ਹੁਣ ਸਿੱਧੂ ਨੂੰ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਮਨਾਉਣਗੇ

ਚੰਡੀਗੜ੍ਹ, 18 ਆਪਰਿਲ 2022 – ਪੰਜਾਬ ਵਿੱਚ ਕਾਂਗਰਸ ਹਾਈਕਮਾਂਡ ਨੂੰ ਤਾਕਤ ਵਿਖਾ ਰਹੇ ਨਵਜੋਤ ਸਿੱਧੂ ਨੂੰ ਮਨਾਉਣ ਦੀ ਜ਼ਿੰਮੇਵਾਰੀ ਹੁਣ ਪ੍ਰਤਾਪ ਸਿੰਘ ਬਾਜਵਾ ਨੂੰ ਮਿਲੀ ਹੈ। ਬਾਜਵਾ ਨੂੰ ਹਾਲ ਹੀ ਵਿੱਚ ਕਾਂਗਰਸ ਨੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਨੇਤਾ ਬਣਾਇਆ ਸੀ। ਉਹ ਸੀਨੀਅਰ ਕਾਂਗਰਸੀ ਵੀ ਹਨ, ਇਸ ਲਈ ਉਹ ਜਲਦੀ ਹੀ ਸਿੱਧੂ ਨੂੰ ਮਿਲ ਸਕਦੇ ਹਨ। ਬਾਜਵਾ ਸਿੱਧੂ ਨੂੰ ਛੋਟਾ ਭਰਾ ਅਤੇ ਸਿੱਧੂ ਵੀ ਬਾਜਵਾ ਨੂੰ ਵੱਡਾ ਭਰਾ ਆਖਦੇ ਰਹੇ ਹਨ।

ਸੁਖਵਿੰਦਰ ਸਿੰਘ ਡੈਨੀ ਬੰਡਾਲਾ, ਜੋ ਕਿ ਸਿੱਧੂ ਦੇ ਨਾਲ ਕੰਮ ਕਰ ਰਹੇ ਸਨ, ਵੀ ਵੜਿੰਗ ਅਤੇ ਸਿੱਧੂ ਦੀ ਮੀਟਿੰਗ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਕਾਂਗਰਸ ਦੇ ਨਵੇਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਮੁਲਾਕਾਤ ਨਹੀਂ ਕੀਤੀ। ਸਿੱਧੂ ਨੇ ਵੜਿੰਗ ਦੇ ਫੋਨ ਕਾਲਾਂ ਦਾ ਵੀ ਜਵਾਬ ਨਹੀਂ ਦਿੱਤਾ।

ਨਵਜੋਤ ਸਿੱਧੂ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨਾ ਚਾਹੁੰਦੇ ਸਨ। ਇਸ ਦੇ ਲਈ ਉਨ੍ਹਾਂ ਨੇ ਚੋਣ ਹਾਰ ਤੋਂ ਬਾਅਦ ਸਰਗਰਮੀ ਵਧਾ ਦਿੱਤੀ ਸੀ। ਉਹ ਆਪਣੇ ਨਜ਼ਦੀਕੀ ਜਾਂ ਫਿਰ ਚੰਨੀ ਗਰੁੱਪ ਤੋਂ ਵੱਖ ਹੋ ਕੇ ਚੋਣਾਂ ਲਾਡਾਂ ਵਾਲੇ ਕਾਂਗਰਸੀ ਆਗੂਆਂ ਨੂੰ ਮਿਲਣ ਲੱਗ ਪਏ। ਇਸ ਦੇ ਬਾਵਜੂਦ ਕਾਂਗਰਸ ਹਾਈਕਮਾਂਡ ਨੇ ਉਨ੍ਹਾਂ ਨੂੰ ਝਟਕਾ ਦਿੱਤਾ। ਪੰਜਾਬ ‘ਚ ਚੋਣ ਹਾਰ ਤੋਂ ਬਾਅਦ ਸੋਨੀਆ ਗਾਂਧੀ ਨੇ ਸਿੱਧੂ ਦਾ ਅਸਤੀਫਾ ਸਵੀਕਾਰ ਕਰ ਲਿਆ ਸੀ। ਇਸ ਤੋਂ ਬਾਅਦ ਵੀ ਸਿੱਧੂ ਪੰਜਾਬ ਪ੍ਰਧਾਨ ਵਜੋਂ ਕੰਮ ਕਰ ਰਹੇ ਸਨ। ਹਾਲਾਂਕਿ ਹਾਈਕਮਾਂਡ ਨੇ ਮੁੜ ਸਿੱਧੂ ‘ਤੇ ਭਰੋਸਾ ਨਹੀਂ ਕੀਤਾ।

ਨਵਜੋਤ ਸਿੱਧੂ ਨੇ ਪੰਜਾਬ ਚੋਣਾਂ ‘ਚ ਕਾਂਗਰਸ ਦੀ ਹਾਰ ਲਈ ਚਰਨਜੀਤ ਚੰਨੀ ਨੂੰ ਜ਼ਿੰਮੇਵਾਰ ਠਹਿਰਾਇਆ ਸੀ, ਜੋ ਸਿਰਫ 18 ਸੀਟਾਂ ‘ਤੇ ਹੀ ਸਿਮਟ ਗਈ ਸੀ। ਸਿੱਧੂ ਨੇ ਕਿਹਾ ਕਿ ਜਦੋਂ ਉਨ੍ਹਾਂ ਦੇ 111 ਦਿਨਾਂ ਦੇ ਕਾਰਜਕਾਲ ‘ਤੇ ਚੰਨੀ ਦੀ ਅਗਵਾਈ ‘ਚ ਚੋਣ ਲੜੀ ਗਈ ਤਾਂ ਪਾਰਟੀ ਦੀ ਹਾਲਤ ਦੀ ਜ਼ਿੰਮੇਵਾਰੀ ਵੀ ਚੰਨੀ ‘ਤੇ ਹੀ ਹੈ। ਹਾਲਾਂਕਿ ਚੰਨੀ ਮੁੱਖ ਮੰਤਰੀ ਹੋਣ ਦੇ ਬਾਵਜੂਦ ਭਦੌੜ ਅਤੇ ਚਮਕੌਰ ਸਾਹਿਬ ਯਾਨੀ 2 ਸੀਟਾਂ ਤੋਂ ਚੋਣ ਹਾਰ ਗਏ ਸਨ।

ਪੰਜਾਬ ‘ਚ ਹੁਣ ਕਾਂਗਰਸ ਦੀਆਂ ਨਜ਼ਰਾਂ 2024 ‘ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ‘ਤੇ ਟਿਕੀਆਂ ਹੋਈਆਂ ਹਨ। ਪੰਜਾਬ ਵਿੱਚ 13 ਲੋਕ ਸਭਾ ਸੀਟਾਂ ਹਨ। ਇਸ ਦੇ ਲਈ ਰਾਜਾ ਵੜਿੰਗ ਸਾਰੇ ਨਾਰਾਜ਼ ਕਾਂਗਰਸੀ ਨੇਤਾਵਾਂ ਨੂੰ ਮਿਲ ਰਹੇ ਹਨ। ਇਨ੍ਹਾਂ ਵਿੱਚ ਉਹ ਆਗੂ ਵੀ ਸ਼ਾਮਲ ਹਨ ਜੋ ਕਾਂਗਰਸ ਛੱਡ ਚੁੱਕੇ ਹਨ ਜਾਂ ਪਾਰਟੀ ਦੇ ਕੰਮਾਂ ਤੋਂ ਦੂਰ ਹਨ। ਇਨ੍ਹਾਂ ਵਿੱਚ ਐਚਐਸ ਹੰਸਪਾਲ, ਮਹਿੰਦਰ ਕੇਪੀ, ਮਲਕੀਤ ਦਾਖਾ, ਜਗਮੋਹਨ ਕੰਗ, ਅਮਰੀਕ ਢਿੱਲੋਂ, ਦਮਨ ਬਾਜਵਾ, ਹਰਮੰਦਰ ਜੱਸੀ ਦੇ ਨਾਂ ਸ਼ਾਮਲ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੋਟਾਸ਼ ਕੁੱਟਣ ਸਮੇਂ ਹੋਏ ਜ਼ਬਰਦਸਤ ਧਮਾਕੇ ਦੌਰਾਨ ਇਕ ਬੱਚੇ ਦੀ ਮੌਤ, ਦੋ ਗੰਭੀਰ ਜ਼ਖ਼ਮੀ

ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਲਾਲ ਕਿਲੇ ‘ਤੇ ਹੋਣਗੇ ਸਮਾਗਮ