ਖੰਨਾ, 6 ਫਰਵਰੀ 2024 – ਖੰਨਾ ਦੇ ਪਿੰਡ ਸੋਹੀਆਂ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ। ਬੁਖਾਰ ਹੋਣ ਤੋਂ ਬਾਅਦ ਨੌਜਵਾਨ ਨੇ ਗਲਤੀ ਨਾਲ ਸਲਫਾਸ ਦੀ ਗੋਲੀ ਖਾ ਲਈ। ਉਸ ਵੇਲੇ ਉਹ ਘਰ ਵਿਚ ਇਕੱਲਾ ਸੀ। ਜਦੋਂ ਤੱਕ ਮਾਂ ਨੇ ਆ ਕੇ ਦੇਖਿਆ ਤਾਂ ਉਸ ਦੇ ਪੁੱਤਰ ਦੀ ਹਾਲਤ ਕਾਫੀ ਵਿਗੜ ਚੁੱਕੀ ਸੀ। ਉਸ ਨੂੰ ਮੰਡੀ ਅਹਿਮਦਗੜ੍ਹ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪਰ ਡਾਕਟਰਾਂ ਦੀਆਂ ਅਣਥੱਕ ਕੋਸ਼ਿਸ਼ਾਂ ਦੇ ਬਾਵਜੂਦ ਨੌਜਵਾਨ ਨੂੰ ਬਚਾਇਆ ਨਹੀਂ ਜਾ ਸਕਿਆ।
ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ (31) ਵਾਸੀ ਸੋਹੀਆਂ ਦੇ ਪਿਤਾ ਭਰਪੂਰ ਸਿੰਘ ਦੀ ਸੀ ਮੌਤ ਹੋ ਚੁੱਕੀ ਹੈ। ਉਸ ਦੀਆਂ ਦੋ ਭੈਣਾਂ ਵਿਆਹੀਆਂ ਹੋਈਆਂ ਹਨ। ਉਹ ਆਪਣੀ ਮਾਤਾ ਰਣਜੀਤ ਕੌਰ ਨਾਲ ਘਰ ਵਿੱਚ ਰਹਿੰਦਾ ਸੀ। ਮਾਂ ਕਿਸੇ ਕੰਮ ਲਈ ਘਰੋਂ ਬਾਹਰ ਗਈ ਹੋਈ ਸੀ। ਤੇਜ਼ ਬੁਖਾਰ ਕਾਰਨ ਗੁਰਪ੍ਰੀਤ ਸਿੰਘ ਦੀ ਹਾਲਤ ਖਰਾਬ ਸੀ। ਉਸ ਨੇ ਬੁਖਾਰ ਤੋਂ ਰਾਹਤ ਪਾਉਣ ਲਈ ਘਰ ਵਿੱਚ ਹੀ ਦਵਾਈ ਦੇ ਡੱਬੇ ਵਿੱਚੋਂ ਇੱਕ ਗੋਲੀ ਖਾ ਲਈ। ਜਦੋਂ ਮਾਂ ਘਰ ਆਈ ਤਾਂ ਦੇਖਿਆ ਕਿ ਪੁੱਤਰ ਤੜਫ ਰਿਹਾ ਸੀ। ਫਿਰ ਪਤਾ ਲੱਗਾ ਕਿ ਗੁਰਪ੍ਰੀਤ ਨੇ ਸਲਫਾਸ ਦੀ ਗੋਲੀ ਖਾ ਲਈ ਹੈ।
ਥਾਣਾ ਮਲੌਦ ਵੱਲੋਂ ਧਾਰਾ 174 ਤਹਿਤ ਕਾਰਵਾਈ ਕੀਤੀ ਗਈ। ਪੁਲੀਸ ਅਧਿਕਾਰੀ ਸੁਖਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਮਾਤਾ ਰਣਜੀਤ ਕੌਰ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ ਕਿਉਂਕਿ ਇਸ ਵਿੱਚ ਕਿਸੇ ਦਾ ਕੋਈ ਕਸੂਰ ਸਾਹਮਣੇ ਨਹੀਂ ਆਇਆ। ਗੁਰਪ੍ਰੀਤ ਨੇ ਗਲਤੀ ਨਾਲ ਸਲਫਾਸ ਦੀ ਗੋਲੀ ਖਾ ਲਈ ਸੀ। ਜਿਸ ਕਾਰਨ ਉਸ ਦੀ ਜਾਨ ਚਲੀ ਗਈ।