ਪੰਜਾਬ ‘ਚ ਸਾਡਾ ਮੁਕਾਬਲਾ ਸਿਰਫ ‘ਆਪ’ ਪਾਰਟੀ ਨਾਲ : ਚੜੂਨੀ

ਚੰਡੀਗੜ੍ਹ, 16 ਫਰਵਰੀ 2022 – ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਚੜੂਨੀ ਨੇ ਮੰਗਲਵਾਰ ਨੂੰ ਮੋਹਾਲੀ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਅੱਜ ਪੰਜਾਬ ਦਾ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ। ਸ਼ਰਬਤ ਵਰਗਾ ਪਾਣੀ ਜ਼ਹਿਰ ਬਣ ਗਿਆ ਅਤੇ ਪਾਣੀ ਹੋਰ ਡੂੰਘਾ ਹੋ ਰਿਹਾ ਹੈ।

ਚੜੂਨੀ ਨੇ ਕਿਹਾ ਕਿ ਪੰਜਾਬ ਵਿੱਚ ਸਾਡਾ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਹੈ। ਜੇਕਰ ਇਨ੍ਹਾਂ ਦੇ ਕੰਮ ਨੂੰ ਵੀ ਦੇਖੀਏ ਤਾਂ ਇਹ ਪਾਰਟੀ ਸਾਡੇ ਪੰਜਾਬ ਦੇ ਅਨੁਕੂਲ ਨਹੀਂ ਹੈ। ਆਪ ਨੇ ਵੱਡੇ ਅਮੀਰਾਂ ਨੂੰ ਟਿਕਟਾਂ ਦਿੱਤੀਆਂ ਹਨ। ਸਭ ਤੋਂ ਅਮੀਰ ਵਿਅਕਤੀ ਮੋਹਾਲੀ ਤੋਂ ਚੋਣ ਲੜ ਰਹੇ ਹਨ। ਉਨ੍ਹਾਂ ਦੀ ਪਾਰਟੀ ਪੰਜਾਬ ਵਿੱਚ ਬਹੁਤ ਸਾਰੀਆਂ ਸੀਟਾਂ ਜਿੱਤੇਗੀ। ਹਾਲਾਂਕਿ ਇਹ ਨਹੀਂ ਦੱਸ ਸਕਦੇ ਕਿ ਕਿੰਨੀਆਂ ਜਿੱਤਣਗੇ।

ਉਨ੍ਹਾਂ ਕਿਹਾ ਕਿ ਜੇਕਰ ਰੁਲਦੂ ਸਿੰਘ ਮਾਨਸਾ ਨੇ ਟਿਕਟ ਵਾਪਸ ਲਈ ਹੈ ਤਾਂ ਇਹ ਉਨ੍ਹਾਂ ਦਾ ਫੈਸਲਾ ਹੈ। ਪੰਜਾਬ ਦੇ ਲੋਕ ਬਦਲਾਅ ਚਾਹੁੰਦੇ ਹਨ। ਜਦੋਂ MP, MLA ਦਾ ਇਲਾਜ ਮੁਫਤ ਹੁੰਦਾ ਹੈ ਤਾਂ ਕਿਸਾਨ ਦਾ ਕਿਉਂ ਨਹੀਂ। ਅਡਾਨੀ ਦੀ ਬੰਦਰਗਾਹ ਤੋਂ 30 ਹਜ਼ਾਰ ਕਰੋੜ ਦਾ ਘਪਲਾ ਫੜਿਆ ਗਿਆ। ਦੋ ਦਿਨ ਪਹਿਲਾਂ ਸਮੁੰਦਰ ਵਿੱਚੋਂ 2000 ਹਜ਼ਾਰ ਕਰੋੜ ਦੀ ਸਮੈਕ ਫੜੀ ਗਈ ਸੀ।

ਚੜੂਨੀ ਨੇ ਕਿਹਾ ਕਿ ਪੰਜਾਬ ਦੀ ਹਰ ਤਹਿਸੀਲ ਵਿੱਚ ਐਸਪੀ ਦਾ ਠੇਕਾ ਚੜ੍ਹਦਾ ਹੈ, ਇਸ ਨਾਲ ਅਪਰਾਧ ਵਧੇਗਾ। ਰੰਗਲਾ ਪੰਜਾਬ ਹੁਣ ਕੰਗਲਾ ਪੰਜਾਬ ਹੈ। ਦੇਸ਼ ਦੇ 20 ਕਰੋੜ ਲੋਕਾਂ ਨੂੰ ਦੋ ਵਕਤ ਦੀ ਰੋਟੀ ਨਸੀਬ ਨਹੀਂ ਹੋ ਰਹੀ। ਪਹਿਲਾਂ ਭੁੱਖੇ ਮਰਦੇ ਹਨ, ਹੁਣ ਆਟਾ-ਦਾਲ ਸਕੀਮ ਦੇ ਰਹੇ ਹਨ। ਉਹ ਕਿਸਾਨਾਂ ਨੂੰ 500 ਰੁਪਏ ਮਹੀਨਾ ਦੇ ਕੇ ਵੋਟਾਂ ਲੈ ਰਹੇ ਹਨ। ਸਰਕਾਰ ਹੁਣ ਕਿਸਾਨ ਦੀ ਜ਼ਮੀਰ ਦਾ ਕਤਲ ਕਰ ਰਹੀ ਹੈ। ਉਨ੍ਹਾਂ ਦੇ ਪਾਰਟੀ ਦਫ਼ਤਰ ‘ਤੇ ਹੋਏ ਹਮਲੇ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕਿਸੇ ਨਾਲ ਕੋਈ ਵਿਵਾਦ ਨਹੀਂ ਹੈ। ਉਹ ਖੁਦ ਹੈਰਾਨ ਹੈ ਕਿ ਦਫਤਰ ‘ਤੇ ਹਮਲਾ ਕਿਸ ਨੇ ਕੀਤਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਦੀਪ ਸਿੱਧੂ ਦਾ ਅੱਜ ਹੋਵੇਗਾ ਪੋਸਟਮਾਰਟਮ, ਬੀਤੀ ਰਾਤ ਸੜਕ ਹਾਦਸੇ ‘ਚ ਹੋਈ ਸੀ ਮੌਤ

ਸ਼੍ਰੀ ਗੁਰੂ ਰਵਿਦਾਸ ਵਿਸ਼ਰਾਮ ਧਾਮ ਮੰਦਰ ‘ਚ ਨਤਮਸਤਕ ਹੋਏ ਪ੍ਰਧਾਨ ਮੰਤਰੀ ਮੋਦੀ