮ ਹੋ ਗਈ ਅਤੇ ਨੰਬਰ ਦਰਜ ਕਰਨ ਵਾਲੇ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ। ਬਾਅਦ ਵਿੱਚ ਪਤਾ ਲੱਗਾ ਕਿ ਉਹ ਮੂਸੇਵਾਲਾ ਦਾ ਫੈਨ ਸੀ।

ਨੌਜਵਾਨਾਂ ਨੂੰ ਆਪਣੇ ਗੈਂਗ ‘ਚ ਸ਼ਾਮਲ ਕਰਨ ਲਈ ਜਿੱਥੇ ਬੰਬੀਹਾ ਨੇ ਗੈਂਗ ਨੰਬਰ ਜਾਰੀ ਕੀਤਾ ਸੀ। ਇਹ ਦੇਖ ਕੇ ਗੈਂਗਸਟਰ ਗੋਲਡੀ ਬਰਾੜ ਨੇ ਵੀ ਨੌਜਵਾਨਾਂ ਨੂੰ ਸਿੱਧੇ ਫੋਨ ਕਰਨੇ ਸ਼ੁਰੂ ਕਰ ਦਿੱਤੇ। ਸੂਤਰਾਂ ਮੁਤਾਬਕ ਗੋਲਡੀ ਬਰਾੜ ਦਿੱਲੀ, ਹਰਿਆਣਾ, ਰਾਜਸਥਾਨ ਅਤੇ ਪੰਜਾਬ ਦੇ ਨੌਜਵਾਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਗੋਲਡੀ ਬਰਾੜ ਦਾ ਨਿਸ਼ਾਨਾ 18-19 ਸਾਲ ਦੀ ਉਮਰ ਦੇ ਨੌਜਵਾਨ ਹਨ। ਉਹ ਨੌਜਵਾਨਾਂ ਨੂੰ ਲਾਰੈਂਸ ਗੈਂਗ ‘ਚ ਸ਼ਾਮਲ ਹੋ ਕੇ ਜੁਰਮ ਦੀ ਦੁਨੀਆ ‘ਚ ਨਾਂ ਚਮਕਾਉਣ ਦਾ ਬਲ ਬਖਸ਼ ਰਿਹਾ ਹੈ। ਮੂਸੇਵਾਲਾ ਕਤਲ ਕਾਂਡ ਵਿੱਚ ਸ਼ਾਮਲ ਹਰਿਆਣਾ ਦੇ ਸਭ ਤੋਂ ਘੱਟ ਉਮਰ ਦੇ ਸ਼ੂਟਰ ਅੰਕਿਤ ਨੂੰ ਵੀ ਉਸ ਨੇ ਤਿਆਰ ਕੀਤਾ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਖ਼ੂਨਦਾਨੀਆਂ ਨਾਲ ਮਨਾਇਆ ਆਪਣਾ ਜਨਮ ਦਿਨ

ਭਾਰਤ ‘ਤੇ ਰਾਜ ਕਰਨ ਵਾਲੇ ਬਰਤਾਨੀਆ ਨੂੰ ਮਿਲਿਆ ਭਾਰਤੀ ਮੂਲ ਦਾ ਪ੍ਰਧਾਨ ਮੰਤਰੀ