ਜਲੰਧਰ, 26 ਫਰਵਰੀ 2022 – ਫਿਲੌਰ ਦੇ ਵਸਨੀਕ ਚੰਦਰ ਮੋਹਨ ਮਹਿੰਗੀ ਅਤੇ ਰੂਬੀ ਮਹਿੰਗੀ ਨੇ ਦੱਸਿਆ ਕਿ ਉਨ੍ਹਾਂ ਦਾ ਇਕਲੌਤਾ ਪੁੱਤਰ ਯਸ਼ੂਦ ਜੋ ਕਿ ਕਰੀਬ ਢਾਈ ਸਾਲ ਪਹਿਲਾਂ ਮੈਡੀਕਲ ਦੀ ਪੜ੍ਹਾਈ ਕਰਨ ਲਈ ਯੂਕਰੇਨ ਗਿਆ ਸੀ, ਉਸ ਨੇ 28 ਫਰਵਰੀ ਨੂੰ ਵਾਪਸ ਵੀ ਆਉਣਾ ਸੀ, ਪਰ ਅਚਾਨਕ ਰੂਸ ਅਤੇ ਯੂਕਰੇਨ ਵਿਚਕਾਰ ਲੜਾਈ ਹੋ ਗਈ। ਜਿਸ ਕਾਰਨ ਉਹਨਾਂ ਦਾ ਬੇਟਾ ਯੂਕਰੇਨ ਵਿੱਚ ਫਸ ਗਿਆ।
ਉਹਨਾਂ ਦੱਸਿਆ ਕਿ ਇਸ ਸਬੰਧੀ ਉਹਨਾਂ ਨੇ ਕਈ ਸਮਾਜਿਕ ਅਤੇ ਰਾਜਨੀਤਿਕ ਪਾਰਟੀਆਂ ਨਾਲ ਸੰਪਰਕ ਕੀਤਾ ਅਤੇ ਉਹਨਾਂ ਨੂੰ ਆਪਣੇ ਪੁੱਤਰ ਨੂੰ ਵਾਪਸ ਲਿਆਉਣ ਲਈ ਅਪੀਲ ਕੀਤੀ। ਉਹਨਾਂ ਕਿਹਾ ਕਿ ਉਹਨਾਂ ਨੇ ਜਲਦੀ ਹੀ ਡਿਪਟੀ ਕਮਿਸ਼ਨਰ ਜਲੰਧਰ ਨਾਲ ਵੀ ਗੱਲ ਕੀਤੀ ਹੈ।
ਉਹਨਾਂ ਅੱਗੇ ਦੱਸਿਆ ਕਿ ਉਹਨਾਂ ਦੀ ਉਹਨਾਂ ਦੇ ਬੇਟੇ ਨਾਲ ਗੱਲਬਾਤ ਹੋਈ ਸੀ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਇੱਥੇ ਰੁਕ-ਰੁਕ ਕੇ ਬੰਬ-ਬਰੀ ਹੋ ਰਹੀ ਹੈ। ਜਿਸ ਕਾਰਨ ਸਰਕਾਰ ਨੇ ਉਨ੍ਹਾਂ ਨੂੰ ਮੈਟਰੋ ਸਟੇਸ਼ਨ ‘ਤੇ ਲੁਕ ਕੇ ਰਹਿਣ ਦੀ ਐਡਵਾਜ਼ੀਰੀ ਜਾਰੀ ਕੀਤੀ ਹੈ, ਜਿਸ ਕਾਰਨ ਉਹ ਆਪਣਾ ਸਮਾਂ ਮੈਟਰੋ ਸਟੇਸ਼ਨ ‘ਤੇ ਹੀ ਬਤੀਤ ਕਰ ਰਹੇ ਹਨ।