ਲੁਧਿਆਣਾ ‘ਚ ਡਿੱਗਿਆ ਇਮਾਰਤ ਦਾ ਹਿੱਸਾ: ਬੱਚੇ ਸਮੇਤ 3 ਦੇ ਸਿਰ ਫੱਟੇ, ਇਕ ਦੀ ਮੌਤ

ਲੁਧਿਆਣਾ, 8 ਅਗਸਤ 2022 – ਪੰਜਾਬ ਦੇ ਲੁਧਿਆਣਾ ਵਿੱਚ ਦੇਰ ਰਾਤ ਇੱਕ ਇਮਾਰਤ (ਬਨੇਰਾ) ਦਾ ਕੁਝ ਹਿੱਸਾ ਡਿੱਗ ਗਿਆ। ਜਿਸ ਕਾਰਨ ਦੁਕਾਨ ਹੇਠਾਂ ਖੜ੍ਹੇ ਚਾਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਇੱਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। 3 ਜ਼ਖਮੀਆਂ ‘ਚ 1 ਬੱਚਾ ਵੀ ਸ਼ਾਮਲ ਹੈ। ਇਹ ਘਟਨਾ ਗਿੱਲ ਚੌਕ ਨੇੜੇ ਸਾਈਕਲ ਬਾਜ਼ਾਰ ਕੋਲ ਵਾਪਰੀ। ਹਾਦਸੇ ਤੋਂ ਬਾਅਦ ਕੁਝ ਸ਼ਰਾਰਤੀ ਅਨਸਰਾਂ ਨੇ ਪੱਥਰਬਾਜ਼ੀ ਵੀ ਕੀਤੀ। ਕਿਸੇ ਦੇ ਜ਼ਖਮੀ ਹੋਣ ਦੀ ਪੁਸ਼ਟੀ ਨਹੀਂ ਹੋਈ ਹੈ।

ਹਾਦਸਾ ਇੰਨਾ ਭਿਆਨਕ ਸੀ ਕਿ ਇਮਾਰਤ ਦਾ ਕੁਝ ਹਿੱਸਾ ਡਿੱਗਣ ਨਾਲ ਪੂਰਾ ਇਲਾਕਾ ਹਿੱਲ ਗਿਆ। ਇਸ ਦੀ ਗੂੰਜ ਪੂਰੇ ਇਲਾਕੇ ਵਿੱਚ ਗੂੰਜ ਗਈ। ਹਾਦਸੇ ਤੋਂ ਬਾਅਦ ਰੌਲਾ ਪੈ ਗਿਆ। ਰੌਲਾ-ਰੱਪਾ ਸੁਣ ਕੇ ਵੱਡੀ ਗਿਣਤੀ ‘ਚ ਲੋਕ ਇਕੱਠੇ ਹੋ ਗਏ। ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਥਾਣਾ ਡਿਵੀਜ਼ਨ ਨੰਬਰ 6 ਦੀ ਪੁਲੀਸ ਅਤੇ ਚੌਕੀ ਮਿਲਰਗੰਜ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਏਸੀਪੀ ਜੋਤੀ ਯਾਦਵ ਅਤੇ ਐਸਐਚਓ ਮਧੂ ਬਾਲਾ ਮੌਕੇ ’ਤੇ ਪੁੱਜੇ। ਜ਼ਖਮੀਆਂ ਨੂੰ ਤੁਰੰਤ ਬਚਾ ਕੇ ਵੱਖ-ਵੱਖ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ।

ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ‘ਚ ਜ਼ਖਮੀ ਹੋਇਆ ਬੱਚਾ ਇਮਾਰਤ ਦੇ ਹੇਠਾਂ ਬਣੇ ਦੁਕਾਨਦਾਰ ਦਾ ਲੜਕਾ ਹੈ। ਦੁਕਾਨਦਾਰ ਨੇ 1 ਸਾਲ ਪਹਿਲਾਂ ਵੀ ਇਮਾਰਤ ਦੇ ਮਾਲਕ ਨੂੰ ਲਿਖ ਕੇ ਦਿੱਤਾ ਸੀ ਕਿ ਉਸ ਦੀ ਇਮਾਰਤ ਖਸਤਾ ਹੈ। ਉਨ੍ਹਾਂ ਦੀ ਪਾਣੀ ਵਾਲੀ ਟੈਂਕੀ ਤੋਂ ਪਾਣੀ ਲੀਕ ਹੋ ਰਿਹਾ ਹੈ, ਜਿਸ ਕਾਰਨ ਇਮਾਰਤ ਕਿਸੇ ਸਮੇਂ ਵੀ ਡਿੱਗ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਮਕਾਨ ਮਾਲਕ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਅਤੇ ਅੱਜ ਇਹ ਵੱਡਾ ਹਾਦਸਾ ਵਾਪਰ ਗਿਆ।

ਹਾਦਸੇ ਵਿੱਚ ਮਰਨ ਵਾਲੇ ਵਿਅਕਤੀ ਦਾ ਨਾਮ ਪਾਰਸਨਾਥ ਹੈ ਅਤੇ ਉਹ ਯੂਪੀ ਦੀ ਬਸਤੀ ਦਾ ਰਹਿਣ ਵਾਲਾ ਸੀ। ਪਾਰਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ‘ਚ ਰਖਵਾਇਆ ਗਿਆ ਹੈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਦੇ ਦਿੱਤੀ ਗਈ ਹੈ। ਜ਼ਖਮੀ ਬੱਚੇ ਦੀ ਪਛਾਣ ਅਮਿਤ ਵਜੋਂ ਹੋਈ ਹੈ। ਬਾਕੀ ਦੋ ਵਿਅਕਤੀ ਅਜੇ ਅਣਪਛਾਤੇ ਹਨ। ਪੁਲੀਸ ਵੱਲੋਂ ਉਸ ਦੀ ਪਛਾਣ ਹੋਣੀ ਬਾਕੀ ਹੈ।

ਜਾਣਕਾਰੀ ਦਿੰਦਿਆਂ ਚੌਕੀ ਮਿਲਰ ਗੰਜ ਦੇ ਇੰਚਾਰਜ ਗੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ, ਜਿਸ ਤੋਂ ਬਾਅਦ ਉਹ ਪੁਲਸ ਫੋਰਸ ਨਾਲ ਮੌਕੇ ‘ਤੇ ਪਹੁੰਚੇ। ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਗਿਆ ਹੈ। ਇਸ ਦੇ ਨਾਲ ਹੀ ਬਾਕੀ ਤਿੰਨ ਜ਼ਖ਼ਮੀਆਂ ਵਿੱਚੋਂ ਦੋ ਨੂੰ ਪਾਹਵਾ ਹਸਪਤਾਲ ਅਤੇ ਇੱਕ ਨੂੰ ਅਰੋਰਾ ਨਿਊਰੋ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਮੌਕੇ ‘ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਕੁਝ ਸ਼ਰਾਰਤੀ ਅਨਸਰਾਂ ਨੇ ਮੌਕੇ ‘ਤੇ ਪਥਰਾਅ ਵੀ ਕੀਤਾ ਸੀ ਪਰ ਪੁਲਸ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

AAP MLA ਦੀ VIDEO ਵਾਇਰਲ VIP ਲੇਨ ਨਾ ਖੋਲ੍ਹੀ ਤਾਂ ਟੋਲ ਪਲਾਜ਼ਾ ਤੋਂ ਸਾਰੀਆਂ ਗੱਡੀਆਂ ਮੁਫਤ ‘ਚ ਲੰਘਾਈਆਂ

4 ਨੌਜਵਾਨਾਂ ‘ਤੇ ਔਰਤ ਨੂੰ ਅਗਵਾ ਕਰਕੇ ਗੈਂਗਰੇਪ ਦੇ ਦੋਸ਼ ‘ਚ ਪਰਚਾ ਦਰਜ, ਕਾਰ ‘ਚ ਬਣਾਇਆ ਸੀ ਹਵਸ ਦਾ ਸ਼ਿਕਾਰ