ਭਾਰਤੀ ਸਰਹੱਦ ‘ਚ ਦਾਖਲ ਹੋਇਆ ਪਾਕਿ ਨਾਗਰਿਕ: ਫਿਰੋਜ਼ਪੁਰ ਸਰਹੱਦ ‘ਤੇ BSF ਨੇ ਫੜਿਆ

  • ਕੁੱਝ ਵੀ ਇਤਰਾਜ਼ਯੋਗ ਵਸਤੂ ਨਾ ਮਿਲਣ ‘ਤੇ ਪਾਕਿ ਰੇਂਜਰਾਂ ਨੂੰ ਵਾਪਿਸ ਸੌਂਪ ਦਿੱਤਾ ਗਿਆ

ਫਿਰੋਜ਼ਪੁਰ, 28 ਜੂਨ 2023 – ਇੱਕ ਪਾਕਿਸਤਾਨੀ ਨਾਗਰਿਕ ਦੇ ਭਾਰਤੀ ਸਰਹੱਦ ਪਾਰ ਕਰਕੇ ਪੰਜਾਬ ਵਿੱਚ ਦਾਖਲ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਜਵਾਨਾਂ ਨੇ ਉਸ ਨੂੰ ਫਿਰੋਜ਼ਪੁਰ ਬਾਰਡਰ ‘ਤੇ ਭਾਰਤ ਵਾਲੇ ਪਾਸੇ ਘੁੰਮਦੇ ਦੇਖਿਆ ਅਤੇ ਉਸ ਨੂੰ ਫੜ ਲਿਆ। ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਉਕਤ ਪਾਕਿ ਨਾਗਰਿਕ ਗਲਤੀ ਨਾਲ ਭਾਰਤੀ ਸਰਹੱਦ ‘ਚ ਦਾਖਲ ਹੋ ਗਿਆ ਸੀ। ਤਲਾਸ਼ੀ ਦੌਰਾਨ ਉਸ ਕੋਲੋਂ ਕੋਈ ਇਤਰਾਜ਼ਯੋਗ ਵਸਤੂ ਵੀ ਬਰਾਮਦ ਨਹੀਂ ਹੋਈ।

ਬੀਐਸਐਫ ਵੱਲੋਂ ਪਾਕਿ ਰੇਂਜਰਾਂ ਨਾਲ ਗੱਲਬਾਤ ਕੀਤੀ ਗਈ। ਪਾਕਿ ਰੇਂਜਰਾਂ ਵੱਲੋਂ ਪੁਸ਼ਟੀ ਕੀਤੇ ਜਾਣ ਤੋਂ ਬਾਅਦ ਕਿ ਉਕਤ ਵਿਅਕਤੀ ਪਾਕਿ ਨਾਗਰਿਕ ਸੀ, ਉਸ ਨੂੰ ਵਾਪਸ ਪਾਕਿ ਰੇਂਜਰਾਂ ਦੇ ਹਵਾਲੇ ਕਰ ਦਿੱਤਾ ਗਿਆ। ਪਾਕਿਸਤਾਨੀ ਨਾਗਰਿਕ 27 ਜੂਨ 2023 ਨੂੰ ਭਾਰਤੀ ਸਰਹੱਦ ਵਿੱਚ ਦਾਖਲ ਹੋਇਆ ਸੀ ਪਰ ਜਦੋਂ ਉਹ ਸਰਹੱਦ ਪਾਰ ਕਰਕੇ ਫਿਰੋਜ਼ਪੁਰ ਦੇ ਪਿੰਡ ਹਜ਼ਾਰਾ ਸਿੰਘ ਵਾਲਾ ਵਿੱਚ ਘੁੰਮਦਾ ਦੇਖਿਆ ਗਿਆ ਤਾਂ ਜਵਾਨਾਂ ਨੇ ਉਸ ਨੂੰ ਫੜ ਲਿਆ।

ਪੁੱਛਗਿੱਛ ਤੋਂ ਬਾਅਦ ਬੀਐਸਐਫ ਨੇ ਉਕਤ ਪਾਕਿ ਨਾਗਰਿਕ ਨੂੰ ਮਨੁੱਖੀ ਆਧਾਰ ‘ਤੇ ਐਤਵਾਰ ਸ਼ਾਮ 5.10 ਵਜੇ ਪਾਕਿਸਤਾਨੀ ਰੇਂਜਰਾਂ ਦੇ ਹਵਾਲੇ ਕਰ ਦਿੱਤਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਨੂੰ ਜਲਦੀ ਹੀ ਮਿਲਣਗੇ 7 ਨਵੇਂ IAS ਅਫਸਰ: UPSC ਨੇ ਸਰਕਾਰ ਤੋਂ ਕੀਤੀ PCS ਅਫਸਰਾਂ ਦੇ ਪੈਨਲ ਦੀ ਮੰਗ

SBE ਇਮੀਗ੍ਰੇਸ਼ਨ ‘ਤੇ 2 ਹੋਰ ਨਵੇਂ ਕੇਸ ਦਰਜ: ਦੋਵਾਂ ਮਾਮਲਿਆਂ ‘ਚ 28 ਲੱਖ ਦੀ ਠੱਗੀ ਦੇ ਦੋਸ਼