ਗੁਰਦਾਸਪੁਰ 14 ਮਈ 2025 – ਗੁਰਦਾਸਪੁਰ ਜ਼ਿਲ੍ਹੇ ਦੇ ਬਾਰਡਰ ਤੇ 4 ਪਿੰਡ ਜੌੜਾ, ਸ਼ਕਰੀ ਜੋ ਕਿ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਵਿੱਚ ਪੈਂਦੇ ਹਨ ਅਤੇ ਰਾਮਪੁਰ ਅਤੇ ਠਾਕੁਰਪੁਰ ਜੋ ਕਿ ਵਿਧਾਨ ਸਭਾ ਹਲਕਾ ਦੀਨਾਨਗਰ ਵਿੱਚ ਪੈਂਦੇ ਹਨ ਨੂੰ ਛੱਡ ਕੇ ਬਾਕੀ ਸਾਰੇ ਜ਼ਿਲ੍ਹੇ ਦੇ ਸਕੂਲ ਆਮ ਵਾਂਗ ਖੁੱਲ੍ਹਣਗੇ, ਪਰ ਇਹ ਸਰਹੱਦੀ ਹਲਕਿਆਂ ਦੇ ਚਾਰ ਸਕੂਲ 20 ਤਰੀਕ ਤੱਕ ਬੰਦ ਰਹਿਣਗੇ। ਡਿਪਟੀ ਕਮਿਸ਼ਨਰ ਵੱਲੋਂ ਹੁਣੇ ਹੁਣੇ ਆਦੇਸ਼ ਜਾਰੀ ਕਰਕੇ ਇਹ ਹਿਦਾਇਤਾਂ ਦਿੱਤੀਆਂ ਗਈਆਂ ਹਨ।

ਦੱਸ ਦਈਏ ਕਿ ਡੇਰਾ ਬਾਬਾ ਨਾਨਕ ਹਲਕੇ ਵਿੱਚ ਦੇਰ ਰਾਤ ਅੱਠ ਤੋਂ ਨੌ ਵਜੇ ਵਿੱਚ ਦੋ ਦਰਜਨ ਦੇ ਕਰੀਬ ਡਰੋਨ ਅਸਮਾਨ ਵਿੱਚ ਦੇਖੇ ਜਾਣ ਦੇ ਇਲਾਕੇ ਦੇ ਲੋਕਾਂ ਵੱਲੋਂ ਦਾ ਦਾਅਵੇ ਕੀਤੇ ਜਾ ਰਹੇ ਹਨ ਪਰ ਅਧਿਕਾਰਿਕ ਤੌਰ ਤੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ।

