ਫ਼ਿਰੋਜ਼ਪੁਰ, 15 ਅਕਤੂਬਰ 2023 – ਬੀਐਸਐਫ ਨੇ ਫ਼ਿਰੋਜ਼ਪੁਰ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਇੱਕ ਡਰੋਨ ਬਰਾਮਦ ਕੀਤਾ ਹੈ। ਇਹ ਡਰੋਨ ਬੀਐਸਐਫ ਨੇ ਸਰਹੱਦੀ ਪਿੰਡ ਚੱਕ ਭੰਗੇ ਵਾਲਾ ਦੇ ਨੇੜਿਓਂ ਬਰਾਮਦ ਕੀਤਾ ਹੈ। ਬੀਐਸਐਸ ਨੂੰ 14 ਅਕਤੂਬਰ ਦੀ ਦੇਰ ਸ਼ਾਮ ਡਰੋਨ ਬਾਰੇ ਜਾਣਕਾਰੀ ਮਿਲੀ।
ਜਿਸ ਤੋਂ ਬਾਅਦ ਬੀਐਸਐਫ ਵੱਲੋਂ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਤਲਾਸ਼ੀ ਮੁਹਿੰਮ ਦੌਰਾਨ ਉਕਤ ਡਰੋਨ ਨੂੰ ਝੋਨੇ ਦੇ ਖੇਤ ਦੇ ਵਿਚਕਾਰੋਂ ਖਰਾਬ ਹਾਲਤ ‘ਚ ਬਰਾਮਦ ਕੀਤਾ ਗਿਆ। ਹਾਲਾਂਕਿ ਸਰਹੱਦ ਪਾਰ ਤੋਂ ਡਰੋਨ ਨਾਲ ਕੀ ਆਇਆ, ਇਸ ਦਾ ਖੁਲਾਸਾ ਨਹੀਂ ਹੋਇਆ ਹੈ। ਬਰਾਮਦ ਕੀਤਾ ਗਿਆ ਡਰੋਨ ਇੱਕ ਕਵਾਡਕਾਪਟਰ (DJI Matrice 300 RTK) ਹੈ।
ਪਿਛਲੇ ਕੁਝ ਸਮੇਂ ਤੋਂ ਫ਼ਿਰੋਜ਼ਪੁਰ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਡਰੋਨਾਂ ਦੀ ਘੱਟ ਗਤੀਵਿਧੀ ਦੇਖਣ ਨੂੰ ਮਿਲ ਰਹੀ ਸੀ ਪਰ ਨਸ਼ਾ ਤਸਕਰੀ ਦੀਆਂ ਘਟਨਾਵਾਂ ਵਿੱਚ ਕੋਈ ਕਮੀ ਆਉਣ ਦੇ ਸੰਕੇਤ ਨਹੀਂ ਮਿਲ ਰਹੇ ਸਨ। ਹੁਣ ਜਦੋਂ ਡਰੋਨ ਬਰਾਮਦ ਹੋਇਆ ਹੈ ਤਾਂ ਸੁਰੱਖਿਆ ਬਲਾਂ ਦੇ ਸਾਹਮਣੇ ਚੁਣੌਤੀ ਖੜ੍ਹੀ ਹੋ ਗਈ ਹੈ।