- ਚੰਡੀਗੜ੍ਹ ਯੂਨੀਵਰਸਿਟੀ ਵਿੱਚ ਅਖ਼ਤਿਆਰੀ ਪੰਜਾਬੀ ਵਿਸ਼ਾ ਸ਼ੁਰੂ ਕਰਨ ਦੀ ਮੰਗ ਵੀ ਕੀਤੀ।
ਮੋਹਾਲੀ, 16 ਫਰਵਰੀ 2023 – ਪੰਡਿਤਰਾਓ ਨੇ ਸਾਰੇ ਬੋਰਡ ਪੰਜਾਬੀ ਵਿੱਚ ਲਗਾਉਣ ਲਈ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਦਾ ਧੰਨਵਾਦ ਕਰਦਿਆਂ ਪੱਤਰ ਲਿਖਿਆ ਹੈ। ਪੰਡਿਤਰਾਓ ਨੇ ਚੰਡੀਗੜ੍ਹ ਯੂਨੀਵਰਸਿਟੀ ਦਾ ਦੌਰਾ ਕੀਤਾ ਅਤੇ ਪੰਜਾਬੀ ਵਿੱਚ ਬੋਰਡ ਦੇਖ ਕੇ ਖੁਸ਼ ਹੋਏ। ਪੰਡਿਤਰਾਓ ਨੇ ਕਿਹਾ ਕਿ ਸਾਰੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਚੰਡੀਗੜ੍ਹ ਯੂਨੀਵਰਸਿਟੀ ਤੋਂ ਪੰਜਾਬੀ ਵਿੱਚ ਬੋਰਡ ਲਗਾਉਣਾ ਸਿੱਖਣਗੀਆਂ। ਯਾਦ ਰਹੇ ਕਿ ਮੁੱਖ ਮੰਤਰੀ ਪੰਜਾਬ ਨੇ ਸਾਰੀਆਂ ਸੰਸਥਾਵਾਂ ਨੂੰ 21 ਫਰਵਰੀ 2023 ਤੋਂ ਪਹਿਲਾਂ ਆਪਣੇ ਬੋਰਡ ਪੰਜਾਬੀ ਵਿੱਚ ਲਗਾਉਣ ਲਈ ਕਿਹਾ ਹੈ।

ਪੰਡਿਤਰਾਓ ਨੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਨੂੰ ਵੀ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਅਖ਼ਤਿਆਰੀ ਪੰਜਾਬੀ ਵਿਸ਼ਾ ਸ਼ੁਰੂ ਕਰਨ ਦੀ ਬੇਨਤੀ ਕੀਤੀ ਹੈ ਤਾਂ ਜੋ ਹੋਰ ਰਾਜਾਂ ਅਤੇ ਵਿਦੇਸ਼ਾਂ ਤੋਂ ਆਉਣ ਵਾਲੇ ਚਾਹਵਾਨ ਵਿਦਿਆਰਥੀ ਪੰਜਾਬੀ ਭਾਸ਼ਾ ਸਿੱਖ ਸਕਣ। ਪੰਡਿਤਰਾਓ ਨੇ ਕਿਹਾ ਕਿ ਇਹ ਗੁਰਮੁਖੀ ਦੀ ਸੁੰਦਰਤਾ ਨੂੰ ਫੈਲਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਸਰਦਾਰ ਸਤਨਾਮ ਸਿੰਘ ਜੀ ਉਨ੍ਹਾਂ ਦੀ ਬੇਨਤੀ ਨੂੰ ਸੁਣਨਗੇ ਅਤੇ ਵਿਕਲਪਿਕ ਪੰਜਾਬੀ ਵਿਸ਼ਾ ਸ਼ੁਰੂ ਕਰਨਗੇ।

