ਲੁਧਿਆਣਾ, 12 ਮਾਰਚ 2023 – ਲੁਧਿਆਣਾ ਵਿੱਚ ਕਿਸਾਨਾਂ ਨੇ ਹੁਣ ਗੈਰ-ਕਾਨੂੰਨੀ ਢੰਗ ਨਾਲ ਅਫੀਮ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਕਸਬਾ ਜਗਰਾਉਂ ਵਿੱਚ ਪੁਲੀਸ ਨੇ ਅਫੀਮ ਦੇ ਬੂਟੇ ਲਾਉਣ ਦੇ ਦੋਸ਼ ਵਿੱਚ ਕਿਸਾਨ ਨਛੱਤਰ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਪਾਰਟੀ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਨਛੱਤਰ ਸਿੰਘ ਪਿੰਡ ਬੋਦਲਵਾਲਾ ਵਿੱਚ ਆਪਣੇ ਖੇਤ ਵਿੱਚ ਅਫੀਮ ਦੇ ਬੂਟੇ ਉਗਾ ਰਿਹਾ ਹੈ।
ਪੁਲਿਸ ਨੂੰ ਸੂਚਨਾ ਮਿਲੀ ਸੀ ਇਕ ਇੱਕ ਕਿਸਾਨ ਨੇ ਖੇਤਾਂ ‘ਚ ਅਫੀਮ ਦੇ ਪੌਦੇ ਲਾਏ ਹੋਏ ਹਨ ਅਤੇ ਉਸ ਨੇ ਪੌਦਿਆਂ ਵਿੱਚ ਚੀਰਾ ਵੀ ਲਾਇਆ ਗਿਆ ਹੈ। ਕੁਝ ਦਿਨਾਂ ਵਿਚ ਕਿਸਾਨ ਫੁੱਲਾਂ ਵਿਚੋਂ ਅਫੀਮ ਕੱਢਣ ਦੀ ਤਿਆਰੀ ਕਰ ਰਿਹਾ ਹੈ। ਜੇਕਰ ਸਮੇਂ ਸਿਰ ਛਾਪੇਮਾਰੀ ਕੀਤੀ ਜਾਵੇ ਤਾਂ ਮੁਲਜ਼ਮ ਪੌਦਿਆਂ ਸਮੇਤ ਫੜੇ ਜਾ ਸਕਦੇ ਹਨ। ਇਸ ਸੂਚਨਾ ‘ਤੇ ਏ.ਐਸ.ਆਈ ਗੁਰਨਾਮ ਸਿੰਘ ਨੇ ਮੁਲਾਜ਼ਮਾਂ ਦੇ ਨਾਲ ਖੇਤਾਂ ‘ਚ ਛਾਪਾ ਮਾਰ ਕੇ 62 ਬੂਟੇ (5 ਕਿਲੋ 175 ਗ੍ਰਾਮ) ਬਰਾਮਦ ਕੀਤੇ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।
ਦੱਸ ਦੇਈਏ ਕਿ ਹੁਣ ਪੰਜਾਬ ਦੇ ਕਿਸਾਨਾਂ ਨੇ ਸਰਕਾਰ ਤੋਂ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਉਨ੍ਹਾਂ ਨੂੰ ਆਪਣੇ ਖੇਤਾਂ ਵਿੱਚ ਅਫੀਮ ਦੀ ਖੇਤੀ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਤਾਂ ਜੋ ਨੌਜਵਾਨਾਂ ਨੂੰ ਚਿੱਟੇ ਅਤੇ ਹੋਰ ਮੈਡੀਕਲ ਨਸ਼ਿਆਂ ਤੋਂ ਬਚਾਇਆ ਜਾ ਸਕੇ। ਫਿਲਹਾਲ ਸਰਕਾਰ ਅਫੀਮ ਦੀ ਖੇਤੀ ‘ਤੇ ਵਿਚਾਰ ਕਰ ਰਹੀ ਹੈ।