ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 20 ਫਰਵਰੀ ਨੂੰ ਤਨਖ਼ਾਹ ਸਮੇਤ ਛੁੱਟੀ ਦਾ ਐਲਾਨ

ਚੰਡੀਗੜ੍ਹ, 19 ਫਰਵਰੀ 2022 – ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਵਿੱਚ ਕੰਮ ਕਰਦੇ ਕਰਮਚਾਰੀਆਂ ਅਤੇ ਸੂਬੇ ਵਿੱਚ ਸਥਿਤ ਫੈਕਟਰੀਆਂ ਵਿੱਚ ਕੰਮ ਕਰਦੇ ਕਾਮਿਆਂ ਲਈ 20 ਫਰਵਰੀ, 2022 (ਐਤਵਾਰ) ਨੂੰ ਤਨਖ਼ਾਹ ਸਮੇਤ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪ੍ਰਸੋਨਲ ਵਿਭਾਗ ਵੱਲੋਂ ਇਸ ਸਬੰਧੀ ਦੋ ਨੋਟੀਫਿਕੇਸ਼ਨਾਂ ਜਾਰੀ ਕੀਤੀਆਂ ਗਈਆਂ ਹਨ। ਇਨਾਂ ਨੋਟੀਫਿਕੇਸ਼ਨਾਂ ਮੁਤਾਬਕ ਪੰਜਾਬ ਦੇ ਰਾਜਪਾਲ ਵੱਲੋਂ ਪੰਜਾਬ ਵਿੱਚ ਸਥਿਤ ਸਾਰੀਆਂ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਲਈ 20-02-2022 (ਐਤਵਾਰ) ਨੂੰ ਤਨਖ਼ਾਹ ਸਮੇਤ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਬਸ਼ਰਤੇ ਕਿ ਇਹ ਛੁੱਟੀ 20-02-2022 ਤੋਂ 26-02-2022 ਦਰਮਿਆਨ ਆਉਣ ਵਾਲੀ ਛੁੱਟੀ ਦੇ ਇਵਜ਼ ਵਿੱਚ ਹੋਵੇਗੀ।

ਉਨਾਂ ਅੱਗੇ ਕਿਹਾ ਕਿ ਹੋਰ ਨੋਟੀਫਿਕੇਸ਼ਨ ਮੁਤਾਬਕ ਪੰਜਾਬ ਦੇ ਰਾਜਪਾਲ ਵੱਲੋਂ ਸੂਬੇ ਵਿੱਚ ਸਥਿਤ ਫੈਕਟਰੀਆਂ, ਜਿੱਥੇ 20 ਫਰਵਰੀ, 2022 ਵਾਲੇ ਦਿਨ ਛੁੱਟੀ ਨਹੀਂ ਹੈ, ਵਿੱਚ ਕੰਮ ਕਰਦੇ ਕਾਮਿਆਂ ਲਈ 20 ਫਰਵਰੀ ਨੂੰ ਹਫ਼ਤਾਵਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਅਤੇ ਇਹ ਛੁੱਟੀ ਉਨਾਂ ਦੀ 20 ਫਰਵਰੀ ਤੋਂ 26 ਫਰਵਰੀ, 2022 ਦਰਮਿਆਨ ਆਉਂਦੀ ਆਮ ਹਫ਼ਤਾਵਾਰੀ ਛੁੱਟੀ ਦੇ ਇਵਜ਼ ਵਿੱਚ ਹੋਵੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਦੀਪ ਸਿੱਧੂ ਸੜਕ ਹਾਦਸਾ: ਟਰਾਲਾ ਡਰਾਈਵਰ ਥਾਣੇ ‘ਚ ਦਿੱਤੇ ਬਿਆਨਾਂ ਤੋਂ ਪਲਟਿਆ, ਕੋਰਟ ਨੇ ਦਿੱਤੀ ਜ਼ਮਾਨਤ

ਚੋਣ ਪ੍ਰਚਾਰ ਖਤਮ ਹੋਣ ਮੌਕੇ ਹਲਕਾ ਫਤਹਿਗੜ੍ਹ ਚੂੜੀਆਂ ‘ਚ ਹੋਈ ਖੂਨੀ ਝੜਪ, ਅਕਾਲੀ ਵਰਕਰ ਦਾ ਕਤਲ