ਪਾਦਰੀ ਬਜਿੰਦਰ ਸਿੰਘ ਵਿਵਾਦਾਂ ਚ ਘਿਰੇ: ਇੱਕ ਲੜਕੀ ਨੇ ਲਗਾਏ ਛੇੜਛਾੜ ਦੇ ਦੋਸ਼

  • ਮੈਨੂੰ ਚਰਚ ਦੇ ਕੈਬਿਨ ਵਿੱਚ ਇਕੱਲੀ ਬਿਠਾ ਢੰਗ ਨਾਲ ਛੂਹਿਆ

ਕਪੂਰਥਲਾ, 2 ਮਾਰਚ 2025 – ਕਪੂਰਥਲਾ ਪੁਲਿਸ ਨੇ ਮਸ਼ਹੂਰ ਪਾਦਰੀ ਬਜਿੰਦਰ ਸਿੰਘ ਵਿਰੁੱਧ ਛੇੜਛਾੜ ਦਾ ਮਾਮਲਾ ਦਰਜ ਕੀਤਾ ਹੈ। ਇੱਕ ਔਰਤ ਨੇ ਪਾਦਰੀ ‘ਤੇ ਗੰਭੀਰ ਦੋਸ਼ ਲਗਾਏ ਹਨ। ਪੀੜਤ ਨੇ ਦੱਸਿਆ ਕਿ ਬਜਿੰਦਰ ਸਿੰਘ ਜਲੰਧਰ ਦੇ ਤਾਜਪੁਰ ਪਿੰਡ ਵਿੱਚ ‘ਦ ਚਰਚ ਆਫ਼ ਗਲੋਰੀ ਐਂਡ ਵਿਜ਼ਡਮ’ ਦੇ ਨਾਮ ‘ਤੇ ਇੱਕ ਈਸਾਈ ਸਤਿਸੰਗ ਚਲਾਉਂਦਾ ਹੈ। ਉਸਦੇ ਮਾਪਿਆਂ ਨੇ ਅਕਤੂਬਰ 2017 ਤੋਂ ਇਸ ਚਰਚ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਸੀ।

ਪਾਦਰੀ ਨੇ ਉੱਥੋਂ ਉਸ ਦਾ ਫ਼ੋਨ ਨੰਬਰ ਲੈ ਲਿਆ। ਇਸ ਤੋਂ ਬਾਅਦ, ਉਹ ਫੋਨ ‘ਤੇ ਗਲਤ ਗੱਲਾਂ ਕਰਨ ਅਤੇ ਸੁਨੇਹੇ ਭੇਜਣ ਲੱਗ ਪਿਆ। ਔਰਤ ਨੇ ਅੱਗੇ ਕਿਹਾ ਕਿ 2022 ਵਿੱਚ, ਪਾਦਰੀ ਨੇ ਉਸਨੂੰ ਐਤਵਾਰ ਨੂੰ ਚਰਚ ਦੇ ਕੈਬਿਨ ਵਿੱਚ ਇਕੱਲੀ ਬਿਠਾਉਣਾ ਸ਼ੁਰੂ ਕਰ ਦਿੱਤਾ। ਉੱਥੇ ਉਹ ਉਸਨੂੰ ਗਲਤ ਢੰਗ ਨਾਲ ਛੂਹਦਾ ਸੀ। ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਇਸ ਘਟਨਾ ਤੋਂ ਡਰ ਗਈ ਸੀ। ਉਸਨੇ ਕਿਹਾ ਹੈ ਕਿ ਉਸਦੀ ਅਤੇ ਉਸਦੇ ਪਰਿਵਾਰ ਦੀ ਜਾਨ ਨੂੰ ਖ਼ਤਰਾ ਹੈ।

ਪੀੜਤਾ ਨੇ ਕਿਹਾ ਕਿ ਜੇਕਰ ਉਸਨੂੰ ਜਾਂ ਉਸਦੇ ਮਾਪਿਆਂ, ਪਤੀ ਅਤੇ ਭਰਾ ਨੂੰ ਕੋਈ ਨੁਕਸਾਨ ਹੁੰਦਾ ਹੈ, ਤਾਂ ਇਸਦੇ ਲਈ ਬਜਿੰਦਰ ਸਿੰਘ ਅਤੇ ਅਵਤਾਰ ਸਿੰਘ ਜ਼ਿੰਮੇਵਾਰ ਹੋਣਗੇ। ਸ਼ਿਕਾਇਤ ‘ਤੇ ਸਿਟੀ ਥਾਣਾ ਪੁਲਿਸ ਨੇ ਨਿਊ ਚੰਡੀਗੜ੍ਹ ਦੇ ਰਹਿਣ ਵਾਲੇ ਪਾਦਰੀ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਾਸਟਰ ਬਜਿੰਦਰ ਸਿੰਘ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਨਾਲ ਪ੍ਰਚਾਰ ਕਰ ਰਹੇ ਹਨ। ਬਾਲੀਵੁੱਡ ਸਿਤਾਰੇ ਅਕਸਰ ਉਨ੍ਹਾਂ ਦੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੁੰਦੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਦੀ ਧੀ ਹਸਰਤ ਗਿੱਲ ਅੰਡਰ-19 ਵਰਲਡ ਕ੍ਰਿਕਟ ਕੱਪ ਲਈ ਆਸਟ੍ਰੇਲੀਆ ਦੀ ਉੱਪ ਕਪਤਾਨ ਚੁਣੀ ਗਈ

ਪੰਜਾਬ ਵਿੱਚ ਅੱਜ ਕੋਈ ਅਲਰਟ ਨਹੀਂ: ਮੌਸਮ ਰਹੇਗਾ ਸਾਫ਼, ਨਿਕਲੇਗੀ ਧੁੱਪ