ਸ੍ਰੀ ਮੁਕਤਸਰ ਸਾਹਿਬ, 15 ਸਤੰਬਰ 2024: ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਮੁਖੀ ਤੁਸ਼ਾਰ ਗੁਪਤਾ ਦੀ ਅਗਵਾਈ ਹੇਠ ਸ਼ਰਾਰਤੀ ਅਨਸਰਾਂ ਅਤੇ ਨਸ਼ਿਆਂ ਖਿਲਾਫ ਵਿੱਢੀ ਮਹਿਮ ਤਹਿਤ 24 ਘੰਟਿਆਂ 14500 ਗੋਲੀਆਂ 700 ਗ੍ਰਾਮ ਅਫ਼ੀਮ ਅਤੇ 10 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਕੀਤਾ ਗਿਆ ਹੈ। ਐਸਐਸਪੀ ਤੁਸ਼ਾਰ ਗੁਪਤਾ ਨੇ ਦੱਸਿਆ ਕਿ ਥਾਣਾ ਸਦਰ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਗਸ਼ਤ-ਵਾ ਚੈਕਿੰਗ ਦੇ ਸੰਬੰਧ ਵਿੱਚ ਪਿੰਡ ਲੰਬੀ ਢਾਬ ਮੌਜੂਦ ਸੀ ਤਾਂ ਪਿੰਡ ਕੋਟਲੀ ਦੇਵਨ ਵਾਲੀ ਸੜਕ ਪਰ ਇੱਕ ਮੋਟਰਸਾਈਕਲ ਨੰਬਰ ਪੀ.ਬੀ ਡੀਲਕਸ ਦਿਖਾਈ ਦਿੱਤਾ। ਜਿਸ ਨੂੰ ਸ਼ੱਕ ਦੇ ਬਿਨਾਂ ਪਰ ਰੋਕ ਕੇ ਵਿਅਕਤੀਆਂ ਦਾ ਨਾਮ ਪੁੱਛਿਆ ਤਾਂ ਉਨਾਂ ਨੇ ਆਪਣਾ ਨਾਮ ਬੋਹੜ ਸਿੰਘ ਪੁੱਤਰ ਕਾਲਾ ਸਿੰਘ ਵਾਸੀ ਪਿੰਡ ਗਜਨੀਵਾਲਾ ਜਿਲ੍ਹਾ ਫਿਰੋਜ਼ਪੁਰ ਅਤੇ ਛਿੰਦਾ ਸਿੰਘ ਉਰਫ ਜਿੰਦਾ ਪੁੱਤਰ ਮੁਖਤਿਆਰ ਸਿੰਘ ਪਿੰਡ ਗਜਨੀਵਾਲਾ ਜ਼ਿਲਾ ਫਿਰੋਜ਼ਪੁਰ ਦੱਸਿਆ ।
ਇਨ੍ਹਾਂ ਦੀ ਪੁਲਿਸ ਵੱਲੋਂ ਤਲਾਸ਼ੀ ਲੈਣ ਤੇ 14400 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ ਜਿਸ ਦੇ ਆਧਾਰ ਤੇ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਸਦਰ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਨੇ ਗਸ਼ਤ- ਦੇ ਸੰਬੰਧ ਵਿੱਚ ਪਿੰਡ ਸੰਗੂ ਧੌਣ ਤੋਂ ਆਉਂਦੀ ਹੋਈ ਬਠਿੰਡਾ ਰੋਡ ਨੂੰ ਜਾ ਰਹੀ ਸੀ ਤਾਂ ਭਾਈ ਦਾਨ ਸਿੰਘ ਯਾਦਗਾਰੀ ਗੇਟ ਕੋਲ ਇੱਕ ਕਾਰ ਰੰਗ ਸਿਲਵਰ ਖੜੀ ਦਿਖਾਈ ਦਿੱਤੀ ਜਿਸ ਨੂੰ ਸ਼ੱਕ ਦੇ ਬਿਨਾਂ ਪਰ ਚੈਕ ਕੀਤਾ ਤਾਂ ਕਾਰ ਵਿੱਚੋਂ 700 ਗ੍ਰਾਮ ਅਫੀਮ ਬਰਾਮਦ ਹੋਈ । ਪੁਲਿਸ ਵੱਲੋਂ ਸਾਹਿਲ ਪੁੱਤਰ ਜਾਕੀਰ ਹੁਸੈਨ ਪਿੰਡ ਜਮਾਲਪੁਰ ਜ਼ਿਲਾ ਭਿਵਾਨੀ ਅਤੇ ਤਕਦੀਰ ਪੁੱਤਰ ਓਮ ਪ੍ਰਕਾਸ਼ ਪਿੰਡ ਅਲਖਪੁਰਾ ਜ਼ਿਲ੍ਾ ਭਵਾਨੀ ਖਿਲਾਫ ਮੁਕਦਮਾ ਨੰਬਰ 172 ਮਿਤੀ 13.09.2024 ਅ/ਧ 18C/61/85 ਐਨ.ਡੀ.ਪੀ.ਐਸ ਐਕਟ ਤਹਿਤ ਥਾਣਾ ਸਦਰ ਸ਼੍ਰੀ ਮੁਕਤਸਰ ਸਾਹਿਬ ਵਿਖੇ ਦਰਜ ਕੀਤਾ ਗਿਆ। ਪੁਲਿਸ ਮੁਲਜ਼ਮਾਂ ਦਾ ਰਿਮਾਂਡ ਲੈ ਕੇ ਅਗਲੀ ਪੁੱਛ ਜਿਸ ਕਰੇਗੀ ਤਾਂ ਜੋ ਹੋਰ ਵੀ ਖੁਲਾਸੇ ਹੋ ਸਕਣ।
ਦੋਸ਼ੀਆ ਨੂੰ ਮਾਨਯੋਗ ਅਦਾਲਤ ਵਿਖੇ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਜਿਸ ਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਥਾਣਾ ਸਦਰ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਗਸ਼ਤ-ਵਾ ਚੈਕਿੰਗ ਦੇ ਸੰਬੰਧ ਵਿੱਚ ਪਿੰਡ ਲੰਬੀ ਢਾਬ ਮੌਜੂਦ ਸੀ ਤਾਂ ਰਾਜੂ ਸਿੰਘ ਪੁੱਤਰ ਕਾਲਾ ਸਿੰਘ ਵਾਸੀ ਵਧਾਈ ਨੂੰ 100 ਨਸ਼ੀਲੀਆਂ ਗੋਲੀਆਂ ਬਰਾਮਦ ਕਰ ਮੁਕਦਮਾ ਨੰਬਰ 171 ਮਿਤੀ 13.09.2024 ਅ/ਧ 22B/61/85 ਐਨ.ਡੀ.ਪੀ.ਐਸ ਐਕਟ ਤਹਿਤ ਥਾਣਾ ਸਦਰ ਸ਼੍ਰੀ ਮੁਕਤਸਰ ਸਾਹਿਬ ਵਿਖੇ ਦਰਜ ਰਜਿਸਟਰ ਕੀਤਾ ਗਿਆ, ਦੋਸ਼ੀ ਨੂੰ ਮਾਨਯੋਗ ਅਦਾਲਤ ਵਿਖੇ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਜਿਸ ਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਥਾਣਾ ਲੰਬੀ ਪੁਲਿਸ ਨੇ ਨਿਰਮਲ ਸਿੰਘ ਉਰਫ ਲੀਲੂ ਪੁੱਤਰ ਚੋਰਾਂ ਸਿੰਘ ਅਤੇ ਗੁਰਦੀਪ ਸਿੰਘ ਉਰਫ ਦੀਪ ਪੁੱਤਰ ਰਣ ਸਿੰਘ ਵਾਸੀਆਨ ਜਵੰਧਾ ਪੱਤੀ ਜ਼ਿਲ੍ਹਾ ਸੰਗਰੂਰ ਤੋਂ 10 ਕਿਲੋ ਭੁੱਕੀ ਬਰਾਮਦ ਕੀਤੀ ਹੈ। ਪੁਲਿਸ ਮੁੱਕਦਮਾ ਦਰਜ ਕਰਕੇ ਅਗਲੀ ਕਾਰਵਾਈ ਕਰ ਰਹੀ ਹੈ