ਭਾਜਪਾ ਦੇ ਸਥਾਪਨਾ ਦਿਵਸ ਮੌਕੇ ਪੰਜਾਬ ਭਾਜਪਾ ਦੇ ਸੂਬਾ ਦਫ਼ਤਰ ਚੰਡੀਗੜ੍ਹ ਵਿਖੇ ਲਹਿਰਾਇਆ ਗਿਆ ਪਾਰਟੀ ਦਾ ਝੰਡਾ

  • ਦੇਸ਼ ਵਾਸੀਆਂ ਦੇ ਸਾਰੇ ਸੁਪਨਿਆ ਨੂੰ ਪੂਰੇ ਕਰੇਗੀ ਭਾਜਪਾ :- ਸੁਦਾਨ ਸਿੰਘ

ਚੰਡੀਗੜ੍ਹ, 6 ਅਪ੍ਰੈਲ 2023 – ਅੱਜ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਮੁੱਖ ਦਫਤਰ ਸੈਕਟਰ 37ਏ ਚੰਡੀਗੜ੍ਹ ਵਿਖੇ ਪਾਰਟੀ ਦੇ 44ਵੇ ਸਥਾਪਨਾ ਦਿਵਸ ਮੌਕੇ ਕੌਮੀ ਮੀਤ ਪ੍ਰਧਾਨ ਸੁਦਾਨ ਸਿੰਘ ਨੇ ਪਾਰਟੀ ਦਾ ਝੰਡਾ ਲਹਿਰਾਇਆ ,ਇਸ ਮੋਕੇ ਕੌਮੀ ਸਕੱਤਰ ਡਾਕਟਰ ਨਰਿੰਦਰ ਸਿੰਘ ਰੈਨਾ ਜੀ,ਸੂਬਾ ਜਨਰਲ ਸਕੱਤਰ ਮੋਨਾ ਜੈਸਵਾਲ ,ਸੂਬੇ ਦੇ ਮੀਤ ਪ੍ਰਧਾਨ ਡਾ ਸੁਭਾਸ਼ ਸ਼ਰਮਾ ਜੀ ਅਤੇ ਸਰਦਾਰ ਕੇਵਲ ਸਿੰਘ ਢਿੱਲੋਂ ਜੀ,ਸੂਬਾ ਮੀਡੀਆ ਸਹਿ ਸਕੱਤਰ ਹਰਦੇਵ ਸਿੰਘ ਉੱਭਾ ਤੇ ਮੋਹਾਲੀ ਦੇ ਜਿਲਾ ਪ੍ਰਧਾਨ ਸ਼ੰਜੀਵ ਵਸ਼ਿਸ਼ਟ ਉਹਨਾਂ ਦੇ ਨਾਲ ਮੌਜੂਦ ਸਨ ।

ਇਸ ਮੋਕੇ ਤੇ ਸੁਦਾਨ ਸਿੰਘ ਨੇ ਪੰਜਾਬ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਨਾਲ ਬੈਠ ਕੇ ਟੀ ਵੀ ਸਕਰੀਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਲਾਈਵ ਭਾਸ਼ਣ ਸੁਣਿਆ ।ਇਸ ਮੋਕੇ ਉਹਨਾਂ ਨੇ ਪਾਰਟੀ ਦੇ ਵਰਕਰਾਂ ਤੇ ਲੀਡਰਾਂ ਨੂੰ ਵਧਾਈਆਂ ਤੇ ਸ਼ੁਭਕਾਮਨਾਵਾ ਦਿੰਦੇ ਕਿਹਾ ਕਿ ਪਾਰਟੀ ਨੂੰ ਇਹ ਮੁਕਾਮ ਵਰਕਰਾਂ ਦੀ ਸਖ਼ਤ ਮਿਹਨਤ ,ਤਪੱਸਿਆ,ਰਸ਼ਟਰ ਪ੍ਰੇਮ ਨਾਲ ਹਾਸਲ ਹੋਇਆ ਹੈ ।ਉਹਨਾਂ ਕਿਹਾ ਕਿ ਪਾਰਟੀ ਦੇ ਸਾਰੇ ਵਰਕਰ ਮਿਲ ਕੇ ਅੰਮ੍ਰਿਤ ਕਾਲ ਨੂੰ ਸਫਲ ਬਣਾਉਣ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਰਤ ਨੂੰ 2047 ਤੱਕ ਵਿਕਸਤ ਦੇਸ਼ ਬਣਾਉਣ ਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਆਪਣਾ ਅਹਿਮ ਯੋਗਦਾਨ ਪਾਉਣ।ਉਹਨਾ ਕਿਹਾ ਕਿ ਭਾਜਪਾ ਲਈ ਰਸ਼ਟਰ ਪ੍ਰੇਮ ਸ਼ਭ ਤੋਂ ਉੱਪਰ ਹੈ ।

ਉਹਨਾਂ ਕਿਹਾ ਕਿ ਸ਼ਭ ਕਾ ਸਾਥ,ਸਭ ਕਾ ਵਿਕਾਸ ,ਸਭ ਕਾ ਵਿਸ਼ਵਾਸ ,ਸਰਬ ਜਨ ਦੇ ਹਿੱਤਾ ਦਾ ਧਿਆਨ ਰੱਖਣਾ ਭਾਜਪਾ ਦਾ ਮੁੱਖ ਏਜੰਡਾ ,ਉਦੇਸ਼ ਹੈ ।ਉਹਨਾ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੇ ਸਾਰੀਆਂ ਭਲਾਈ ਸਕੀਮਾਂ ਬਿਨਾ ਕਿਸੇ ਭੇਦ-ਭਾਵ ਦੇ ਸਫਲਤਾ ਪੂਰਵਕ ਲਾਗੂ ਕੀਤੀਆਂ ਹਨ ।ਉਹਨਾਂ ਕਿਹਾ ਕਿ ਦੱਬੇ ਕੁਚਲੇ ਲੋੜਵੰਦਾ,ਗਰੀਬਾਂ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਰਤੀ ਜਨਤਾ ਪਾਰਟੀ ਹੀ ਆਸ ਦੀ ਕਿਰਨ ਹਨ।ਉਹਨਾਂ ਕਿਹਾ ਭਾਜਪਾ ਨੂੰ ਸਮਾਜ ਦੇ ਸਾਰੇ ਵਰਗਾਂ ਦਾ ਅਸ਼ੀਰਵਾਦ ਮਿਲ ਰਿਹਾ ਹੈ ।ਉਹਨਾਂ ਕਿਹਾ ਕਿ ਭਾਜਪਾ ਦੇਸ਼ ਵਾਸੀਆਂ ਦੇ ਸਾਰੇ ਸੁਪਨਿਆਂ ਨੂੰ ਪੂਰਾ ਕਰੇਗੀ।ਉਹਨਾਂ ਅੱਜ ਹਨੂਮਾਨ ਜੇਅੰਤੀ ਦੀਆਂ ਵੀ ਸਾਰੇ ਦੇਸ਼ ਵਾਸੀਆਂ ਨੂੰ ਵਧਾਈਆਂ ਤੇ ਸ਼ੁਭਕਾਮਨਾਵਾ ਦਿੱਤੀਆਂ ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਜਲੰਧਰ ਜ਼ਿਮਨੀ ਚੋਣਾਂ ਲਈ ‘ਆਪ’ ਨੇ ਐਲਾਨਿਆ ਆਪਣੇ ਉਮੀਦਵਾਰ ਦਾ ਨਾਂਅ

ਡਾ.ਬਲਜੀਤ ਕੌਰ ਵੱਲੋਂ ਆਂਗਣਵਾੜੀ ਸੈਂਟਰਾਂ ਵਿੱਚ ਬੱਚਿਆਂ ਦੇ ਦਾਖਲਿਆਂ ਸਬੰਧੀ ਜਾਗਰੂਕ ਕਰਨ ਦੇ ਹੁਕਮ