ਚਲਦੀ ਟਰੇਨ ‘ਚੋਂ ਧੂੰਆਂ ਨਿਕਲਣ ‘ਤੇ ਯਾਤਰੀਆਂ ‘ਚ ਫੈਲੀ ਦਹਿਸ਼ਤ, ਪੜ੍ਹੋ ਪੂਰੀ ਖ਼ਬਰ

  • ਫਾਇਰ ਬ੍ਰਿਗੇਡ ਦੀ ਟੀਮ ਵੀ ਮੌਕੇ ‘ਤੇ ਪਹੁੰਚੀ

ਹੁਸ਼ਿਆਰਪੁਰ, 30 ਸਤੰਬਰ 2023 – ਹੁਸ਼ਿਆਰਪੁਰ ਦੇ ਟਾਂਡਾ ‘ਚ ਚੱਲਦੀ ਟਰੇਨ ਦੇ ਏਸੀ ਡੱਬੇ ‘ਚੋਂ ਧੂੰਆਂ ਨਿਕਲਣ ਕਾਰਨ ਯਾਤਰੀਆਂ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਹਾਲਾਂਕਿ ਧੂੰਆਂ ਅੱਗ ਕਾਰਨ ਨਹੀਂ ਸਗੋਂ ਬਰੇਕ ਰਬੜ ਦੇ ਟੁੱਟਣ ਕਾਰਨ ਨਿਕਲ ਰਿਹਾ ਸੀ। ਮੌਕੇ ‘ਤੇ ਟਰੇਨ ਦੇ ਅੰਦਰ ਮੌਜੂਦ ਕਰਮਚਾਰੀਆਂ ਨੇ ਤੁਰੰਤ ਅੱਗ ਬੁਝਾਊ ਯੰਤਰਾਂ ਦੀ ਮਦਦ ਨਾਲ ਧੂੰਏਂ ਨੂੰ ਬੁਝਾ ਦਿੱਤਾ ਅਤੇ ਟਰੇਨ ਮੁੜ ਆਪਣੇ ਰਸਤੇ ‘ਤੇ ਚੱਲ ਪਈ।

ਦੱਸ ਦੇਈਏ ਕਿ ਧੂੰਆਂ ਨਿਕਲਣ ਤੋਂ ਬਾਅਦ ਟਰੇਨ ‘ਚ ਸਫਰ ਕਰ ਰਹੇ ਯਾਤਰੀਆਂ ਨੂੰ ਸਾਹ ਲੈਣ ‘ਚ ਦਿੱਕਤ ਆਉਣ ਲੱਗੀ। ਜਿਸ ਤੋਂ ਬਾਅਦ ਮਾਮਲੇ ਦੀ ਸੂਚਨਾ ਨੇੜਲੇ ਸਟੇਸ਼ਨ ਮਾਸਟਰ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਇਲਾਕੇ ਦੀ ਫਾਇਰ ਬ੍ਰਿਗੇਡ ਦੀ ਟੀਮ ਵੀ ਜਾਂਚ ਲਈ ਮੌਕੇ ‘ਤੇ ਪਹੁੰਚ ਗਈ। ਹਾਲਾਂਕਿ ਇਸ ਘਟਨਾ ‘ਚ ਡਰਨ ਵਾਲੀ ਕੋਈ ਗੱਲ ਨਹੀਂ ਸੀ। ਮਾਮੂਲੀ ਮੁਰੰਮਤ ਤੋਂ ਬਾਅਦ ਟਰੇਨ ਨੂੰ ਦੁਬਾਰਾ ਰਵਾਨਾ ਕੀਤਾ ਗਿਆ। ਟਰੇਨ ਦੇ ਬੀ-5 ਕੋਚ ‘ਚੋਂ ਧੂੰਆਂ ਨਿਕਲ ਰਿਹਾ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਹੁਣ ਨਹੀਂ ਹੋਵੇਗੀ ਮਰੀਜ਼ਾਂ ਦੀ ਖੱਜਲ-ਖੁਆਰੀ, ਫਰੀਦਕੋਟ ਮੈਡੀਕਲ ਕਾਲਜ ‘ਚ ਮਿਲਣਗੀਆਂ ਇਹ ਨਵੀਂਆਂ ਸਹੂਲਤਾਂ

ਸ਼੍ਰੋਮਣੀ ਕਮੇਟੀ ਦੇ ਸੇਵਾਮੁਕਤ ਹੋਏ ਅਧਿਕਾਰੀ ਤੇ ਕਰਮਚਾਰੀ ਸਨਮਾਨਤ